Breaking News
Home / ਕੈਨੇਡਾ / Front / ਪੰਜਾਬ ਸਰਕਾਰ ਨੇ 24 ਆਈਪੀਐਸ ਅਤੇ 4 ਪੀਪੀਐਸ ਅਧਿਕਾਰੀਆਂ ਦਾ ਕੀਤਾ ਤਬਾਦਲਾ

ਪੰਜਾਬ ਸਰਕਾਰ ਨੇ 24 ਆਈਪੀਐਸ ਅਤੇ 4 ਪੀਪੀਐਸ ਅਧਿਕਾਰੀਆਂ ਦਾ ਕੀਤਾ ਤਬਾਦਲਾ


ਸੜਕ ਸੁਰੱਖਿਆ ਫੋਰਸ ਸਮੇਤ 14 ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਅੱਜ 24 ਆਈਪੀਐਸ ਅਤੇ 4 ਪੀਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਹੇਠਲੇ ਪੱਧਰ ਦੇ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਸਨ। ਜਦਕਿ ਹੁਣ ਵੱਡੇ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਸੇ ਦੌਰਾਨ ਸੜਕ ਸੁਰੱਖਿਆ ਫੋਰਸ ਸਮੇਤ 14 ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲ ਦਿੱਤੇ ਗਏ ਹਨ। ਜਿਵੇਂ ਕਿ ਨਾਨਕ ਸਿੰਘ ਨੂੰ ਪਟਿਆਲਾ, ਅਮਨੀਤ ਕੌਂਡਲ ਨੂੰ ਬਠਿੰਡਾ, ਚਰਨਜੀਤ ਸਿੰਘ ਨੂੰ ਅੰਮਿ੍ਰਤਸਰ ਰੂਰਲ, ਭਾਗੀਰਥ ਸਿੰਘ ਮੀਣਾ ਨੂੰ ਮਾਨਸਾ, ਦੀਪਕ ਪਾਰਿਕ ਨੂੰ ਮੋਹਾਲੀ, ਗੌਰਵ ਤੂਰਾ ਨੂੰ ਤਰਨਤਾਰਨ, ਅੰਕੁਰ ਗੁਪਤਾ ਨੂੰ ਮੋਗਾ, ਅਸ਼ਵਨੀ ਨੂੰ ਖੰਨਾ ਅਤੇ ਸੁਹੇਲ ਕਾਸਿਮ ਨੂੰ ਪਠਾਨਕੋਟ, ਪ੍ਰਗਿਆ ਜੈਨ ਨੂੰ ਫਰੀਦਕੋਟ, ਤੁਸ਼ਾਰ ਗੁਪਤਾ ਨੂੰ ਮੁਕਤਸਰ ਸਾਹਿਬ, ਗਗਨ ਅਜੀਤ ਸਿੰਘ ਨੂੰ ਮਾਲੇਰਕੋਟਲਾ, ਦਲਜਿੰਦਰ ਸਿੰਘ ਆਦਿ ਨੂੰ ਐਸਐਸਪੀ ਲਗਾਇਆ ਗਿਆ ਹੈ। ਜਦਕਿ ਦਰਪਣ ਆਹਲੂਵਾਲੀਆ ਨੂੰ ਸਟਾਫ਼ ਅਫ਼ਸਰ ਡੀਜੀਪੀ ਪੰਜਾਬ, ਸਿਮਰਤ ਕੌਰ ਨੂੰ ਏਆਈਜੀ ਸੀਆਈਆਈ ਪਟਿਆਲਾ ਅਤੇ ਅਸ਼ਵਨੀ ਗੋਡਿਆਲ ਨੂੰ ਏਆਈਜੀ ਐਚਆਰਡੀ ਪੰਜਾਬ ਲਗਾਇਆ ਗਿਆ ਹੈ।

 

Check Also

ਪੀਐਮ ਨਰਿੰਦਰ ਮੋਦੀ ਨੇ ਕੀਤਾ ਅਹਿਮਦਾਬਾਦ ਮੈਟਰੋ ਵਿੱਚ ਸਫਰ

  ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦੇ ਦੂਜੇ ਫੇਜ਼ ਦਾ ਕੀਤਾ ਗਿਆ ਉਦਘਾਟਨ ਅਹਿਮਦਾਬਾਦ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ …