ਸਾਦਿਕ/ਬਿਊਰੋ ਨਿਊਜ਼
ਨਿੱਘੇ ਸੁਭਾਅ ਨਾਲ ਜਾਣੇ ਜਾਂਦੇ ਨਾਮਵਰ ਫ਼ਿਲਮ ਡਾਇਰੈਕਟਰ ਅਤੇ ਪ੍ਰਸਿੱਧ ਗੀਤਕਾਰ ‘ਗੁਰਚਰਨ ਵਿਰਕ ਅਰਾਈਆਂ’ ਵਾਲਾ ਜੋ ਪਿਛਲੇ ਦਿਨੀਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਨਮਿਤ ਪਾਠ ਦੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਅਰਾਈਆਂ ਵਾਲਾ ਵਿਖੇ ਪਾਏ ਗਏ, ਜਿਸ ਵਿਚ ਸੰਗੀਤ ਜਗਤ ਦੇ ਉਘੇ ਕਲਾਕਾਰ ਲੇਖਕ ਅਤੇ ਗੀਤਕਾਰਾਂ ਨੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਮਹਰੂਮ ਗੁਰਚਰਨ ਵਿਰਕ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਭਾਈ ਸਾਹਿਬ ਗੁਰਨੇਕ ਸਿੰਘ ਸੰਗਰਾਹੂਰ ਵਾਲਿਆਂ ਨੇ ਰਸਭਿੰਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਉਘੇ ਲੇਖਕ ਨਿੰਦਰ ਘੁਗਿਆਣਵੀ ਅਤੇ ਵੱਖ-ਵੱਖ ਕਲਾਕਾਰਾਂ ਨੇ ਮਰਹੂਮ ਗੁਰਚਰਨ ਵਿਰਕ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕੇ 1999 ਵਿੱਚ ਨਿੰਦਰ ਘੁਗਿਆਣਵੀ ਵੱਲੋਂ ਮਰਹੂਮ ਗੁਰਚਰਨ ਵਿਰਕ ਦੀ ਜੀਵਨੀ ‘ਤੇ ਲਿਖੀ ਕਿਤਾਬ ਸੰਬੰਧੀ ਜਦ ਵਿਸਥਾਰ ਪੂਰਵਿਕ ਚਾਨਣਾ ਪਾਇਆ ਕੇ ਉਨ੍ਹਾਂ ਆਪਣੀ ਜ਼ਿੰਦਗੀ ਵਿਚ ਕਿੰਨੇ ਸੰਘਰਸ਼ ਕਰਕੇ ਇਹ ਮੁਕਾਮ ਹਾਸਲ ਕੀਤਾ ਤਾਂ ਪੰਡਾਲ ਵਿੱਚ ਬੈਠੇ ਮਰਹੂਮ ਵਿਰਕ ਦੇ ਚੁਹੇਤਿਆਂ ਦੇ ਅੱਖਾਂ ਵਿਚੋਂ ਆਪ ਮੁਹਰੇ ਅੱਥਰੂ ਬੈਹ ਤੁਰੇ। ਉਨ੍ਹਾਂ ਅੱਗੇ ਕਿਹਾ ਕੇ ਉਨ੍ਹਾਂ ਆਪਣਾ ਜੀਵਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਹੀ ਬਤੀਤ ਕੀਤਾ ਹੈ, ਉਨ੍ਹਾਂ ਅੱਜ ਤੱਕ ਇਹੋ-ਜਿਹਾ ਕੁਝ ਵੀ ਨਹੀਂ ਲਿਖਿਆ ਜਿਸ ਨਾਲ ਪੰਜਾਬੀ ਸੱਭਿਆਚਾਰ ਨੂੰ ਕੋਈ ਧੱਬਾ ਲੱਗ ਸਕੇ।
ਇਸ ਮੌਕੇ ਸਟੇਜ ਦੀ ਭੂਮਿਕਾ ਉਘੇ ਲੇਖਕ ਨਿੰਦਰ ਘੁਗਿਆਣਵੀ ਨੇ ਨਿਭਾਈ। ਇਸ ਸਮੇਂ ਗੀਤਕਾਰ ਭਿੰਦਰ ਡੱਬਵਾਲੀ, ਵੀਰ ਦਵਿੰਦਰ, ਹਰਮਿਲਾਪ ਗਿੱਲ, ਸੇਖੋਂ ਜੰਡ ਵਾਲਾ, ਰਜਿੰਦਰ ਨਾਗੀ, ਸੁਰਜੀਤ ਭੁੱਲਰ, ਗੁਰਵਿੰਦਰ ਬਰਾੜ, ਪ੍ਰਗਟ ਭਾਗੂ, ਨਿਰਮਲ ਸਿੱਧੂ, ਪ੍ਰਕਾਸ ਗਾਦੂ, ਗੁਰਚੇਤ ਚਿੱਤਰਕਾਰ, ਅਮਨਦੀਪ ਲੱਕੀ, ਜਸਵੀਰ ਜੱਸੀ, ਗੁਰਾਦਿੱਤਾ ਸੰਧੂ, ਸੁੱਖਾ ਅਰਾਈਆਂ ਵਾਲਾ, ਸੁਖਪਾਲ ਪਾਲੀ, ਕਰਮ ਸੰਧੂ, ਜਸਪਾਲ ਮਾਨ, ਪ੍ਰੀਤ ਹਰਪਾਲ, ਗਿੱਲ ਹਰਦੀਪ, ਫਿਲਮ ਅਦਾਕਾਰ ਅਨੀਤਾ ਮੀਤ, ਮਲਕੀਤ ਸਿੰਘ, ਗੁਰਮੀਤ ਸਾਜਨ, ਹਰਚਰਨ ਸੰਧੂ ਸਰਪੰਚ, ਨੀਲਮ ਸਰਮਾ, ਨਰਿੰਜਣ ਸਿੰਘ ਵਿਰਕ, ਸੁੱਚਾ ਸਿੰਘ ਵਿਰਕ, ਬਖਸ਼ੀਸ਼ ਸਿੰਘ ਵਿਰਕ, ਕੁਲਜਿੰਦਰ ਸਿੰਘ ਵਿਰਕ, ਹਰਜੀਤ ਸਿੰਘ ਵਿਰਕ, ਭੁਪਿੰਦਰ ਸਿੰਘ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ, ਵਿਸ਼ਾਲ ਭਾਰਗਵ ਅਤੇ ਮਨਪ੍ਰੀਤ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀ ਅਤੇ ਦੂਰੋਂ ਨੇੜੇਓ ਆਏ ਹੋਏ ਲੋਕ ਮੌਜੂਦ ਸਨ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …