ਰੇਲਵੇ ਵਿਭਾਗ ਨੇ ਲਿਖਤੀ ਹੁਕਮ ਕੀਤੇ ਜਾਰੀ
ਸੁਨਾਮ/ਬਿਊਰੋ ਨਿਊਜ਼
ਲੰਮੇਂ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਨਵੰਬਰ 2017 ਵਿਚ ਆ ਕੇ ਉਸ ਸਮੇਂ ਬੂਰ ਪਿਆ ਜਦੋਂ ਰੇਲ ਮੰਤਰਾਲੇ ਨੇ ਸੁਨਾਮ ਰੇਲਵੇ ਸਟੇਸ਼ਨ ਦਾ ਨਾਂ ‘ਸ਼ਹੀਦ ਊਧਮ ਸਿੰਘ ਵਾਲਾ’ ਐਲਾਨ ਦਿੱਤਾ। ਦੇਸ਼ ਦੇ ਮਹਾਨ ਸ਼ਹੀਦ ਸ. ਊਧਮ ਸਿੰਘ ਦੇ ਜੱਦੀ ਨਗਰ ਸੁਨਾਮ ਦਾ ਰੇਲਵੇ ਸਟੇਸ਼ਨ ਹੁਣ ਊਧਮ ਸਿੰਘ ਦੇ ਨਾਮ ਨਾਲ ਜਾਣਿਆ ਜਾਵੇਗਾ। ਰੇਲ ਵਿਭਾਗ ਨੇ ਲਿਖਤੀ ਹੁਕਮ ਜਾਰੀ ਕਰਦਿਆਂ ਨਾਲ ਇਹ ਵੀ ਹਦਾਇਤ ਕੀਤੀ ਹੈ ਕਿ ਸੁਨਾਮ ਦੇ ਰੇਲਵੇ ਸਟੇਸ਼ਨ ਉਤੇ ਹਿੰਦੀ ਅੰਗਰੇਜੀ ਅਤੇ ਪੰਜਾਬੀ ਵਿਚ ‘ਸ਼ਹੀਦ ਊਧਮ ਸਿੰਘ ਵਾਲਾ’ ਲਿਖਿਆ ਜਾਵੇ। ਊਧਮ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਰੇਲਵੇ ਸਟੇਸ਼ਨ ਦਾ ਨਾਂ ਊਧਮ ਸਿੰਘ ਦੇ ਨਾਮ ਉਤੇ ਰੱਖਣ ਲਈ ਜਿੱਥੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ, ਉਥੇ ਨਾਲ ਹੀ ਆਖਿਆ ਕਿ ਚਲੋ ਦੇਰ ਨਾਲ ਹੀ ਸਹੀ ਪਰ ਠੀਕ ਫੈਸਲਾ ਤਾਂ ਕੀਤਾ।