ਇਸਲਾਮਾਬਾਦ/ਬਿਊਰੋ ਨਿਊਜ਼ : ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਪਾਕਿਸਤਾਨ ਤੋਂ ਯਾਦਾਂ ਨਾਲ ਲੈ ਕੇ ਸੋਮਵਾਰ ਨੂੰ ਲੰਡਨ ਪਰਤ ਗਈ। ਕਰੀਬ ਪੰਜ ਸਾਲ ਪਹਿਲਾਂ ਤਾਲਿਬਾਨ ਅੱਤਵਾਦੀਆਂ ਵੱਲੋਂ ਗੋਲ਼ੀ ਮਾਰੇ ਜਾਣ ਤੋਂ ਬਾਅਦ ਉਹ ਪਹਿਲੀ ਵਾਰ ਪਾਕਿਸਤਾਨ ਦੌਰੇ ‘ਤੇ 29 ਮਾਰਚ ਨੂੰ ਪਹੁੰਚੀ ਸੀ।
ਸਿਵਲ ਏਵੀਏਸ਼ਨ ਅਧਿਕਾਰੀ ਅਕਮਲ ਕਿਆਨੀ ਨੇ ਦੱਸਿਆ ਕਿ ਮਲਾਲਾ ਤੇ ਉਨ•ਾਂ ਦੇ ਰਿਸ਼ਤੇਦਾਰਾਂ ਨੂੰ ਸੁਰੱਖਿਆ ਵਿਚਕਾਰ ਇਸਲਾਮਾਬਾਦ ਹਵਾਈ ਅੱਡੇ ‘ਤੇ ਲਿਆਂਦਾ ਗਿਆ। ਇਸ ਤੋਂ ਬਾਅਦ ਉਹ ਲੰਡਨ ਜਾਣ ਵਾਲੀ ਉਡਾਣ ਵਿਚ ਸਵਾਰ ਹੋ ਗਏ। ਇਸਲਾਮਾਬਾਦ ਪਹੁੰਚਣ ਤੋਂ ਪਹਿਲਾਂ ਤੱਕ ਉਨ•ਾਂ ਦੇ ਪਾਕਿ ਦੌਰੇ ਨੂੰ ਗੁਪਤ ਰੱਖਿਆ ਗਿਆ ਸੀ। ਉਨ•ਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਨ ਅੱਬਾਸੀ ਨਾਲ ਮੁਲਾਕਾਤ ਕੀਤੀ ਸੀ। ਸ਼ਨਿਚਰਵਾਰ ਨੂੰ ਮਲਾਲਾ ਨੇ ਸਵਾਤ ਜ਼ਿਲ•ੇ ਵਿਚ ਆਪਣੇ ਜੱਦੀ ਪਿੰਡ ਮਿੰਗੋਰਾ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਹ ਕਾਫ਼ੀ ਭਾਵੁਕ ਹੋ ਗਈ ਸੀ। ਉਹ ਆਪਣੇ ਸਕੂਲ ਵੀ ਗਈ। ਉਨ•ਾਂ ਟਵੀਟ ਕਰ ਕੇ ਕਿਹਾ ਸੀ ਕਿ ਪਰਿਵਾਰਕ ਘਰ ਦਾ ਦੌਰਾ ਕਰ ਕੇ, ਦੋਸਤਾਂ ਨੂੰ ਮਿਲ ਕੇ ਤੇ ਇਸ ਜ਼ਮੀਨ ‘ਤੇ ਫਿਰ ਪੈਰ ਰੱਖ ਕੇ ਉਸ ਨੂੰ ਬਹੁਤ ਖ਼ੁਸ਼ੀ ਹੋਈ। ਉਨ•ਾਂ ਕਿਹਾ ਕਿ ਮੇਰੇ ਲਈ ਸਵਾਤ ਧਰਤੀ ਦੀ ਸਭ ਤੋਂ ਖ਼ੂਬਸੂਰਤ ਜਗ•ਾ ਹੈ। ਆਕਸਫੋਰਡ ਯੂਨੀਵਰਸਿਟੀ ਵਿਚ ਪੜ• ਰਹੀ ਮਲਾਲਾ ਪੜ•ਾਈ ਪੂਰੀ ਕਰਨ ਤੋਂ ਬਾਅਦ ਪਾਕਿਸਤਾਨ ਪਰਤਣਾ ਚਾਹੁੰਦੀ ਹੈ। ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ ‘ਤੇ ਦਸੰਬਰ 2012 ਵਿਚ ਤਾਲਿਬਾਨ ਅੱਤਵਾਦੀ ਨੇ ਮਲਾਲਾ ਦੇ ਸਿਰ ‘ਚ ਗੋਲ਼ੀ ਮਾਰ ਦਿੱਤੀ ਸੀ। ਇਲਾਜ ਲਈ ਉਨ•ਾਂ ਨੂੰ ਜਹਾਜ਼ ਰਾਹੀਂ ਬ੍ਰਿਟੇਨ ਲਿਜਾਇਆ ਗਿਆ ਸੀ। ਉਦੋਂ ਤੋਂ ਉਹ ਉੱਥੇ ਹੀ ਰਹਿ ਰਹੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …