ਦਸਤਾਰਧਾਰੀ ਸਿੱਖਾਂ ਨੂੰ ਬਿਨਾ ਹੈਲਮਟ ਮੋਟਰਸਾਈਕਲ ਚਲਾਉਣ ਦੀ ਮਿਲੀ ਆਗਿਆ
ਟੋਰਾਂਟੋ : ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਤੋਂ ਬਾਅਦ ਕੈਨੇਡਾ ਦੇ ਐਲਬਰਟਾ ‘ਚ ਸਿੱਖ ਭਾਈਚਾਰਾ ਵੱਡੀ ਗਿਣਤੀ ‘ਚ ਰਹਿੰਦਾ ਹੈ। ਹੁਣ ਇਥੇ ਦਸਤਾਰਧਾਰੀ ਸਿੱਖਾਂ ਨੂੰ ਬਿਨਾ ਹੈਲਮਟ ਮੋਟਰਸਾਈਕਲ ਚਲਾਉਣ ਦੀ ਆਗਿਆ ਮਿਲ ਗਈ ਹੈ। ਇਹ ਕਾਨੂੰਨ ਅਪ੍ਰੈਲ ਤੋਂ ਲਾਗੂ ਹੋ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਨੇ ਪਹਿਲਾਂ ਹੀ ਸਿੱਖਾਂ ਨੂੰ ਇਹ ਸਹੂਲਤ ਦੇ ਰੱਖੀ ਹੈ। ਐਲਬਰਟਾ ਦੇ ਆਵਾਜਾਈ ਮੰਤਰੀ ਬ੍ਰਾਈਨ ਮੈਸਨ ਨੇ ਦੱਸਿਆ ਕਿ ਇਹ ਛੋਟ ਸਿੱਖ ਭਾਈਚਾਰੇ ਦੀ ਬੇਨਤੀ ‘ਤੇ ਦਿੱਤੀ ਗਈ ਹੈ। ਸਿੱਖਾਂ ਦੇ ਧਾਰਮਿਕ ਵਿਚਾਰਾਂ ਅਤੇ ਉਨ•ਾਂ ਦੇ ਅਧਿਕਾਰਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਮੈਸਨ ਨੇ ਕਿਹਾ ਕਿ ਸਾਡੀ ਸਰਕਾਰ ਇਨ•ਾਂ ਮੁੱਲਾਂ ਦੇ ਪ੍ਰਤੀ ਵਚਨਬੱਧ ਹੈ। ਐਲਬਰਟਾ ਸਰਕਾਰ ਦੇ ਬੁਲਾਰੇ ਅਨੁਸਾਰ ਹੈਲਮਟ ਦੀ ਬਜਾਏ ਦਸਤਾਰ ਪਹਿਨਣ ਵਾਲੇ ਚਾਲਕਾਂ ਨੂੰ ਸਿੱਖ ਮੰਨਿਆ ਜਾਵੇਗਾ, ਇਸ ਤਰ•ਾਂ ਇਹ ਅਫ਼ਸਰ ‘ਤੇ ਨਿਰਭਰ ਕਰਦਾ ਹੈ। ਜੇਕਰ ਉਨ•ਾਂ ਨੂੰ ਚਾਲਕ ‘ਤੇ ਭਰੋਸਾ ਨਹੀਂ ਹੈ ਤਾਂ ਹੁਣ ਵੀ ਟਿਕਟ ਜਾਰੀ ਕੀਤਾ ਜਾ ਸਕੇਗਾ। ਚਾਲਕ ਨੂੰ ਇਸ ਨੂੰ ਕੋਰਟ ‘ਚ ਚੁਣੌਤੀ ਦੇਣੀ ਹੋਵੇਗੀ। ਜਨਗਣਨਾ ਦੇ ਅਨੁਸਾਰ ਐਲਬਰਟਾ ‘ਚ ਸਿੱਖ ਵੱਡੀ ਗਿਣਤੀ ‘ਚ ਰਹਿੰਦੇ ਹਨ। ਦਸਤਾਰਧਾਰੀ ਪਹਿਲੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਬਲਤੇਜ ਸਿੰਘ ਢਿੱਲੋਂ ਹਨ, ਉਨ•ਾਂ ਨੇ ਐਲਬਰਟਾ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ•ਾਂ ਨੇ ਕਿਹਾ ਕਿ ਐਲਬਰਟਾ ਸਰਕਾਰ ਵੱਲੋਂ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਪਾਬੰਦੀ ਹਟਾਉਣ ਦਾ ਫੈਸਲਾ ਸਿੱਖਾਂ ਦੀ ਪਰੰਪਰਾ ਦੇ ਪ੍ਰਤੀ ਉਨ•ਾਂ ਦਾ ਸਨਮਾਨ ਦਿਖਾਉਂਦਾ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …