Breaking News
Home / ਪੰਜਾਬ / ਵੋਟਾਂ ਦੀ ਲੀਡ ਪੱਖੋਂ ਅਮਰਿੰਦਰ ਪਹਿਲੇ, ਸਿੱਧੂ ਦੂਜੇ ਤੇ ਜਲਾਲਪੁਰ ਤੀਜੇ ਨੰਬਰ ‘ਤੇ

ਵੋਟਾਂ ਦੀ ਲੀਡ ਪੱਖੋਂ ਅਮਰਿੰਦਰ ਪਹਿਲੇ, ਸਿੱਧੂ ਦੂਜੇ ਤੇ ਜਲਾਲਪੁਰ ਤੀਜੇ ਨੰਬਰ ‘ਤੇ

ਪਹਿਲੀਆਂ ਸੱਤ ਪੁਜ਼ੀਸ਼ਨਾਂ ਕਾਂਗਰਸ ਨੂੰ ਹੀ ਮਿਲੀਆਂ
ਪਟਿਆਲਾ/ਬਿਊਰੋ ਨਿਊਜ਼
ਚੋਣ ਨਤੀਜਿਆਂ ਦੌਰਾਨ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਉਮੀਦਵਾਰ ਵਜੋਂ ਕੈਪਟਨ ਅਮਰਿੰਦਰ ਸਿੰਘ ਦੀ 52407 ਵੋਟਾਂ ਦੀ ਲੀਡ ઠਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਹੈ। ਇਸ ਪੱਖੋਂ ਪਹਿਲੀਆਂ ਸੱਤ ਪੁਜ਼ੀਸ਼ਨਾਂ ਕਾਂਗਰਸ ਨੂੰ ਹੀ ਮਿਲੀਆਂ ਅਤੇ ਪਹਿਲੀਆਂ ਪੰਜ ਵਿੱਚੋਂ ਤਿੰਨ ਪਟਿਆਲਾ ਜ਼ਿਲ੍ਹੇ ਵਿੱਚ ਰਹੀਆਂ। ਚੋਣਾਂ ਵਿੱਚ 42809 ਵੋਟਾਂ ਦੀ ਲੀਡ ਨਾਲ ਨਵਜੋਤ ਸਿੰਘ ਸਿੱਧੂ ਦੂਜੇ ਨੰਬਰ ‘ਤੇ ਰਹੇ ਅਤੇ ਘਨੌਰ ਤੋਂ 36557 ਵੋਟਾਂ ਦੀ ਲੀਡ ਤਹਿਤ ਠੇਕੇਦਾਰ ਮਦਨ ਲਾਲ ਜਲਾਲਪੁਰ ਨੇ ਤੀਜਾ ਨੰਬਰ ਹਾਸਲ ਕੀਤਾ। ਲੁਧਿਆਣਾ ਦੱਖਣੀ ਤੋਂ ਭਾਰਤ ਭੂਸ਼ਣ ਚੌਥੇ ઠਨੰਬਰ ਰਹੇ ਤੇ ਪੰਜਵਾਂ ਨੰਬਰ ਰਾਜਪੁਰਾ ਤੋਂ ਕਾਂਗਰਸੀ ਉਮੀਦਵਾਰ ਹਰਦਿਆਲ ਕੰਬੋਜ ਨੇ ਹਾਸਲ ਕੀਤਾ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …