ਚੋਣਾਂ ‘ਚ ਗੈਂਗਸਟਰਾਂ ਦੇ ਸਰਗਰਮ ਹੋਣ ਦਾ ਖਦਸ਼ਾ ਭਾਂਪਦਿਆਂ ਪੰਜਾਬ ਪੁਲਿਸ ਨੇ ਪੁਖਤਾ ਐਕਸ਼ਨ ਪਲਾਨ ਤਿਆਰ ਕੀਤਾ ਹੈ। ਸਾਰੇ ਪੁਲਿਸ ਸਟੇਸ਼ਨਾ ਦੇ ਐਸ ਐਚ ਓ ਨੂੰ ਭਗੌੜੇ ਅਪਰਾਧੀਆਂ ਦੇ ਮਾਮਲੇ ‘ਤੇ ਸਖਤ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਪੁਲਿਸ ਨੂੰ ਸਾਦੀ ਵਰਦੀ ‘ਚ ਵੀ ਸਰਗਰਮ ਕੀਤਾ ਗਿਆ ਹੈ ਤਾਂ ਕਿ ਪੁਲਿਸ ਗਰਾਊਂਡ ਪੱਧਰ ‘ਤੇ ਸਖਤ ਨਜ਼ਰ ਰੱਖ ਸਕੇ। ਇੰਟੈਲੀਜੈਂਸ ਵਿੰਗ ਨੂੰ ਪੂਰੀ ਤਰ੍ਹਾਂ ਚੌਕਸ ਕੀਤਾ ਗਿਆ ਹੈ। ਇਹ ਵਿੰਗ ਕੇਂਦਰੀ ਇੰਟੈਲੀਜੈਂਸ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਸ਼ੱਕੀ ਮਾਮਲਿਆਂ ਨੂੰ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਬਾਹਰੀ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਨੂੰ ਚੈਕ ਕੀਤਾ ਜਾ ਰਿਹਾ ਹੈ। ਨਾਲ ਹੀ ਪੁਲਿਸ ਨੇ ਪੂਰੇ ਸੂਬੇ ‘ਚ ਚੈਕ ਪੋਸਟਾਂ ਅਤੇ ਪੁਲਿਸ ਬੈਰੀਅਰਾਂ ‘ਚ ਵਾਧਾ ਕੀਤਾ ਹੈ। ਭੀੜ-ਭੜੱਕੇ ਅਤੇ ਚੋਣ ਰੈਲੀਆਂ ‘ਤੇ ਸੀਸੀਟੀਵੀ ਅਤੇ ਦੂਜੇ ਕੈਮਰਿਆਂ ਰਾਹੀਂ ਨਜ਼ਰ ਰੱਖਣ ਦੀ ਯੋਜਨਾ ਹੈ। ਪੰਜਾਬ ਪੁਲਿਸ ਇਸ ‘ਚ ਡਰੋਨ ਕੈਮਰਿਆਂ ਦੀ ਵੀ ਮਦਦ ਲੈ ਸਕਦੀ ਹੈ। ਪੁਲਿਸ ਨੇ ਜੇਲ੍ਹ ‘ਚ ਬੰਦ ਅਪਰਾਧੀਆਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਲਈ ਸਪੈਸ਼ਲ ਫਾਸਕ ਫੋਰਸ ਦਾ ਗਠਨ ਕੀਤਾ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …