ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਮਰੀਅਮ ਨਵਾਜ਼ ਦੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਚੁਣੇ ਜਾਣ ਨੂੰ ਪਾਕਿਸਤਾਨ ਦੀ ਸਿਆਸਤ ‘ਚ ਇੱਕ ਅਹਿਮ ‘ਮੀਲ ਪੱਥਰ’ ਕਰਾਰ ਦਿੱਤਾ ਹੈ ਅਤੇ ਆਖਿਆ ਕਿ ਉਹ (ਅਮਰੀਕਾ) ਪਾਕਿਸਤਾਨ ਦੀ ਰਾਜਨੀਤੀ ‘ਚ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਇਸਲਾਮਾਬਾਦ ਨਾਲ ਸਹਿਯੋਗ ਕਰਨ ਲਈ ਤਤਪਰ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਨੇ ਕਿਹਾ, ”ਮੁੱਖ ਮੰਤਰੀ ਵਜੋਂ ਮਰੀਅਮ ਨਵਾਜ਼ ਦੀ ਚੋਣ ਪਾਕਿਸਤਾਨ ਦੀ ਰਾਜਨੀਤੀ ‘ਚ ਇੱਕ ਮੀਲ ਦਾ ਪੱਥਰ ਹੈ। ਮਿੱਲਰ ਨੇ ਆਖਿਆ, ”ਅਸੀਂ ਦੇਸ਼ ਦੇ ਰਾਜਨੀਤਕ ਖੇਤਰ, ਅਰਥਚਾਰੇ ‘ਚ ਔਰਤਾਂ ਨੂੰ ਪੂਰੀ ਤਰ÷ ਾਂ ਏਕੀਕਰਨ ਕਰਨ ਲਈ ਪਾਕਿਸਤਾਨ ਦੇ ਨਾਲ ਵਿਆਪਕ ਤੌਰ ‘ਤੇ ਸਹਿਯੋਗ ਕਰਨ ਲਈ ਪੱਬਾਂ ਭਾਰ ਹਾਂ।”

