ਹਨੀਪ੍ਰੀਤ ਦਾ ਬੈਗ ਤੇ ਡਾਇਰੀ ਬਰਾਮਦ
ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨੇ ਆਪਣੀ ਫਰਾਰੀ ਦੌਰਾਨ ਰਾਜਸਥਾਨ ਦੇ ਗੁਰੂਸਰ ਮੋੜੀਆ ‘ਚ ਉਹ ਬੈਗ ਲੁਕਾਇਆ ਸੀ, ਜਿਸ ਵਿਚ ਰਾਮ ਰਹੀਮ ਦੇ ਕਾਰੋਬਾਰ ਅਤੇ ਜਾਇਦਾਦਾਂ ਦੇ ਨਾਲ-ਨਾਲ ਉਚ ਪੱਧਰੀ ਕੁਨੈਕਸ਼ਨਾਂ ਬਾਰੇ ਜਾਣਕਾਰੀ ਦਰਜ ਹੈ।
ਇਸੇ ਬੈਗ ‘ਚ ਉਹ ਡਾਇਰੀ ਸੀ, ਜਿਸ ਵਿਚ ਸੰਕਟ ਦੇ ਸਮੇਂ ਬਾਬੇ ਲਈ ਮਦਦਗਾਰ ਸਾਬਤ ਹੋਣ ਵਾਲੇ ਲੋਕਾਂ ਦੀ ਜਾਣਕਾਰੀ ਹੈ। ਹਰਿਆਣਾ ਪੁਲਿਸ ਨੇ ਗੁਰੂਸਰ ਮੋੜੀਆ ਦੀ ਢਾਣੀ ਤੋਂ ਇਹ ਬੈਗ ਅਤੇ ਡਾਇਰੀ ਬਰਾਮਦ ਕਰਨ ‘ਚ ਸਫ਼ਲਤਾ ਹਾਸਲ ਕਰ ਲਈ ਹੈ।
ਹਾਲਾਂਕਿ ਸੂਬਾਈ ਪੁਲਿਸ ਇਸ ਬਾਰੇ ਕੋਈ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਡਾਇਰੀ ‘ਚ ਕਈ ਅਜਿਹੇ ਰਾਜ਼ ਹਨ, ਜਿਨ੍ਹਾਂ ਦੇ ਸਾਹਮਣੇ ਆਉਣ ਨਾਲ ਸਿਆਸੀ ਅਤੇ ਪ੍ਰਸ਼ਾਸਨਿਕ ਹਲਚਲ ਹੋ ਸਕੇਗੀ, ਲਿਹਾਜ਼ਾ ਇਸ ਡਾਇਰੀ ਦੀਆਂ ਸੂਚਨਾਵਾਂ ਨੂੰ ਹਾਲੇ ਬਿਨਾ ਕਿਸੇ ਜਾਂਚ ਦੇ ਜਨਤਕ ਨਹੀਂ ਕੀਤਾ ਜਾਵੇਗਾ। ਪੁਲਿਸ ਸੂਤਰਾਂ ਮੁਤਾਬਕ, ਹਨੀਪ੍ਰੀਤ ਦੇ ਬੈਗ ‘ਚ ਮਿਲੀ ਡਾਇਰੀ ‘ਚ ਰਾਮ ਰਹੀਮ ਦੀਆਂ 100 ਤੋਂ ਵੱਧ ਜਾਇਦਾਦਾਂ ਦਾ ਵੇਰਵਾ ਦਰਜ ਹੈ। ਪੁਲਿਸ ਹੁਣ ਇਸ ਡਾਇਰੀ ਇਸ ਡਾਇਰੀ ‘ਚ ਦਰਜ ਸੂਚਨਾਵਾਂ ਦੇ ਆਧਾਰ ‘ਤੇ ਆਪਣੀ ਜਾਂਚ ਨੂੰ ਅੱਗੇ ਵਧਾਏਗੀ। ਡਾਇਰੀ ‘ਚ ਜਾਇਦਾਦ ਤੋਂ ਇਲਾਵਾ ਰਾਮ ਰਹੀਮ ਦੇ ਸਹਿਯੋਗ ਕਾਰੋਬਾਰੀਆਂ ਦਾ ਵੀ ਪੂਰਾ ਵੇਰਵਾ ਦਰਜ ਹੈ। ਰਾਮ ਰਹੀਮ ਨੂੰ ਪੰਚਕੂਲਾ ਸੀਬੀਆਈ ਕੋਰਟ ‘ਚ ਜਿਸ ਸਮੇਂ ਸਜ਼ਾ ਸੁਣਾਈ ਗਈ ਸੀ, ਤਦੋਂ ਇਹ ਡਾਇਰੀ ਹਨੀਪ੍ਰੀਤ ਕੋਲ ਸੀ ਅਤੇ ਹਨੀਪ੍ਰੀਤ ਨੇ ਡੇਰੇ ਦੇ ਕਾਰੋਬਾਰ ਨਾਲ ਜੁੜੇ ਅਹਿਮ ਦਸਤਾਵੇਜ਼ ਅਤੇ ਡਾਇਰੀ ਇਕ ਬੈਗ ‘ਚ ਪਾ ਕੇ ਲੁਕਾ ਦਿੱਤੇ ਸਨ। ਰਿਮਾਂਡ ਦੌਰਾਨ ਪੁਲਿਸ ਨੇ ਹਨੀਪ੍ਰੀਤ ਨੂੰ ਲੈ ਕੇ ਕਈ ਥਾਂ ਛਾਪੇਮਾਰੀ ਕੀਤੀ ਪਰ ਇਸ ਬੈਗ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।
ਹਨੀਪ੍ਰੀਤ ਦੇ ਨਾਂ ਅਰਬਾਂ ਦੀਆਂ ਬੇਨਾਮੀ ਜਾਇਦਾਦਾਂ
ਚੰਡੀਗੜ੍ਹ : ਗੁਰਮੀਤ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਦੇ ਨਾਂ ਅਰਬਾਂ ਦੀ ਬੇਨਾਮੀ ਜਾਇਦਾਦ ਦਾ ਪਤਾ ਚੱਲਿਆ ਹੈ। ਵੱਖ-ਵੱਖ ਸੂਬਿਆਂ ‘ਚ ਜ਼ਮੀਨ ਤੇ ਮਕਾਨ ਨਾਲ ਜੁੜੇ ਡੇਰੇ ਦੇ ਕਈ ਦਸਤਾਪੇਜ਼ ਪੁਲਿਸ ਦੇ ਹੱਥ ਲੱਗੇ ਹਨ, ਜਿਨ੍ਹਾਂ ਦੀ ਤਹਿ ਤੱਕ ਜਾਣ ‘ਚ ਟੀਮਾਂ ਜੁਟੀਆਂ ਹੋਈਆਂ ਹਨ। ਡੇਰੇ ਦੀ ਚੇਅਰਮੈਨ ਵਿਪਾਸਨਾ ਤੇ ਹਨੀਪ੍ਰੀਤ ਤੋਂ ਮਿਲੀਆਂ ਜਾਣੀਆਂ ਦੀ ਪੁਸ਼ਟੀ ਤੇ ਲੈਪਟਾਪ ਦੀਆਂ ਡਿਲੀਟ ਫਾਈਲਾਂ ਨੂੰ ਰਿਕਵਰ ਕਰਨ ਮਗਰੋਂ ਹੀ ਐਸਆਈਟੀ ਕਿਸੇ ਨਤੀਜੇ ‘ਤੇ ਪੁੱਜੇਗੀ। ਰਾਜਸਥਾਨ ‘ਚ ਗੁਰਮੀਤ ਰਾਮ ਰਹੀਮ ਦੇ ਜੱਦੀ ਪਿੰਡ ਗੁਰੂਸਰ ਮੋੜੀਆ ਤੋਂ ਬਰਾਮਦ ਦਸਤਾਵੇਜ਼ਾਂ ‘ਚ ਕੁਝ ਮਹੀਨੇ ਪਹਿਲਾਂ ਹੋਏ ਕਰੋੜਾਂ ਰੁਪਏ ਦੇ ਲੈਣ-ਦੇਣ ਦੀ ਤਮਾਮ ਜਾਣਕਾਰੀ ਹੈ। ਇਸ ਤੋਂ ਇਲਾਵਾ ਭੂਰੇ ਰੰਗ ਦੇ ਬੈਗ ‘ਚੋਂ ਦਰਜਨਾਂ ਜ਼ਮੀਨ ਤੇ ਮਕਾਨਾਂ ਦੀਆਂ ਰਜਿਸਟਰੀਆਂ ਵੀ ਮਿਲੀਆਂ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਜਾਇਦਾਦ ਹਨੀਪ੍ਰੀਤ ਦੇ ਨਾਂ ਨਾਲ ਖਰੀਦੀ ਗਈ ਹੈ, ਜੋ ਦਿੱਲੀ, ਮੁੰਬਈ, ਹਿਮਾਚਲ ਪ੍ਰਦੇਸ਼, ਪੰਜਾਬ ਸਮੇਤ ਹੋਰ ਕਈ ਸੂਬਿਆਂ ‘ਚ ਹੈ। ਮੁੱਢਲੇ ਮੁਲਾਂਕਣ ਮੁਤਾਬਕ 100 ਤੋਂ ਵੱਧ ਇਨ੍ਹਾਂ ਜਾਇਦਾਦਾਂ ਦੀ ਕੀਮਤ ਕਈ ਸੌ ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਦਰਜਨਾਂ ਡੈਬਿਟ ਕਾਰਡ ਤੋਂ ਹੋਏ ਲੈਣ-ਦੇਣ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ। ਇਨ੍ਹਾਂ ‘ਚ ਕੁਝ ਡੈਬਿਟ ਕਾਰਡ ਹਨਪ੍ਰੀਤ ਦੇ ਹਨ। ਗੁਰਮੀਤ ਰਾਮ ਰਹੀਮ ਤੋਂ ਬਾਅਦ ਡੇਰੇ ‘ਚ ਨੰਬਰ ਦੋ ਦੀ ਹੈਸੀਅਤ ਰੱਖਣ ਵਾਲੀ ਹਨੀਪ੍ਰੀਤ ਦੇ ਹੱਥ ‘ਚ ਹੀ ਡੇਰੇ ਦਾ ਵਿੱਤੀ ਪ੍ਰਬੰਧਨ ਸੀ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …