ਰਜਿੰਦਰ ਸੈਣੀ
15 ਮਾਰਚ ਨੂੰ ਕੰਸਰਵੇਟਿਵ ਪਾਰਟੀ ਦੇ ਨਵੇਂ ਚੁਣੇ ਲੀਡਰ ਐਂਡਰੀਊ ਸ਼ੀਅਰ ਜਦੋਂ ਮਾਲਟਨ ਵਿੱਚ ਸਥਿਤ ‘ਪਰਵਾਸੀ’ ਅਦਾਰੇ ਦੇ ਦਫਤਰ ਆਏ ਸਨ ਤਾਂ ਉਹ ਬਹੁਤ ਹੀ ਸ਼ਾਂਤ ਅਤੇ ਖੁਸ਼ ਮਿਜਾਜ਼ ਲੱਗ ਰਹੇ ਸਨ। ਉਨ੍ਹਾਂ ਦੇ ਚਿਹਰੇ ਤੇ ਹਲਕੀ ਮੁਸਕਾਨ ਸੀ। ਉਹ ਕਿਸੇ ਆਮ ਰਾਜਨੀਤਕ ਲੀਡਰ ਵਾਂਗ ਤਣਾਅ ਵਿੱਚ ਨਹੀਂ ਲੱਗ ਰਹੇ ਸਨ। ਉਹਨਾਂ ਨੇ ਜਿੰਨਾ ਸਮਾਂ ਵੀ ਮੇਰੇ ਨਾਲ ਰੇਡੀਓ ‘ਤੇ ਅਤੇ ਬਾਅਦ ਵਿੱਚ ਗੈਰ-ਰਸਮੀ ਤੌਰ ‘ਤੇ ਗਲੱਬਾਤ ਕੀਤੀ, ਉਹ ਗੱਲ ਦਾ ਮੁਸਕਰਾ ਕੇ ਜਵਾਬ ਦੇ ਰਹੇ ਸਨ। ਉਨ੍ਹਾਂ ਨਾਲ ਇਹ ਕੋਈ ਅੱਧਾ ਘੰਟਾ ਹੋਈ ਗੱਲਬਾਤ ਤੋਂ ਸਾਫ਼ ਨਜ਼ਰ ਆਇਆ ਕਿ ਉਹ ਸੱਭ ਧਿਰਾਂ ਨੂੰ, ਧਰਮਾਂ ਅਤੇ ਕਮਿਊਨਿਟੀਆਂ ਦੇ ਲੋਕਾਂ ਦਾ ਬਰਾਬਰ ਦਾ ਸਤਿਕਾਰ ਕਰਦੇ ਹਨ ਅਤੇ ਪੂਰੇ ਮੁਲਕ ਨੂੰ ਇੱਕ ਮੁੱਠ ਦੇਖਣਾ ਚਾਹੁੰਦੇ ਹਨ। ਉਹ ਲਗਾਤਾਰ ਪੰਜ ਵਾਰ ਐਮਪੀ ਚੁਣੇ ਜਾ ਚੁੱਕੇ ਹਨ ਅਤੇ ਸੱਭ ਤੋਂ ਘੱਟ ਉਮਰ ਦੇ ਸਪੀਕਰ ਵੀ ਰਹਿ ਚੁੱਕੇ ਹਨ। ਕੰਸਰਵੇਟਿਵ ਪਾਰਟੀ ਵਿੱਚ ਹੀ ਨਹੀਂ ਬਲਕਿ ਵਿਰੋਧੀ ਧਿਰਾਂ ਵਿੱਚ ਵੀ ਉਨ੍ਹਾਂ ਦਾ ਬਰਾਬਰ ਦਾ ਸਤਿਕਾਰ ਹੈ। ਅਸੀਂ ਰਾਕੇਸ਼ ਮੋਹਨ ਜੋਸ਼ੀ ਹੋਰਾਂ ਦਾ ਵੀ ਧੰਨਵਾਦ ਕਰਦੇ ਹਾਂ, ਜੋ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਲੈ ਕੇ ਆਏ ਸਨ। ਅਦਾਰਾ ਪਰਵਾਸੀ ਵੱਲੋਂ ਐਂਡਰੀਊ ਸ਼ੀਅਰ ਨੂੰ ਪਾਰਟੀ ਦਾ ਲੀਡਰ ਚੁੱਣੇ ਜਾਣ ‘ਤੇ ਬਹੁਤ ਬਹੁਤ ਮੁਬਾਰਕਬਾਦ। ਅਸੀਂ ਉਨ੍ਹਾਂ ਨਾਲ ਜਲਦੀ ਹੀ ਪਰਵਾਸੀ ਰੇਡੀਓ ‘ਤੇ ਮੁੜ ਤੋਂ ਗੱਲਬਾਤ ਕਰਾਂਗੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …