ਨਵੀਂ ਦਿੱਲੀ : ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਇੱਕ ਗੈਰ-ਪਾਰਟੀ ਉਮੀਦਵਾਰ ਮੁਹੰਮਦ ਹੁਸੈਨ ਸ਼ੇਖ ਨੇ ਚੋਣ ਕਮਿਸ਼ਨ ਨੂੰ ਦੱਸਿਆ ਹੈ ਕਿ ਉਸ ਕੋਲ 403 ਅਰਬ ਰੁਪਏ, ਯਾਨੀ ਭਾਰਤੀ ਕਰੰਸੀ ਮੁਤਾਬਕ 224 ਅਰਬ ਰੁਪਏ ਦੀ ਜਾਇਦਾਦ ਹੈ। ਮੁਹੰਮਦ ਹੁਸੈਨ ਸ਼ੇਖ ਦੇ ਮੁਕਾਬਲੇ ਕਿਸੇ ਭਾਰਤੀ ਲੀਡਰ ਕੋਲ ਇੰਨੀ ਜਾਇਦਾਦ ਨਹੀਂ ਹੈ। ਭਾਰਤ ਵਿੱਚ ਸਭ ਤੋਂ ਅਮੀਰ ਆਗੂ ਜਯਾ ਬੱਚਨ ਹੈ ਜਿਸ ਦੀ ਜਾਇਦਾਦ ਇੱਕ ਹਜ਼ਾਰ ਕਰੋੜ, ਯਾਨੀ 10 ਅਰਬ ਰੁਪਏ ਹੈ। ਮੁਹੰਮਦ ਹੁਸੈਨ ਦੀ ਤੁਲਨਾ ਵਿੱਚ ਇਹ 22 ਗੁਣਾ ਘੱਟ ਹੈ। ਜਯਾ ਬੱਚਨ ਨੇ ਕਾਫ਼ੀ ਸਮੇਂ ਤੱਕ ਭਾਰਤੀ ਸਿਨੇਮਾ ‘ਤੇ ਰਾਜ ਕੀਤਾ। ਖ਼ਾਸ ਗੱਲ ਇਹ ਹੈ ਕਿ ਉਹ ਅਮਿਤਾਭ ਬੱਚਨ ਦੀ ਪਤਨੀ ਤੇ ਸਮਾਜਵਾਦੀ ਪਾਰਟੀ (ਐਸਪੀ) ਦੇ ਕੋਟੇ ਤੋਂ ਰਾਜ ਸਭਾ ਦੀ ਸੰਸਦ ਮੈਂਬਰ ਹੈ।
ਪਾਕਿਸਤਾਨੀ ਅਖ਼ਬਾਰ ਡਾਅਨ ਮੁਤਾਬਕ ਮੁਜ਼ੱਫਰਗੜ੍ਹ ਵਿੱਚ ਐਨਏ 182 ਤੇ ਪੀਪੀ-270 ਤੋਂ ਚੋਣ ਲੜ ਰਹੇ ਮੁਹੰਮਦ ਹੁਸੈਨ ਸ਼ੇਖ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਲੰਗ ਮਲਾਨਾ, ਤਲੀਰੀ ਤੇ ਲਟਕਾਰਨ ਇਲਾਕਿਆਂ ਦੇ ਨਾਲ-ਨਾਲ ਮੁਜ਼ੱਫਰਗੜ੍ਹ ਦੀ ਕਰੀਬ 40 ਫ਼ੀਸਦੀ ਜ਼ਮੀਨ ਦੀ ਮਲਕੀਅਤ ਦਾ ਹੱਕ ਹੈ। ਜ਼ਮੀਨ ਵਿਵਾਦਤ ਸੀ ਪਰ ਹਾਲ ਹੀ ਵਿੱਚ ਅਦਾਲਤ ਨੇ ਉਸ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਹੈ। ਸ਼ੇਖ ਨੇ ਕਿਹਾ ਕਿ ਉਸ ਕੋਲ ਜੋ ਜ਼ਮੀਨ ਹੈ, ਉਸ ਦੀ ਕੀਮਤ 402.11 ਅਰਬ ਪਾਕਿਸਤਾਨੀ ਰੁਪਏ ਹੈ।
Check Also
ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼
ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …