ਮਾਨ ਬੋਲੇ : ਸੁਖਬੀਰ ਬਾਦਲ ਨੂੰ ਆਪਣੇ ਸਗੇ ਪਿਤਾ ਅਤੇ ‘ਪਿਤਾ ਸਮਾਨ’ ’ਚ ਫਰਕ ਨਹੀਂ ਪਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਨੀਵਾਰ ਨੂੰ ਸਥਾਨਕ ਸਰਕਾਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ 419 ਨਵਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਜਮ ਕੇ ਸਿਆਸੀ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਬਾਦਲ ਨੂੰ ਆਪਣੇ ਸਗੇ ਪਿਤਾ ਅਤੇ ‘ਪਿਤਾ ਸਮਾਨ’ ’ਚ ਵੀ ਫਰਕ ਨਹੀਂ ਪਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਤਿੰਨ ਮੁੱਖ ਮੰਤਰੀ ਗਿਣਾਉਣ ’ਤੇ ਤੰਜ ਕਸਦਿਆਂ ਕਿਹਾ ਕਿ ਜਿੱਥੇ ਉਹ ਪੜ੍ਹੇ ਹਨ, ਉਥੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਾਇਆ ਜਾਂਦਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਜਸਟਿਸ ਗੁਰਨਾਮ ਸਿੰਘ ਤੋਂ ਲੈ ਕੇ ਸੁਖਬੀਰ ਬਾਦਲ ਦੀ ਭੈਣ ਦੇ ਸਹੁਰੇ ਪ੍ਰਤਾਪ ਸਿੰਘ ਕੈਰੋਂ ਵੀ ਮੁੱਖ ਮੰਤਰੀ ਬਣੇ ਸਨ। ਜਦਕਿ ਹਰਚਰਨ ਸਿੰਘ ਬਰਾੜ, ਰਾਜਿੰਦਰ ਕੌਰ ਭੱਠਲ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ। ਪ੍ਰੰਤੂ ਸੁਖਬੀਰ ਬਾਦਲ ਨੂੰ ਕੇਵਲ ਆਪਣੇ ਪਿਤਾ ਸਮੇਤ ਕੈਪਟਨ ਅਮਰਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ ਅਤੇ ਬੇਅੰਤ ਸਿੰਘ ਹੀ ਨਜ਼ਰ ਅਤੇ ਮੈਨੂੰ ਪਾਗਲ ਜਿਹਾ ਮੁੱਖ ਮੰਤਰੀ ਕਿਹਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜਾ ਸੁਖਬੀਰ ਬਾਦਲ ਸਟੇਜ ’ਤੇ ਰਿਕਾਰਡਿੰਗ ਦੌਰਾਨ ਹੀ ਆਪਣੇ ਸਗੇ ਪਿਤਾ ਨੂੰ ਹੀ ‘ਪਿਤਾ ਸਮਾਨ’ ਕਹਿ ਚੁੱਕਿਆ ਹੈ, ਜਿਸ ਨੂੰ ਪਿਤਾ ਅਤੇ ਸਮਾਨ ਦਰਮਿਆਨ ਕੋਈ ਫਰਕ ਹੀ ਨਜ਼ਰ ਆਉਂਦਾ, ਉਹ ਦੂਜਿਆਂ ’ਚ ਕਮੀਆਂ ਕੱਢਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸੁਖਬੀਰ ਬਾਦਲ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਢਾਈ ਵਜੇ ਨੂੰ ਸਾਢੇ ਦੋ ਵਜੇ ਕਹਿਣ ਨੂੰ ਲੈ ਕੇ ਵੀ ਤੰਜ ਕਸਿਆ।