-2 C
Toronto
Sunday, December 7, 2025
spot_img
Homeਪੰਜਾਬਅਮਰੀਕਾ ਜਾਂਦੇ ਦੁਆਬੇ ਦੇ 20 ਨੌਜਵਾਨ ਤਿੰਨ ਮਹੀਨੇ ਤੋਂ ਲਾਪਤਾ

ਅਮਰੀਕਾ ਜਾਂਦੇ ਦੁਆਬੇ ਦੇ 20 ਨੌਜਵਾਨ ਤਿੰਨ ਮਹੀਨੇ ਤੋਂ ਲਾਪਤਾ

ਲੱਖਾਂ ਰੁਪਏ ਲੈ ਕੇ ਏਜੰਟ ਫ਼ਰਾਰ
ਜਲੰਧਰ/ਬਿਊਰੋ ਨਿਊਜ਼
ਅਮਰੀਕਾ ਜਾਣ ਦੀ ਲਾਲਸਾ ਵਿਚ ਏਜੰਟਾਂ ਦੇ ਧੜੇ ਚੜ੍ਹ ਕੇ ਗਏ ਦੁਆਬੇ ਦੇ ਕਰੀਬ 20 ਨੌਜਵਾਨਾਂ ਦੇ ਅਮਰੀਕਾ ਦੇ ਮਿਆਮੀ ਲਾਗੇ ਸਮੁੰਦਰ ਵਿਚ ਰੁੜ੍ਹ ਕੇ ਜਾਨ ਗਵਾ ਬੈਠਣ ਦਾ ਖ਼ਦਸ਼ਾ ਹੈ। ਲੱਖਾਂ ਰੁਪਏ ਲੈ ਕੇ ਏਜੰਟ ਵੀ ਫਰਾਰ ਹੋ ਗਏ ਹਨ। ਜਾਣਕਾਰੀ ਅਨੁਸਾਰ ਇਹ ਨੌਜਵਾਨ 5 ਫਰਵਰੀ ਦੇ ਨੇੜੇ-ਤੇੜੇ ਵੱਖ-ਵੱਖ ਪਿੰਡਾਂ ਤੋਂ ਏਜੰਟਾਂ ਰਾਹੀਂ ਦਿੱਲੀ ਇਕੱਠੇ ਹੋਏ ਸਨ ਤੇ 22 ਫਰਵਰੀ ਨੂੰ ਉਹ ਦਿੱਲੀ ਤੋਂ ਕਿਸੇ ਨਵੀਂ ਥਾਂ ਲਈ ਰਵਾਨਾ ਹੋਏ। ਜਾਣਕਾਰੀ ਮੁਤਾਬਿਕ 3 ਅਗਸਤ ਨੂੰ ਅਮਰੀਕਾ ਨੇੜੇ ਬਹਾਮਸ ਟਾਪੂ ਤੋਂ ਉਕਤ ਨੌਜਵਾਨਾਂ ਦੀ ਆਪਣੇ ਮਾਪਿਆਂ ਨਾਲ ਆਖ਼ਰੀ ਵਾਰ ਫੋਨ ਉੱਪਰ ਗੱਲਬਾਤ ਹੋਈ। ਪਤਾ ਲੱਗਾ ਹੈ ਕਿ ਇਸ ਵੇਲੇ ਅਮਰੀਕਾ ਭੇਜਣ ਲਈ ਮਨੁੱਖੀ ਤਸਕਰੀ ਵਿਚ ਲੱਗੇ ਏਜੰਟਾਂ ਵਲੋਂ ਬਹਾਮਸ ਟਾਪੂ ਸਮੁੰਦਰ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਨੌਜਵਾਨ ਅਮਰੀਕਾ ਭੇਜਣ ਲਈ ਲਾਂਘੇ ਵਜੋਂ ਵਰਤਿਆ ਜਾ ਰਿਹਾ ਹੈ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ 3 ਅਗਸਤ ਤੋਂ ਬਾਅਦ ਇਹ ਨੌਜਵਾਨ ਸਮੁੰਦਰ ਰਾਹੀਂ ਅਮਰੀਕਾ ਜਾਣ ਸਮੇਂ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਗਏ ਹਨ।

 

RELATED ARTICLES
POPULAR POSTS