26.3 C
Toronto
Tuesday, May 26, 2026
spot_img
HomeਕੈਨੇਡਾFrontਇਰਾਨ ਨੇ ਅਮਰੀਕਾ ’ਤੇ ਜੰਗਬੰਦੀ ਦੀਆਂ ਸ਼ਰਤਾਂ ਤੋੜਨ ਦੇ ਲਗਾਏ ਇਲਜ਼ਾਮ

ਇਰਾਨ ਨੇ ਅਮਰੀਕਾ ’ਤੇ ਜੰਗਬੰਦੀ ਦੀਆਂ ਸ਼ਰਤਾਂ ਤੋੜਨ ਦੇ ਲਗਾਏ ਇਲਜ਼ਾਮ


ਟਰੰਪ ਨੇ ਕਿਹਾ : ਸਮਝੌਤੇ ਤੱਕ ਇਰਾਨ ਦੇ ਨੇੜੇ ਫੌਜ ਰਹੇਗੀ ਤੈਨਾਤ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਨੇ ਅਮਰੀਕਾ ’ਤੇ ਜੰਗਬੰਦੀ ਦੀਆਂ ਤਿੰਨ ਅਹਿਮ ਸ਼ਰਤਾਂ ਤੋੜਨ ਦਾ ਇਲਜ਼ਾਮ ਲਗਾਇਆ ਹੈ। ਇਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਕੇਰ ਗਾਲਿਬਾਫ ਨੇ ਕਿਹਾ ਕਿ ਅਮਰੀਕਾ ਨੇ ਬੁਨਿਆਦੀ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਇਰਾਨ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਜਿਸ ਅਧਾਰ ’ਤੇ ਗੱਲਬਾਤ ਹੋਣੀ ਸੀ, ਉਹ ਪਹਿਲਾਂ ਹੀ ਟੁੱਟ ਚੁੱਕੀ ਹੈ। ਅਜਿਹੇ ਵਿਚ ਹੁਣ ਗੱਲਬਾਤ ਜਾਂ ਜੰਗਬੰਦੀ ਤਰਕਸੰਗਤ ਨਹੀਂ ਰਹਿ ਗਈ। ਉਧਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਦੋਂ ਤੱਕ ਇਰਾਨ ਨਾਲ ਹੋਇਆ ਸਮਝੌਤਾ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਹੁੰਦਾ, ਉਦੋਂ ਤੱਕ ਅਮਰੀਕਾ ਫੌਜ ਇਰਾਨ ਦੇ ਨੇੜੇ ਤੈਨਾਤ ਰਹੇਗੀ। ਟਰੰਪ ਨੇ ਸ਼ੋਸ਼ਲ ਮੀਡੀਆ ’ਤੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਮਝੌਤੇ ਦਾ ਪਾਲਣ ਨਾ ਹੋਇਆ ਤਾਂ ਫਿਰ ਤੋਂ ਗੋਲੀਬਾਰੀ ਸ਼ੁਰੂ ਹੋ ਸਕਦੀ ਹੈ ਅਤੇ ਜੋ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਅਤੇ ਵਿਨਾਸ਼ਕਾਰੀ ਹੋਵੇਗੀ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸਦੀ ਸੰਭਾਵਨਾ ਬਹੁਤ ਘੱਟ ਹੈ, ਪਰ ਅਮਰੀਕਾ ਪੂਰੀ ਤਰ੍ਹਾਂ ਤਿਆਰ ਹੈ।

RELATED ARTICLES
POPULAR POSTS