17.7 C
Toronto
Sunday, October 19, 2025
spot_img
Homeਦੁਨੀਆਪੀਲ ਖੇਤਰ ਦੇ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ

ਪੀਲ ਖੇਤਰ ਦੇ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ

logo-2-1-300x105ਬਰੈਂਪਟਨ : ਪੀਲ ਸਕੂਲ ਬੋਰਡ ਦੇ ਅਧਿਆਪਕ ਡਾ: ਗੁਰਨਾਮ ਸਿੰਘ ਢਿੱਲੋਂ ਵਲੋਂ ਭੇਜੀ ਜਾਣਕਾਰੀ ਮੁਤਾਬਕ ਇਸ ਸਾਲ ਪੀਲ ਸਕੂਲ ਬੋਰਡ ਦੇ ਚੋਣਵੇਂ ਸਕੂਲਾਂ ਵਿੱਚ ਜੇ ਕੇ ਤੋਂ ਗਰੇਡ 12 ਤੱਕ ਦੇ ਵਿਦਿਆਰਥੀਆ ਲਈ ਪੰਜਾਬੀ ਭਾਸ਼ਾ ਦੀਆਂ ਕਰੈਡਿਟ ਕਲਾਸਾਂ ਪਿਛਲੇ ਸਾਲਾਂ ਵਾਂਗ ਸ਼ੁਰੂ ਹੋ ਰਹੀਆਂ ਹਨ। ਇਹਨਾਂ ਕਲਾਸਾਂ ਵਾਸਤੇ ਰਜਿਸਟਰੇਸ਼ਨ ਕਰਵਾਉਣ ਲਈ ਪੂਰੀ ਜਾਣਕਾਰੀ ਪੀਲ ਸਕੂਲ ਬੋਰਡ ਦੀ ਵੈੱਬ ਸਾਈਟ www.peelschoos.org ਤੇ ਜਾ ਕੇ ਲਈ ਜਾ ਸਕਦੀ ਹੈ।
ਪੀਲ ਸਕੂਲ ਤੋਂ ਇਲਾਵਾ ਕੈਥੋਲਿਕ ਸਕੂਲ ਬੋਰਡ ਦੇ ਨੋਟਰੇ ਡੇਮ ਸੈਕੰਡਰੀ ਸਕੂਲ ਜੋ ਕਿ ਬੋਵੇਅਰਡ ਅਤੇ ਕਨੇਡੀ ਦੇ ਇੰਟਰਸੈਕਸ਼ਨ ਨੇੜੇ ਉੱਤਰ ਵੱਲ ਹੈ ਵਿੱਚ ਵੀ ਪੰਜਾਬੀ ਅਤੇ ਕੁੱਝ ਹੋਰ ਭਾਸ਼ਾਵਾਂ ਲਈ ਕਰੈਡਿਟ ਕਲਾਸਾਂ ਲਗਦੀਆਂ ਹਨ। ਇਸ ਸਕੂਲ ਵਿੱਚ ਰਜਿਸਟਰੇਸ਼ਨ 10 ਸਤੰਬਰ ਨੂੰ ਹੋਵੇਗੀ ਤੇ ਕਲਾਸਾਂ 17 ਸਤੰਬਰ ਤੋਂ ਲਗਣੀਆਂ ਹਨ। ਇਸ ਸਕੂਲ ਵਿੱਚ ਕਲਾਸਾਂ ਬਾਰੇ ਹੋਰ ਜਾਣਕਾਰੀ ਗੁਰਨਾਮ ਸਿੰਘ ਢਿੱਲੋਂ (647-287-2577) ਤੋਂ ਲਈ ਜਾ ਸਕਦੀ ਹੈ।

RELATED ARTICLES
POPULAR POSTS