Breaking News
Home / ਪੰਜਾਬ / ਹਰਿਮੰਦਿਰ ਸਾਹਿਬ ‘ਚ ਹੋਵੇਗੀ ਪਾਣੀ ਦੀ ਸੰਭਾਲ, ਰੋਜ਼ਾਨਾ ਬਚੇਗਾ ਸੱਤ ਲੱਖ ਲੀਟਰ ਪਾਣੀ

ਹਰਿਮੰਦਿਰ ਸਾਹਿਬ ‘ਚ ਹੋਵੇਗੀ ਪਾਣੀ ਦੀ ਸੰਭਾਲ, ਰੋਜ਼ਾਨਾ ਬਚੇਗਾ ਸੱਤ ਲੱਖ ਲੀਟਰ ਪਾਣੀ

ਅੰਮ੍ਰਿਤਸਰ : ਸੰਸਾਰ ਨੂੰ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦੇਣ ਵਾਲੇ ਸ੍ਰੀ ਹਰਿਮੰਦਿਰ ਸਾਹਿਬ ਹੁਣ ਪਾਣੀ ਬਚਾਉਣ ਦਾ ਵੀ ਸੰਦੇਸ਼ ਦੇ ਰਿਹਾ ਹੈ। ਸ੍ਰੀ ਹਰਿਮੰਦਿਰ ਸਾਹਿਬ ਦੀ ਪਰਿਕਰਮਾ ਦੀ ਧੁਆਈ ‘ਚ ਇਸਤੇਮਾਲ ਹੋਣ ਵਾਲਾ ਲੱਖਾਂ ਲੀਟਰ ਪਾਣੀ ਨੂੰ ਵਿਅਰਥ ਹੋਣ ਤੋਂ ਬਚਾਇਆ ਜਾ ਰਿਹਾ ਹੈ। ਇਸ ਦੇ ਲਈ ਰੇਨ ਵਾਟਰ ਰੀਸਾਈਕਲਿੰਗ ਅਤੇ ਹਾਰਵੈਸਟਿੰਗ ਪਲਾਂਟ ਸਥਾਪਿਤ ਕੀਤਾ ਗਿਆ ਹੈ।
ਪਰਿਕਰਮਾ ਦੀ ਧੁਆਈ ਦੇ ਲਈ ਰੋਜ਼ਾਨਾ ਲਗਭਗ 7 ਲੱਖ ਲੀਟਰ ਪਾਣੀ ਦਾ ਇਸਤੇਮਾਲ ਹੁੰਦਾ ਹੈ। ਇਹ ਪਾਣੀ ਸੀਵਰੇਜ਼ ‘ਚ ਵਿਅਰਥ ਬਹਿ ਜਾਂਦਾ ਸੀ। ਹਾਰਵੈਸਟਿੰਗ ਪਲਾਂਟ ਲੱਗ ਜਾਣ ਨਾਲ ਹੁਣ ਇਸ ਪਾਣੀ ਨੂੰ ਸਾਫ਼ ਕਰਕੇ ਦੁਆਬਾ ਜ਼ਮੀਨ ਦੇ ਅੰਦਰ ਭੇਜਿਆ ਜਾਣ ਲੱਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਇਹ ਪਲਾਂਟ ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ‘ਚ ਸਥਾਪਿਤ ਕੀਤਾ ਹੈ। ਪਲਾਂਟ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰਿਕਰਮਾ ਦੇ ਪਾਣੀ ਦੇ ਨਾਲ-ਨਾਲ ਕੰਪਲੈਕਸ ‘ਚ ਜਮ੍ਹਾਂ ਹੋਣ ਵਾਲੇ ਬਾਰਿਸ਼ ਦੇ ਪਾਣੀ ਨੂੰ ਇਸ ਦੇ ਤਹਿਤ ਦੁਬਾਰਾ ਜ਼ਮੀਨ ‘ਚ ਭੇਜਿਆ ਜਾਵੇਗਾ। ਇਸ ਨਾਲ ਸੀਵਰੇਜ਼ ‘ਚ ਜ਼ਿਆਦਾ ਪਾਣੀ ਆਉਣ ਕਾਰਨ ਸਵੀਰੇਜ਼ ਬਲਾਕ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ। ਪ੍ਰੋਜੈਕਟ ਨਾਲ ਜੁੜੀ ਵਰੁਣ ਮਿਤਰਾ ਕੰਪਨੀ ਦੇ ਅਧਿਕਾਰੀ ਅਰੁਣ ਨਰਿਆਲ ਨੇ ਦੱਸਿਆ ਕਿ ਸ੍ਰੀ ਹਰਿਮੰਦਿਰ ਸਾਹਿਬ ਦੇ ਪਰਿਕਰਮਾ ਦੀ ਧੁਆਈ ‘ਚ ਹਰ ਰੋਜ਼ ਲਗਭਗ 7 ਲੱਖ ਲੀਟਰ ਪਾਣੀ ਬਰਬਾਦ ਹੋ ਜਾਂਦਾ ਸੀ। ਹੁਣ ਇਸ ਪਾਣੀ ਨੂੰ ਦੁਬਾਰਾ ਇਸਤੇਮਾਲ ‘ਚ ਲਿਆਂਦਾ ਜਾ ਸਕੇਗਾ। ਇਸ ਪ੍ਰੋਜੈਕਟ ‘ਚ ਦੁਨੀਆ ਦੀ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ‘ਚ ਡੈਥ ਫਿਲਟ੍ਰੇਸ਼ਨ ਮਾਡਿਊਲਰ ਟੈਂਕ ਸਿਸਟਮ ਸਥਾਪਿਤ ਹੈ। ਆਧੁਨਿਕ ਮਸ਼ੀਨਰੀ ਯੁਕਤ ਤਿੰਨ ਤਰ੍ਹਾਂ ਦੇ ਟੈਂਕ ਬਣਾਏ ਗਏ ਹਨ। ਪਹਿਲੇ ਟੈਂਕ ‘ਚ ਪਰਿਕਰਮਾ ਦੀ ਧੁਆਈ ਅਤੇ ਬਾਰਿਸ਼ ਦਾ ਪਾਣੀ ਆਉਂਦਾ ਹੈ। ਉਸ ‘ਚ ਲੱਗੇ ਹੋਏ ਵਿਸ਼ੇਸ਼ ਤਰ੍ਹਾਂ ਦੇ ਵਿਸ਼ਾਲ ਆਧੁਨਿਕ ਫਿਲਟਰ ਪਾਣੀ ਤੋਂ ਮਿੱਟੀ ਅਤੇ ਹੋਰ ਤਰ੍ਹਾਂ ਦੇ ਠੋਸ ਗੰਦਗੀ ਨੂੰ ਪਾਣੀ ਤੋਂ ਅਲੱਗ ਕਰਕੇ ਸਾਫ਼ ਪਾਣੀ ਨੂੰ ਦੂਜੇ ਟੈਂਕ ‘ਚ ਭੇਜਦੇ ਹਨ। ਦੂਜਾ ਟੈਂਕ ਫਿਲਟ੍ਰੇਨ ਟੈਂਕ ਹੈ। ਇਸ ‘ਚ ਚਾਰ ਤਰ੍ਹਾਂ ਦੇ ਫਿਲਟਰ ਹਨ, ਜੋ ਪਾਣੀ ‘ਚੋਂ ਹਾਨੀਕਾਰਕ ਤੱਤ, ਕਾਰਬਨ ਅਤੇ ਹੋਰ ਖਤਰਨਾਕ ਤੱਤਾਂ ਨੂੰ ਅਲੱਗ ਕਰਦੇ ਹਨ। ਇਸ ਤੋਂ ਬਾਅਦ ਪਾਣੀ ਡਿਫਿਲਟ੍ਰੇਸ਼ਨ ਰੀਚਾਰਜ ਚੈਂਬਰ ‘ਚ ਚਲਾ ਜਾਂਦਾ ਹੈ। ਉਥੇ ਹੀ ਡਬਲ ਫਿਲਟ੍ਰੇਸ਼ਨ ਤੋਂ ਬਾਅਦ ਦੋਬਾਰਾ ਧਰਤੀ ਦੇ ਅੰਦਰ ਚਲਾ ਜਾਵੇਗਾ। ਇਸ ਦੇ ਚਾਰ ਚੈਂਬਰ ਹਨ, ਜੋ ਸੌ-ਸੌ ਫੁੱਟ ਡੂੰਘੇ ਹਨ। ਇਨ੍ਹਾਂ ਚੈਂਬਰਾਂ ‘ਚ ਪ੍ਰਤੀ ਘੰਟੇ ਤਿੰਨ ਲੱਖ ਲੀਟਰ ਪਾਣੀ ਸਾਫ਼ ਹੋ ਕੇ ਦੁਬਾਰਾ ਭੂਮੀ ‘ਚ ਸਮਾ ਜਾਵੇਗਾ। ਪ੍ਰੋਜੈਕਟ ‘ਤੇ 5 ਲੱਖ ਤੋਂ ਜ਼ਿਆਦਾ ਦਾ ਖਰਚਾ ਆਇਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਰਦੇਸ਼ਕ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਵਿਭਾਗ ਨੇ ਵਾਤਾਵਰਣ ਅਤੇ ਜਲ ਸੁਰੱਖਿਆ ਦੇ ਮੱਦੇਨਜ਼ਰ ਇਹ ਪ੍ਰੋਜੈਕਟ ਸ੍ਰੀ ਹਰਿਮੰਦਰ ਸਾਹਿਬ ‘ਚ ਸਥਾਪਿਤ ਕੀਤਾ ਗਿਆ ਹੈ। ਹੋਰ ਲੋਕ ਵੀ ਇਸ ਤੋਂ ਪ੍ਰੇਰਣਾ ਲੈ ਸਕਣਗੇ। ਸਰਕਾਰ ਅਜਿਹੇ ਸਾਰੇ ਪ੍ਰੋਜੈਕਟਾਂ ਨੂੰ ਸਥਾਪਿਤ ਕਰਨ ‘ਚ ਪੂਰਾ ਸਹਿਯੋਗ ਦੇਵੇਗੀ। ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ, ਜਲ ਹੀ ਜੀਵਨ ਦਾ ਸੰਦੇਸ਼ ਸਾਰੀ ਦੁਨੀਆ ਤੱਕ ਫੈਲਾਉਣ ਦੇ ਲਈ ਸ੍ਰੀ ਹਰਿਮੰਦਿਰ ਸਾਹਿਬ ‘ਚ ਇਸ ਪ੍ਰੋਜੈਕਟ ਨੂੰ ਸਥਾਪਿਤ ਕੀਤਾ ਗਿਆ ਹੈ। ਜਲ ਦੀ ਇਕ ਬੂੰਦ ਵੀ ਹੁਣ ਇਸ ਵਿਹੜੇ ‘ਚੋਂ ਬੇਅਰਥ ਨਹੀਂ ਜਾਣ ਦਿੱਤੀ ਜਾਵੇਗੀ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …