7.3 C
Toronto
Friday, September 25, 2026
spot_img
Homeਦੁਨੀਆਕੇਜਰੀਵਾਲ ਦੇ ਮੂੰਹ ਦਾ ਹੋਇਆ ਅਪਰੇਸ਼ਨ

ਕੇਜਰੀਵਾਲ ਦੇ ਮੂੰਹ ਦਾ ਹੋਇਆ ਅਪਰੇਸ਼ਨ

ਕੇਜਰੀਵਾਲ ਦੇ ਮੂੰਹ ਦਾ ਹੋਇਆ ਅਪਰੇਸ਼ਨਡਾਕਟਰਾਂ ਨੇ ਕਿਹਾ ਕਿ ਕੇਜਰੀਵਾਲ ਦੀ ਜੀਭ ਹੈ ਲੰਮੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਮੂੰਹ ਦਾ ਅਪਰੇਸ਼ਨ ਹੋਣ ਕਰਕੇ ਅੱਜ ਕੱਲ੍ਹ ਬੰਗਲੁਰੂ ਵਿਚ ਹਨ। ਲਗਾਤਾਰ ਖਾਂਸੀ ਦੇ ਚੱਲਦਿਆਂ ਕੇਜਰੀਵਾਲ ਦੇ ਮੂੰਹ ਦਾ ਅਪਰੇਸ਼ਨ ਬੰਗਲੁਰੂ ਦੇ ਨਰਾਇਣ ਹਸਪਤਾਲ ਵਿਚ ਹੋਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਦੀ ਜੀਭ ਲੰਬੀ ਹੋਣ ਕਾਰਨ ਉਨ੍ਹਾਂ ਨੂੰ ਐਲਰਜੀ ਹੁੰਦੀ ਹੈ ਤਾਂ ਉਹ ਖਾਂਸੀ ਤੋਂ ਪਰੇਸ਼ਾਨ ਰਹਿੰਦੇ ਹਨ। ਅਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਕੇਜਰੀਵਾਲ ਨੂੰ ਕੁਝ ਦਿਨ ਚੁੱਪ ਰਹਿਣ ਦੀ ਸਲਾਹ ਦਿੱਤੀ ਹੈ। ਕੇਜਰੀਵਾਲ ਦੀ ਜੀਭ ਲੰਮੀ ਹੋਣ ਦੇ ਚੱਲਦਿਆਂ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ।  ਜ਼ਿਕਰਯੋਗ ਹੈ ਕਿ ਪੰਜਾਬ ਵਿਚ ਆਉਂਦੀਆਂ ਵਿਧਾਨ ਸਭਾ ਵਿਚ ਚੋਣਾਂ ਵਿਚ ਕੇਜਰੀਵਾਲ ਦੀ ਭੂਮਿਕਾ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ। ਸੋ ਆਮ ਆਦਮੀ ਪਾਰਟੀ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰ ਰਹੀ ਹੈ।

RELATED ARTICLES
POPULAR POSTS