ਨਿਊਜਰਸੀ: ਅਮਰੀਕਾ ਦੇ ਵਰਜੀਨੀਆ ਨੇੜੇ ਲਗਦੇ ਰੂਟ 340 ‘ਤੇ ਲੰਘੇ ਦਿਨੀਂ ਇਕ ਦਰਦਨਾਕ ਹਾਦਸਾ ਵਾਪਰਿਆ ਜਿਸ ‘ਚ ਸਿੱਖ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਵੀਰਵਾਰ ਦੁਪਹਿਰ ਦੇ 2:00 ਕੁ ਵਜੇ ਜਦੋਂ ਰੋਡ ‘ਤੇ ਤੇਜ਼ ਰਫਤਾਰ ਪਿੱਕ ਅੱਪ ਟਰੱਕ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਉਹ ਸੈਂਟਰ ਦੀ ਲਾਈਨ ਨੂੰ ਪਾਰ ਕਰ ਗਿਆ। ਜਿਸ ਨਾਲ ਟਰੱਕ ਦੀ ਗੁਰਮੀਤ ਸਿੰਘ ਦੀ ਕਾਰਵੈਨ ਨਾਲ ਜ਼ਬਰਦਸਤ ਟੱਕਰ ਹੋ ਗਈ। ਮਰਨ ਵਾਲਿਆਂ ‘ਚ 45 ਸਾਲਾ ਗੁਰਮੀਤ ਸਿੰਘ, 38 ਸਾਲਾ ਪਤਨੀ ਜਸਲੀਨ ਕੌਰ ਅਤੇ 6 ਸਾਲਾ ਧੀ ਸ਼ਾਮਲ ਹੈ ਜਦਕਿ ਇਸ ਹਾਦਸੇ ‘ਚ ਪਰਿਵਾਰ ਦਾ 11 ਸਾਲਾ ਪੁੱਤ ਯਸ਼ਵੀਰ ਸਿੰਘ ਗੰਭੀਰ ਰੂਪ ਨਾਲ ਜਖਮੀ ਹੋ ਗਿਆ ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਹ ਪਰਿਵਾਰ ਨਵੀਂ ਦਿੱਲੀ ਤੋਂ ਮੁਖਰਜੀ ਨਗਰ ਦਾ ਹੈ ਤੇ ਇੱਥੇ ਇਹ ਸਾਰਾ ਪਰਿਵਾਰ ਪਿਛਲੇ 10 ਸਾਲਾਂ ਤੋਂ ਨਿਊਜਰਸੀ ਵਿੱਚ ਰਹਿ ਰਿਹਾ ਹੈ। ਉੱਧਰ ਦੂਜੇ ਪਾਸੇ 65 ਸਾਲਾ ਅਮਰੀਕੀ ਮੂਲ ਦੇ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਸ ਨੂੰ ਵਿਨਚੈਸਟਰ ਮੈਡੀਕਲ ਸੈਂਟਰ ਲਿਜਾਇਆ ਗਿਆ। ਇਸ ਦੁਖਦਾਈ ਘਟਨਾ ਦੀ ਕਾਰਟਰੇਟ ਦੇ ਸਮੂਹ ਪੰਜਾਬੀ ਭਾਈਚਾਰੇ ਵਿਚ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …