14.7 C
Toronto
Tuesday, September 16, 2025
spot_img
Homeਪੰਜਾਬਧਰਮਸ਼ਾਲਾ 'ਚ ਸਿੱਖ ਰੈਜਮੈਂਟ ਦੇ ਜਵਾਨ ਨੇ ਦੋ ਸਾਥੀਆਂ ਨੂੰ ਮਾਰ ਕੇ...

ਧਰਮਸ਼ਾਲਾ ‘ਚ ਸਿੱਖ ਰੈਜਮੈਂਟ ਦੇ ਜਵਾਨ ਨੇ ਦੋ ਸਾਥੀਆਂ ਨੂੰ ਮਾਰ ਕੇ ਆਪ ਵੀ ਕੀਤੀ ਖੁਦਕੁਸ਼ੀ

ਗੋਲੀ ਚਲਾਉਣ ਵਾਲਾ ਬਰਨਾਲਾ ਅਤੇ ਮ੍ਰਿਤਕ ਗੁਰਦਾਸਪੁਰ ਅਤੇ ਤਰਨਤਾਰਨ ਨਾਲ ਸਬੰਧਤ
ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ 18 ਸਿੱਖ ਰੈਜਮੈਂਟ ਦੇ ਇਕ ਜਵਾਨ ਨੇ ਦੋ ਸਾਥੀ ਫੌਜੀਆਂ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਤਿੰਨੇ ਫੌਜੀਆਂ ਦਰਮਿਆਨ ਡਿਊਟੀ ਦੇਣ ਨੂੰ ਲੈ ਕੇ ਤਕਰਾਰ ਹੋਈ ਸੀ। ਫੌਜੀ ਜਵਾਨ ਜਸਬੀਰ ਸਿੰਘ, ਜੋ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਨੇ ਆਪਣੀ ਸਰਕਾਰੀ ਐਸਐਲਆਰ ਨਾਲ ਐਤਵਾਰ ਰਾਤ ਕਰੀਬ 2 ਵੱਜ ਕੇ 15 ਮਿੰਟ ‘ਤੇ ਆਪਣੇ ਸਾਥੀਆਂ ਹਰਦੀਪ ਸਿੰਘ ਅਤੇ ਹਰਪਾਲ ਸਿੰਘ ਨੂੰ ਗੋਲੀਆਂ ਵਰ੍ਹਾ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ। ਹਰਦੀਪ ਸਿੰਘ ਹਰੀਕੇ ਜ਼ਿਲ੍ਹਾ ਤਰਨਤਾਰਨ ਅਤੇ ਹਰਪਾਲ ਸਿੰਘ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਹਰੀਕੇ ਵਾਸੀ ਹਰਦੀਪ ਸਿੰਘ ਦੇ ਘਰ ਜਦੋਂ ਪੱਤਰਕਾਰਾਂ ਦੀ ਟੀਮ ਪੁੱਜੀ ਤਾਂ ਪਰਿਵਾਰ ਨੂੰ ਪਤਾ ਲੱਗਾ ਕਿ ਮ੍ਰਿਤਕਾਂ ਵਿੱਚ ਅੰਮ੍ਰਿਤਧਾਰੀ ਸਿੱਖ ਹਰਦੀਪ ਸਿੰਘ (43) ਵੀ ਸ਼ਾਮਲ ਹੈ। ਕੁਝ ਦਿਨ ਪਹਿਲਾਂ ਹਰਦੀਪ ਸਿੰਘ ਦੇ ਪਿਤਾ ਚੈਂਚਲ ਸਿੰਘ ਦੀ ਮੌਤ ਹੋ ਜਾਣ ‘ਤੇ ਉਹ ਆਪਣੇ ਪਰਿਵਾਰ ਕੋਲ ਆਇਆ ਸੀ ਅਤੇ ਇਕ ਮਹੀਨਾ ਪਹਿਲਾਂ ਹੀ ਡਿਊਟੀ ‘ਤੇ ਪਰਤਿਆ ਸੀ। ਹਰਦੀਪ ਸਿੰਘ ਆਪਣੇ ਪਿੱਛੇ ਬਿਰਧ ਮਾਤਾ ਕਸ਼ਮੀਰ ਕੌਰ ਅਤੇ ਪਤਨੀ ਪਰਮਜੀਤ ਕੌਰ ਤੋਂ ਇਲਾਵਾ ਦੋ ਬੱਚੇ ਲੜਕੀ ਜਸ਼ਨਪ੍ਰੀਤ ਕੌਰ ਤੇ ਲੜਕਾ ਅਨਮੋਲਦੀਪ ਸਿੰਘ ਛੱਡ ਗਿਆ ਹੈ। ਹਰਦੀਪ ਸਿੰਘ ਦਾ ਭਰਾ ਫਤਿਹ ਸਿੰਘ ਸਾਲ ਕੁ ਪਹਿਲਾਂ ਜਰਮਨ ਚਲਾ ਗਿਆ ਸੀ। ਇਸ ਕਰਕੇ ਪਰਿਵਾਰ ਵਿੱਚ ਸਿਰਫ਼ ਨੂੰਹ ਸੱਸ ਅਤੇ ਦੋ ਬੱਚੇ ਹੀ ਰਹਿ ਗਏ ਹਨ।

RELATED ARTICLES
POPULAR POSTS