3.3 C
Toronto
Wednesday, April 1, 2026
spot_img
Homeਪੰਜਾਬਵਿਧਾਨ ਸਭਾ 'ਚ ਰਾਜਪਾਲ ਦਾ ਰੈਡ ਕਾਰਪੇਟ 'ਤੇ ਕੀਤਾ ਸਵਾਗਤ - ਫਿਰ...

ਵਿਧਾਨ ਸਭਾ ‘ਚ ਰਾਜਪਾਲ ਦਾ ਰੈਡ ਕਾਰਪੇਟ ‘ਤੇ ਕੀਤਾ ਸਵਾਗਤ – ਫਿਰ ਰਾਜਪਾਲ ਦਾ ਘਿਰਾਓ ਕਰਨ ਤੁਰ ਪਏ ਕਾਂਗਰਸੀ

ਪੰਜਾਬ ਕਾਂਗਰਸ ਵੱਲੋਂ ਮਹਿੰਗਾਈ ਖਿਲਾਫ ਚੰਡੀਗੜ੍ਹ ‘ਚ ਰੋਸ ਪ੍ਰਦਰਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਬਜਟ ਇਜਲਾਸ ਦੇ ਪਹਿਲੇ ਦਿਨ ਵਿਧਾਨ ਸਭਾ ‘ਚ ਰਾਜਪਾਲ ਦਾ ਰੈੱਡ ਕਾਰਪੇਟ ‘ਤੇ ਸਵਾਗਤ ਕਰਨ ਮਗਰੋਂ ਯੂਥ ਕਾਂਗਰਸ ਦੇ ਵਰਕਰ ਤੇ ਕੈਪਟਨ ਦੇ ਵਜ਼ੀਰ ਰਾਜਪਾਲ ਦਾ ਘਿਰਾਉ ਕਰਨ ਲਈ ਰਾਜ ਭਵਨ ਵੱਲ ਤੁਰ ਪਏ। ਇਸੇ ਦੌਰਾਨ ਪੁਲਿਸ ਨੇ ਕਾਂਗਰਸੀਆਂ ਨੂੰ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਦੇ ਚੱਲਦਿਆਂ ਪੰਜਾਬ ਕਾਂਗਰਸ ਨੇ ਦੇਸ਼ ਵਿੱਚ ਵਧ ਰਹੀ ਮਹਿੰਗਾਈ ਦੇ ਖਿਲਾਫ ਸੁਨੀਲ ਜਾਖੜ ਦੀ ਅਗਵਾਈ ਹੇਠ ਚੰਡੀਗੜ੍ਹ ਵਿਚ ਰੋਸ ਪ੍ਰਦਰਸ਼ਨ ਕੀਤਾ। ਸੁਨੀਲ ਜਾਖੜ ਨੇ ਤੇਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਸਬੰਧੀ ਕੇਂਦਰ ਸਰਕਾਰ ਦੀ ਲੋਕ ਵਿਰੋਧੀ ਸੋਚ ਦੀ ਨਿੰਦਾ ਕੀਤੀ। ਕਾਂਗਰਸੀ ਵਿਧਾਇਕਾਂ ਨੇ ਸਿਰਾਂ ‘ਤੇ ਗੈਸ ਦੇ ਸਿਲੰਡਰ ਚੁੱਕ ਕੇ ਵਧਦੀਆਂ ਕੀਮਤਾਂ ਖਿਲਾਫ ਰੋਸ ਪ੍ਰਗਟਾਵਾ ਕੀਤਾ। ਇਸ ਮੌਕੇ ਕਾਂਗਰਸੀਆਂ ਨੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ, ਵਿਧਾਇਕ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ।

RELATED ARTICLES
POPULAR POSTS