Breaking News
Home / ਪੰਜਾਬ / ਰਾਮ ਰਹੀਮ ਨੇ ਹਾਈਕੋਰਟ ਨੂੰ ਕੀਤੀ ਅਪੀਲ

ਰਾਮ ਰਹੀਮ ਨੇ ਹਾਈਕੋਰਟ ਨੂੰ ਕੀਤੀ ਅਪੀਲ

ਕਿਹਾ, ਵੀਡੀਓ ਜਨਤਕ ਨਾ ਕਰੋ
ਚੰਡੀਗੜ੍ਹ/ਬਿਊਰੋ ਨਿਊਜ਼
ਰਾਮ ਰਹੀਮ ਨੂੰ ਬਲਾਤਕਾਰ ਦੇ ਕੇਸ ਵਿਚ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਸਿਰਸਾ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ। ਕੇਸ ਦੀਆਂ ਜੜ੍ਹਾਂ ਤੱਕ ਪਹੁੰਚਣ ਲਈ ਤਲਾਸ਼ੀ ਅਭਿਆਨ ਦੌਰਾਨ ਵੀਡੀਓਗ੍ਰਾਫ਼ੀ ਕੀਤੀ ਗਈ। ਇਸ ਵੀਡੀਓਗ੍ਰਾਫੀ ਦੇ ਸਬੰਧ ਵਿਚ ਰਾਮ ਰਹੀਮ ਤੇ ਹਨਪ੍ਰੀਤ ਦੀ ਪੈਰਵੀ ਕਰਨ ਵਾਲੇ ਵਕੀਲ ਐਸ ਕੇ ਗਰਗ ਨਿਰਵਾਨਾ ਨੇ ਹਾਈਕੋਰਟ ਨੂੰ ਵੀਡੀਓਗ੍ਰਾਫੀ ਨੂੰ ਜਨਤਕ ਨਾ ਕਰਨ ਦੀ ਅਪੀਲ ਕੀਤੀ ਹੈ।
ਨਿਰਵਾਣਾ ਨੇ ਕਿਹਾ ਹੈ ਕਿ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਤੇ ਹਨੀਪ੍ਰੀਤ ਦੇ ਗ੍ਰਿਫ਼ਤਾਰ ਹੋਣ ਦੇ ਸਮੇਂ ਤੱਕ ਦੋਵਾਂ ਖਿਲਾਫ਼ ਗਲਤ ਅਫਵਾਹਾਂ ਫੈਲੀਆਂ ਸਨ। ਅਜਿਹੇ ਵਿਚ ਵੀਡੀਓ ਜਨਤਕ ਕਰਨਾ ਸਹੀ ਨਹੀਂ ਹੋਵੇਗਾ ਤੇ ਵੀਡੀਓ ਦਾ ਗਲਤ ਉਪਯੋਗ ਵੀ ਹੋ ਸਕਦਾ ਹੈ।

 

Check Also

ਚੰਡੀਗੜ੍ਹ ’ਚ ਆਏਗਾ ‘ਇੰਡੀਆ’ ਗੱਠਜੋੜ ਦਾ ਲੋਕਲ ਚੋਣ ਮੈਨੀਫੈਸਟੋ

ਕਾਂਗਰਸ ਤੇ ‘ਆਪ’ ਨੇ ਬਣਾਈ ਕਮੇਟੀ, ਨਾਮਜ਼ਦਗੀ ਤੋਂ ਬਾਅਦ ਮੈਨੀਫੈਸਟੋ ਕੀਤਾ ਜਾਵੇਗਾ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ …