Breaking News
Home / ਭਾਰਤ / ਪਾਕਿ ਜੇਲ੍ਹਾਂ ‘ਚ ਬੰਦ ਭਾਰਤੀ ਫ਼ੌਜੀਆਂ ਦੇ ਪਰਿਵਾਰ ਸੁਸ਼ਮਾ ਸਵਰਾਜ ਨੂੰ ਮਿਲੇ

ਪਾਕਿ ਜੇਲ੍ਹਾਂ ‘ਚ ਬੰਦ ਭਾਰਤੀ ਫ਼ੌਜੀਆਂ ਦੇ ਪਰਿਵਾਰ ਸੁਸ਼ਮਾ ਸਵਰਾਜ ਨੂੰ ਮਿਲੇ

logo-2-1-300x105ਜਲਦੀ ਰਿਹਾਈ ਦੀ ਕੀਤੀ ਮੰਗ, ਵਿਦੇਸ਼ ਮੰਤਰਾਲੇ ਨੇ ਪਹਿਲ ਦੇ ਅਧਾਰ ‘ਤੇ ਮਾਮਲਾ ਉਠਾਉਣ ਦਾ ਦਿੱਤਾ ਭਰੋਸਾ
ਭੁੱਚੋ ਮੰਡੀ/ਬਿਊਰੋ ਨਿਊਜ਼ : 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਪਾਕਿਸਤਾਨ ਵੱਲੋਂ ਬੰਦੀ ਬਣਾਏ ਗਏ ਭਾਰਤੀ ਫੌਜੀਆਂ ਦੇ ਪਰਿਵਾਰਾਂ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਦੇਸ਼ ਦੇ ਮਹਾਨ ਯੋਧਿਆਂ ਦੀ ਰਿਹਾਈ ਲਈ ਠੋਸ ਕਾਰਵਾਈ ਕਰੇ। ਇਥੋਂ ਦੇ ਗੁਰੂ ਅਰਜਨ ਦੇਵ ਨਗਰ ਦੀ ਵਸਨੀਕ ਪਰਮਜੀਤ ਕੌਰ ਨੇ ਦੱਸਿਆ ਕਿ ਜੰਗੀ ਕੈਦੀ ਬਲਵਿੰਦਰ ਸਿੰਘ ਦੀ ਪੁੱਤਰੀ ਬਲਜਿੰਦਰ ਕੌਰ ਵਾਸੀ ਤਰਨ ਤਾਰਨ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਖ਼ਤ ਲਿਖ ਕੇ 58 ਭਾਰਤੀ ਫੌਜੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ।
ਇਸ ਪੱਤਰ ਦੇ ਆਧਾਰ ‘ਤੇ ਵਿਦੇਸ਼ ਮੰਤਰਾਲੇ ਨੇ ਗੱਲਬਾਤ ਲਈ ਇਨ੍ਹਾਂ ਪਰਿਵਾਰਾਂ ਨੂੰ ਬੁਲਾਇਆ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਨ੍ਹਾਂ ਪਰਿਵਾਰਾਂ ਨੂੰ ਕਿਹਾ ਕਿ ਪਾਕਿਸਤਾਨ ਨਾਲ ਸਬੰਧ ਸੁਧਰਦੇ ਹੀ ਇਸ ਮਾਮਲੇ ਨੂੰ ਪਹਿਲ ਦੇ ਆਧਾਰ ‘ਤੇ ਉਠਾਇਆ ਜਾਵੇਗਾ।
ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਇਨ੍ਹਾਂ ਪਰਿਵਾਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ। ਪਰਿਵਾਰਾਂ ਨੇ ਸੁਸ਼ਮਾ ਸਵਰਾਜ ਅੱਗੇ ਡਰ ਜ਼ਾਹਰ ਕੀਤਾ ਕਿ ਕਿਧਰੇ ਪਾਕਿਸਤਾਨ ਜੰਗੀ ਕੈਦੀਆਂ ਦਾ ਕੋਈ ਨੁਕਸਾਨ ਨਾ ਕਰ ਦੇਵੇ। ਇਸ ਲਈ ਜਲਦੀ ਰਿਹਾਈ ਕਰਵਾਈ ਜਾਵੇ।
ਪਰਮਜੀਤ ਕੌਰ ਪਤਨੀ ਸੇਵਾਮੁਕਤ ਸੂਬੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਜੁਗਰਾਜ ਸਿੰਘ ਵਾਸੀ ਜੀਦਾ (ਬਠਿੰਡਾ) 102 ਇੰਜਨੀਅਰ ਰੈਜੀਮੈਂਟ ਵੱਲੋਂ ਰੈਜੀਮੈਂਟ ਫਿਰੋਜ਼ਪੁਰ ਸੈਕਟਰ ਵਿੱਚ ਬਤੌਰ ਸਿਪਾਹੀ ਜੰਗ ਵਿੱਚ ਸ਼ਾਮਲ ਹੋਇਆ ਸੀ। ਰੈਜੀਮੈਂਟ ਦੇ ਕਮਾਂਡਿੰਗ ਅਫਸਰ ਲੈਫਟੀ. ਕਰਨਲ ਐਮਐਸ ਗੋਸਾਈਂ ਵੱਲੋਂ 3 ਦਸੰਬਰ 1971 ਨੂੰ ਜੁਗਰਾਜ ਸਿੰਘ ਦੇ ਸ਼ਹੀਦ ਹੋਣ ਬਾਰੇ ਪਰਿਵਾਰ ਨੂੰ ਪੱਤਰ ਭੇਜਿਆ ਗਿਆ ਪ੍ਰੰਤੂ ਲਾਸ਼ ਨਹੀਂ ਮਿਲੀ ਸੀ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਫਿਰੋਜ਼ਪੁਰ ਦੇ ਸਤੀਸ਼ ਕੁਮਾਰ ਨੇ 12 ਜੁਲਾਈ 2012 ਨੂੰ ਉਸ ਦੇ ਪਿਤਾ ਦੀ ਫੋਟੋ ਦੇਖ ਕੇ ਉਸਦੇ ਜ਼ਿੰਦਾ ਹੋਣ ਅਤੇ ਸ਼ਾਹੀ ਕਿਲਾ ਜੇਲ੍ਹ ਲਾਹੌਰ ਵਿੱਚ ਬੰਦ ਹੋਣ ਦਾ ਖ਼ੁਲਾਸਾ ਕੀਤਾ ਸੀ। ਸਬੂਤ ਵਜੋਂ ਉਸ ਨੇ ਹਲਫ਼ੀਆ ਬਿਆਨ ਵੀ ਦਿੱਤਾ ਸੀ। ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਸੁਸ਼ਮਾ ਸਵਰਾਜ ਵੱਲੋਂ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੁਝ ਆਸ ਬੱਝੀ ਹੈ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …