Breaking News
Home / ਦੁਨੀਆ / ਇਜ਼ਰਾਈਲ ਹਮਾਸ ਜੰਗ ਦੌਰਾਨ 1 ਭਾਰਤੀ ਦੀ ਮੌਤ 2 ਜ਼ਖ਼ਮੀ

ਇਜ਼ਰਾਈਲ ਹਮਾਸ ਜੰਗ ਦੌਰਾਨ 1 ਭਾਰਤੀ ਦੀ ਮੌਤ 2 ਜ਼ਖ਼ਮੀ

ਮ੍ਰਿਤਕ ਵਿਅਕਤੀ ਕੇਰਲਾ ਸੂਬੇ ਨਾਲ ਸਬੰਧਤ
ਨਵੀਂ ਦਿੱਲੀ : ਇਜ਼ਰਾਈਲ ਹਮਾਸ ਜੰਗ ਦੌਰਾਨ ਇਕ ਭਾਰਤੀ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੋ ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ। ਭਾਰਤ ਵਿਚ ਇਜ਼ਰਾਈਲੀ ਦੂਤਘਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉੱਤਰੀ ਇਜ਼ਰਾਈਲ ਵਿਚ ਲੇਬਨਾਨ ਨਾਲ ਲੱਗਦੀ ਸਰਹੱਦ ‘ਤੇ ਹਿਜ਼ਬੁੱਲਾ ਵਲੋਂ ਕੀਤੇ ਗਏ ਦਹਿਸ਼ਤੀ ਹਮਲੇ ਵਿਚ ਇੱਕ ਭਾਰਤੀ ਨਾਗਰਿਕ ਦੀ ਜਾਨ ਚਲੇ ਗਈ ਅਤੇ ਦੋ ਹੋਰ ਭਾਰਤੀ ਜ਼ਖ਼ਮੀ ਹੋ ਗਏ ਹਨ। ਮ੍ਰਿਤਕ ਦੀ ਪਛਾਣ 31 ਸਾਲਾ ਪਟਨੀਬਿਨ ਮੈਕਸਵੈਲ ਵਜੋਂ ਹੋਈ ਹੈ, ਜੋ ਕੇਰਲਾ ਦੇ ਕੋਲਮ ਦਾ ਰਹਿਣ ਵਾਲਾ ਸੀ। ਇਹ ਵੀ ਦੱਸਿਆ ਗਿਆ ਜਿਹੜੇ ਦੋ ਵਿਅਕਤੀ ਜ਼ਖ਼ਮੀ ਹੋਏ ਹਨ ਉਹ ਵੀ ਕੇਰਲਾ ਦੇ ਹੀ ਰਹਿਣ ਵਾਲੇ ਹਨ ਅਤੇ ਉਹਨਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਜਰਾਈਲ ਹਮਾਸ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਅਪਰੇਸ਼ਨ ਅਜੇ ਚਲਾ ਕੇ ਇਜ਼ਰਾਈਲ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਸੀ। ਇਸ ਮਿਸ਼ਨ ਦਾ ਮਕਸਦ ਉਨ÷ ਾਂ ਭਾਰਤੀਆਂ ਦੀ ਮੱਦਦ ਕਰਨਾ ਸੀ ਜੋ ਵਤਨ ਵਾਪਸ ਪਰਤਣਾ ਚਾਹੁੰਦੇ ਸਨ। ਤੇਲ ਅਵੀਵ ਸਥਿਤ ਭਾਰਤੀ ਦੂਤਾਵਾਸ ਨੇ ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਜੋ ਅੰਕੜੇ ਜਾਰੀ ਕੀਤੇ ਸਨ, ਉਨ÷ ਾਂ ਦੇ ਮੁਤਾਬਕ ਇਜ਼ਰਾਈਲ ਵਿਚ 18 ਹਜ਼ਾਰ ਭਾਰਤੀ ਰਹਿ ਰਹੇ ਹਨ।

 

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …