Breaking News
Home / ਕੈਨੇਡਾ / Front / ਪੰਜਾਬ ਸਰਕਾਰ ਨੇ ਵਿੱਤ ਸਕੱਤਰ ਦੇ ਅਹੁਦੇ ਲਈ ਕੇਂਦਰ ਨੂੰ ਭੇਜਿਆ ਦੂਸਰਾ ਪੈਨਲ

ਪੰਜਾਬ ਸਰਕਾਰ ਨੇ ਵਿੱਤ ਸਕੱਤਰ ਦੇ ਅਹੁਦੇ ਲਈ ਕੇਂਦਰ ਨੂੰ ਭੇਜਿਆ ਦੂਸਰਾ ਪੈਨਲ


ਪੈਨਲ ’ਚ ਬਸੰਤ ਗਰਗ, ਦੀਪ੍ਰਵਾ ਅਤੇ ਦਲਜੀਤ ਸਿੰਘ ਦਾ ਨਾਮ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਵਿੱਤ ਸਕੱਤਰ ਦੇ ਅਹੁਦੇ ਲਈ ਯੂਟੀ ਪ੍ਰਸ਼ਾਸਨ ਨੂੰ 3 ਆਈਏਐਸ ਅਧਿਕਾਰੀਆਂ ਦੂਜਾ ਪੈਨਲ ਭੇਜ ਦਿੱਤਾ ਹੈ। ਇਸ ਪੈਨਲ ’ਚ 2005 ਬੈਚ ਦੇ ਪੰਜਾਬ ਕੇਡਰ ਨਾਲ ਸਬੰਧਤ ਆਈਏਐਸ ਅਧਿਕਾਰੀ ਬਸੰਤ ਗਰਗ, ਦੀਪ੍ਰਵਾ ਲਾਕੜਾ ਅਤੇ ਦਲਜੀਤ ਸਿੰਘ ਮੰਗਤ ਦਾ ਨਾਮ ਸ਼ਾਮਲ ਹੈ। ਇਨ੍ਹਾਂ ਤਿੰਨੋਂ ਅਧਿਕਾਰੀਆਂ ਦੇ ਨਾਮ ਯੂਟੀ ਪ੍ਰਸ਼ਾਸਨ ਰਾਹੀਂ ਕੇਂਦਰ ਨੂੰ ਭੇਜੇ ਗਏ ਹਨ, ਜਿਨ੍ਹਾਂ ਵਿਚੋਂ ਕੇਂਦਰ ਸਰਕਾਰ ਵੱਲੋਂ ਕਿਸੇ ਇਕ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵਿੱਤ ਸਕੱਤਰ ਦੇ ਅਹੁਦੇ ਲਈ ਅਮਿਤ ਢਾਕਾ, ਅਮਿਤ ਕੁਮਾਰ ਅਤੇ ਮੁਹੰਮਦ ਤਯਬ ਦਾ ਪੈਨਲ ਭੇਜਿਆ ਗਿਆ ਸੀ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਾਮਨਜ਼ੂਰ ਕਰ ਦਿੱਤਾ ਸੀ ਅਤੇ ਪੰਜਾਬ ਸਰਕਾਰ ਕੋਲੋਂ ਨਵੇਂ ਪੈਨਲ ਦੀ ਮੰਗ ਕੀਤੀ ਗਈ ਸੀ। ਧਿਆਨ ਰਹੇ ਕਿ ਵਿੱਤ ਸਕੱਤਰ ਦਾ ਅਹੁਦਾ 19 ਜੂਨ ਨੂੰ ਆਈਏਐਸ ਵਿਜੇ ਨਾਮਦੇਵ ਰਾਓ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਖਾਲੀ ਹੋ ਗਿਆ ਸੀ।

Check Also

ਮੋਦੀ ਕੈਬਨਿਟ ਨੇ ‘ਵਨ ਨੇਸ਼ਨ ਵਨ ਇਲੈਕਸ਼ਨ’ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ’ਚ ਪੇਸ਼ ਕੀਤਾ ਜਾਵੇਗਾ ਬਿਲ ਨਵੀਂ ਦਿੱਲੀ/ਬਿਊਰੋ ਨਿਊਜ਼ : ਮੋਦੀ …