Breaking News
Home / ਦੁਨੀਆ / ਟਰੰਪ ਵੱਲੋਂ ਹਿਲੇਰੀ ਨੂੰ ਜੇਲ੍ਹ ਭੇਜਣ ਦਾ ਅਹਿਦ

ਟਰੰਪ ਵੱਲੋਂ ਹਿਲੇਰੀ ਨੂੰ ਜੇਲ੍ਹ ਭੇਜਣ ਦਾ ਅਹਿਦ

TOPSHOT-US-VOTE-DEBATEਸੇਂਟ ਲੂਈ : ਔਰਤਾਂ ਬਾਰੇ ਭੱਦੀਆਂ ਟਿੱਪਣੀਆਂ ਕਾਰਨ ਆਲੋਚਨਾਵਾਂ ਵਿੱਚ ਘਿਰੇ ਡੋਨਲਡ ਟਰੰਪ ਨੇ ਹਿਲੇਰੀ ਕਲਿੰਟਨ ਦੇ ਪਤੀ ਬਿੱਲ ਕਲਿੰਟਨ ਉਤੇ ਔਰਤਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਹਮਲਾ ਕੀਤਾ। ਇਸ ਦੌਰਾਨ ਟਰੰਪ ਨੇ ਅਹਿਦ ਲਿਆ ਕਿ ਜੇਕਰ ਉਹ ਰਾਸ਼ਟਰਪਤੀ ਬਣ ਗਿਆ ਤਾਂ ਆਪਣੀ ਡੈਮੋਕ੍ਰੈਟਿਕ ਵਿਰੋਧੀ ਹਿਲੇਰੀ ਨੂੰ ਵਿਦੇਸ਼ੀ ਮੰਤਰੀ ਰਹਿਣ ਦੌਰਾਨ ਨਿੱਜੀ ਈਮੇਲ ਸਰਵਰ ਦੀ ਵਰਤੋਂ ਬਾਰੇ ‘ਝੂਠ’ ਬੋਲਣ ਲਈ ਜੇਲ੍ਹ ਭੇਜੇਗਾ। ਰਾਸ਼ਟਰਪਤੀ ਅਹੁਦੇ ਦੀ ਚੋਣ ਦੀ ਦੂਜੀ ਬਹਿਸ ਦੀ ਸ਼ੁਰੂਆਤ ਵਿੱਚ ਹੀ ਕੜਵਾਹਟ ਝਲਕ ਗਈ ਸੀ ਜਦੋਂ ਦੋਵੇਂ ਉਮੀਦਵਾਰ ਵਾਸ਼ਿੰਗਟਨ ਯੂਨੀਵਰਸਿਟੀ ਦੇ ਮੰਚ ਉਤੇ ਆਏ ਤਾਂ ਹਿਲੇਰੀ ਨੇ 70 ਸਾਲਾ ਰਿਪਬਲਿਕਨ ਉਮੀਦਵਾਰ ਨਾਲ ਹੱਥ ਤੱਕ ਨਹੀਂ ਮਿਲਾਇਆ। ਇਸ ਬਾਅਦ 90 ਮਿੰਟ ਤਕ ਚੱਲੀ ਤਿੱਖੀ ਬਹਿਸ ਵਿੱਚ ਦੋਵੇਂ ਇਕ ਦੂਜੇ ਦੇ ਚਰਿੱਤਰ ਉਤੇ ਹਮਲੇ ਬੋਲਦੇ ਰਹੇ। ઠਸਾਬਕਾ ਵਿਦੇਸ਼ ਮੰਤਰੀ ਹਿਲੇਰੀ ਨੇ ਅਮਰੀਕਾ ਵਿੱਚ ਮੁਸਲਮਾਨਾਂ ਦੇ ਦਾਖ਼ਲੇ ਉਤੇ ਰੋਕ ਲਾਉਣ ਵਾਲੀ ਟਰੰਪ ਦੀ ਯੋਜਨਾ ਬਾਰੇ ਕਿਹਾ ਕਿ ਭਾਈਚਾਰੇ ਪ੍ਰਤੀ ਉਸ ਦੀ ‘ਭੜਕਾਊ ਬਿਆਨਬਾਜ਼ੀ’ ਵਿੱਚ ਸ਼ਾਮਲ ਹੋਣਾ ‘ਤੰਗ ਨਜ਼ਰੀਆ’ ਅਤੇ ‘ਖ਼ਤਰਨਾਕ’ ਕਦਮ ਹੋਵੇਗਾ। ਟਾਊਨ ਹਾਲ ਸ਼ੈਲੀ ਦੀ ਬਹਿਸ ਦੇ ਦੂਜੇ ਹਿੱਸੇ ਵਿੱਚ ਦੋਵੇਂ ਉਮੀਦਵਾਰਾਂ ਦਰਮਿਆਨ ਓਬਾਮਾਕੇਅਰ, ਕਰਾਂ ਅਤੇ ਇਸਲਾਮਫੋਬੀਆ ਦੇ ਮੁੱਦੇ ਉਤੇ ਤਕਰਾਰ ਹੋਈ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਉਹ ਹੁਣ ਵੀ ਰੋਕ ਦੇ ਰੁਖ਼ ਉਤੇ ਕਾਇਮ ਹੈ ਤਾਂ ਉਸ ਨੇ ਇਸ ਨੂੰ ‘ਦੁਨੀਆਂ ਦੇ ਕੁੱਝ ਹਿੱਸਿਆਂ ਵਿੱਚੋਂ ਆਉਣ ਵਾਲੇ ਲੋਕਾਂ ਲਈ ਕਰੜੀ ਜਾਂਚ’ ਦੱਸਿਆ।ઠਹਿਲੇਰੀ ਨੇ ਦੋਸ਼ ਲਾਇਆ ਕਿ ਟਰੰਪ ਦਾ ਸਾਲ 2005 ਦਾ ਵੀਡੀਓ ‘ਅਸਲ’ ਟਰੰਪ ਨੂੰ ਪੇਸ਼ ਕਰਦਾ ਹੈ। ਇਸ ਦੇ ਜਵਾਬ ਵਿੱਚ ਟਰੰਪ ਨੇ ਹਿਲੇਰੀ ਦੇ ਪਤੀ ਬਿੱਲ ਕਲਿੰਟਨ ਉਤੇ ਲੰਘੇ ਦਹਾਕਿਆਂ ਵਿੱਚ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਾਇਆ। ਔਰਤਾਂ ਬਾਰੇ ਭੱਦੀਆਂ ਟਿੱਪਣੀਆਂ ਵਾਲੀ ਟੇਪ ਬਾਅਦ ਟਰੰਪ ਦੀ ਚੋਣ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਕਈ ਸਿਖ਼ਰਲੇ ਰਿਪਬਲਿਕਨ ਆਗੂਆਂ ਨੇ ਉਸ ਦਾ ਸਾਥ ਛੱਡ ਦਿੱਤਾ ਹੈ। ઠ
ਦੂਜੀ ਬਹਿਸ ਵਿੱਚ ਹਿਲੇਰੀ ‘ਸਪੱਸ਼ਟ ਜੇਤੂ’: ਸਰਵੇਖਣ : ਸੇਂਟ ਲੂਈ: ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਦੂਜੀ ਬਹਿਸ ਬਾਅਦ ਕਰਾਏ ਗਏ ਸਰਵੇਖਣ ਮੁਤਾਬਕ ਡੈਮੇਕ੍ਰੈਟਿਕ ਉਮੀਦਵਾਰ ਹਿਲੇਰੀ ‘ਸਪੱਸ਼ਟ ਜੇਤੂ’ ਬਣ ਕੇ ਉੱਭਰੀ ਹੈ।
ਹਾਲਾਂਕਿ ਇਨ੍ਹਾਂ ਸਰਵੇਖਣਾਂ ਨੇ ‘ਉਮੀਦਾਂ ਵਧਾ ਦੇਣ’ ਦਾ ਸਿਹਰਾ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ ਦਿੱਤਾ। ਬਹਿਸ ਦੇਖਣ ਵਾਲੇ ਲੋਕਾਂ ਦਰਮਿਆਨ ਕਰਾਏ ਗਏ ਸੀਐਨਐਨ/ਓਆਰਸੀ ਸਰਵੇਖਣ ਵਿੱਚ ਕਿਹਾ ਗਿਆ ਕਿ ਹਿਲੇਰੀ ਇਸ ਬਹਿਸ ਦੀ ਸਪੱਸ਼ਟ ਜੇਤੂ ਰਹੀ ਕਿਉਂਕਿ ਸਰਵੇਖਣ ਵਿੱਚ ਸ਼ਾਮਲ 57 ਫ਼ੀਸਦ ਲੋਕਾਂ ਨੇ ਹਿਲੇਰੀ ਦੇ ਜਿੱਤਣ ਦੀ ਗੱਲ ਕਹੀ ਹੈ ਜਦੋਂ ਕਿ 34 ਫ਼ੀਸਦ ਨੇ ਟਰੰਪ ਦਾ ਸਮਰਥਨ ਕੀਤਾ।

Check Also

ਥਾਈਲੈਂਡ ’ਚ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ-25 ਵਿਦਿਆਰਥੀਆਂ ਦੀ ਮੌਤ

ਬੱਸ ਦਾ ਟਾਇਰ ਫਟਣ ਤੋਂ ਬਾਅਦ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਥਾਈਲੈਂਡ ਵਿਚ ਇਕ ਸਕੂਲ …