27.2 C
Toronto
Sunday, October 5, 2025
spot_img
Homeਭਾਰਤਨਰਿੰਦਰ ਮੋਦੀ ਦੀ ਜਾਨ ਨੂੰ ਖਤਰਾ

ਨਰਿੰਦਰ ਮੋਦੀ ਦੀ ਜਾਨ ਨੂੰ ਖਤਰਾ

ਕੋਈ ਵੀ ਮੰਤਰੀ ਬਿਨਾ ਆਗਿਆ ਤੋਂ ਉਨ੍ਹਾਂ ਦੇ ਨੇੜੇ ਨਹੀਂ ਜਾਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਇਸ ਕਦਰ ਸਖ਼ਤੀ ਵਰਤੀ ਜਾ ਰਹੀ ਹੈ ਕਿ ਆਮ ਲੋਕ ਤਾਂ ਖ਼ੈਰ ਕੀ, ઠਬਿਨਾ ਆਗਿਆ ਤੋਂ ਮੰਤਰੀਆਂ ਨੂੰ ਵੀ ਉਨ੍ਹਾਂ ਦੇ ਨੇੜੇ ਫਟਕਣ ਨਹੀਂ ਦਿੱਤਾ ਜਾ ਰਿਹਾ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਰਾਜਾਂ ਲਈ ਜਾਰੀ ਕੀਤੀਆਂ ਗਈਆਂ ਨਵੀਆਂ ਸੇਧਾਂ ਵਿੱਚ ਕਿਹਾ ਗਿਆ ਹੈ ਕਿ ਸਪੈਸ਼ਲ ਪ੍ਰੋਟੈਕਸ਼ਨ ਗਰੁਪ ਐਸਪੀਜੀ ਤੋਂ ਪ੍ਰਵਾਨਗੀ ਲਏ ਬਗ਼ੈਰ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਦੇ ਨੇੜੇ ਨਾ ਆਉਣ ਦਿੱਤਾ ਜਾਵੇ। ਇਸ ਵਰਤਾਰੇ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਲਈ ਖ਼ਤਰਾ ‘ਬਹੁਤ ਜ਼ਿਆਦਾ’ ਵਧ ਗਿਆ ਹੈ ਤੇ 2019 ਦੀਆਂ ਚੋਣਾਂ ਦੇ ਪੇਸ਼ੇਨਜ਼ਰ ਉਹ ‘ਸਭ ਤੋਂ ਬੇਸ਼ਕੀਮਤੀ ਨਿਸ਼ਾਨਾ’ ਬਣ ਗਏ ਹਨ। ਗ੍ਰਹਿ ਮੰਤਰਾਲੇ ਦੀਆਂ ਸੇਧਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਸੁਰੱਖਿਆ ਦੀ ਕਲੀਅਰੈਂਸ ਤੋਂ ਬਿਨਾਂ ਕਿਸੇ ਨੂੰ ਵੀ, ਭਾਵੇਂ ਕੋਈ ਵੀ ਮੰਤਰੀ ਜਾਂ ਅਫ਼ਸਰ ਹੋਵੇ, ਉਨ੍ਹਾਂ ਦੇ ਨੇੜੇ ਨਾ ਆਉਣ ਦਿੱਤਾ ਜਾਵੇ। ਸੁਣਨ ਵਿਚ ਆਇਆ ਹੈ ਕਿ ਐਸਪੀਜੀ ਨੇ ਮੋਦੀ ਨੂੰ ਰੋਡ ਸ਼ੋਅ ਘੱਟ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਇਨ੍ਹਾਂ ਮੌਕਿਆਂ ‘ਤੇ ਉਹ ਜ਼ਿਆਦਾ ਨਿਸ਼ਾਨਾ ਬਣ ਸਕਦੇ ਹਨ। ਇਸ ਦੀ ਬਜਾਏ ਉਹ ਜਨਤਕ ਰੈਲੀਆਂ ਜ਼ਿਆਦਾ ਕਰ ਸਕਦੇ ਹਨ ਜਿੱਥੇ ਸੁਰੱਖਿਆ ਪ੍ਰਬੰਧ ਕਰਨੇ ਨਿਸਬਤਨ ਸੌਖੇ ਹੁੰਦੇ ਹਨ। ਪ੍ਰਧਾਨ ਮੰਤਰੀ ਦੀ ਕਲੋਜ਼ ਪ੍ਰੋਟੈਕਸ਼ਨ ਟੀਮ ਸੀਪੀਟੀ ਨੂੰ ਨਵੀਆਂ ਸੇਧਾਂ ਤੇ ਖ਼ਤਰੇ ਦੀ ਸਮੀਖਿਆ ਬਾਰੇ ઠਜਾਣਕਾਰੀ ਦਿੱਤੀ ਜਾ ਚੁੱਕੀ ਹੈ ਤੇ ਆਦੇਸ਼ ਦਿੱਤੇ ਗਏ ਹਨ ਕਿ ਮੰਤਰੀ ਹੋਵੇ ਜਾਂ ਕੋਈ ਅਫ਼ਸਰ ਸਭ ਦੀ ਤਲਾਸ਼ੀ ਲੈ ਕੇ ਹੀ ਨੇੜੇ ਆਉਣ ਦਿੱਤਾ ਜਾਵੇ। ਹਾਲ ਹੀ ਵਿੱਚ ਮੋਦੀ ਦੀ ਪੱਛਮੀ ਬੰਗਾਲ ਫੇਰੀ ਦੌਰਾਨ ਇਕ ਸ਼ਖ਼ਸ ਸੁਰੱਖਿਆ ਦੀਆਂ ਛੇ ਪਰਤਾਂ ਤੋੜ ਕੇ ਉਨ੍ਹਾਂ ਦੇ ਪੈਰੀਂ ਹੱਥ ਲਾਉਣ ਵਿਚ ਕਾਮਯਾਬ ਹੋ ਗਿਆ ਸੀ ਜਿਸ ਤੋਂ ਸੁਰੱਖਿਆ ਏਜੰਸੀਆਂ ਦੇ ਹੋਸ਼ ਉੱਡ ਗਏ ਸਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਸੀ।

RELATED ARTICLES
POPULAR POSTS