2.6 C
Toronto
Friday, November 7, 2025
spot_img
Homeਪੰਜਾਬਪੰਜਾਬ ਆਉਣ ਵਾਲੇ ਸੈਲਾਨੀਆਂ ਨੂੰ ਹੁਣ ਨਹੀਂ ਹੋਣਾ ਪਵੇਗਾ ਖੱਜਲ ਖੁਆਰ

ਪੰਜਾਬ ਆਉਣ ਵਾਲੇ ਸੈਲਾਨੀਆਂ ਨੂੰ ਹੁਣ ਨਹੀਂ ਹੋਣਾ ਪਵੇਗਾ ਖੱਜਲ ਖੁਆਰ

ਪੰਜਾਬ ਟੂਰਿਜ਼ਮ ’ਚ ਹੋਟਲ, ਟੈਕਸੀ ਅਤੇ ਟੂਰਿਸਟ ਗਾਈਡ ਆਦਿ ਸਹੂਲਤਾਂ ਹੋਣਗੀਆਂ ਆਨਲਾਈਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸੈਰ-ਸਪਾਟੇ ’ਤੇ ਆਉਣ ਵਾਲੇ ਸੈਲਾਨੀਆਂ ਨੂੰ ਹੁਣ ਹੋਟਲ, ਟੈਕਸੀ, ਖਾਣ-ਪੀਣ ਅਤੇ ਟੂਰਿਸਟ ਗਾਈਡ ਵਰਗੀਆਂ ਸਹੂਲਤਾਂ ਲੈਣ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਸੈਲਾਨੀਆਂ ਨੂੰ ਇਹ ਸਹੂਲਤਾਂ ਪੰਜਾਬ ਟੂਰਿਜ਼ਮ ਵਿਭਾਗ ਵੱਲੋਂ ਹੀ ਉਪਲਬਧ ਕਰਵਾਈਆਂ ਜਾਣਗੀਆਂ। ਕਿਉਂਕਿ ਪੰਜਾਬ ਸੈਰ-ਸਪਾਟਾ ਵਿਭਾਗ ਅਜਿਹਾ ਆਨਲਾਈਨ ਸਿਸਟਮ ਤਿਆਰ ਕਰਨ ਦੀ ਕੋਸ਼ਿਸ਼ ਵਿਚ ਹੈ, ਜਿਸ ਨਾਲ ਸੈਲਾਨੀਆਂ ਨੂੰ ਪੰਜਾਬ ਸੈਰ-ਸਪਾਟਾ ਵਿਭਾਗ ਦੀ ਵੈਬਸਾਈਟ ਅਤੇ ਮੋਬਾਇਲ ਐਪਲੀਕੇਸ਼ਨ ਰਾਹੀਂ ਇਹ ਸਾਰੀਆਂ ਸਹੂਲਤਾਂ ਇਕ ਜਗ੍ਹਾ ਹੀ ਪ੍ਰਾਪਤ ਹੋ ਸਕਣ। ਇਸ ਵੈਬਸਾਈਟ ਅਤੇ ਮੋਬਾਇਲ ਐਪ ’ਤੇ ਸਾਰੀਆਂ ਸੇਵਾਵਾਂ ਸਰਵਿਸ ਪ੍ਰੋਵਾਈਡਰਜ਼ ਵੱਲੋਂ ਆਪਣੀਆਂ ਜਾਣਕਾਰੀਆਂ ਅਪਲੋਡ ਕਰਨ ਤੋਂ ਬਾਅਦ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ, ਤਾਂ ਜੋ ਸੈਲਾਨੀ ਆਪਣੀ ਪਸੰਦ ਦੇ ਹਿਸਾਬ ਨਾਲ ਸੇਵਾਵਾਂ ਦੀ ਚੋਣ ਕਰ ਸਕਣ। ਇਸ ਆਨਲਾਈਨ ਸਿਸਟਮ ਦੀ ਇਕ ਖਾਸ ਗੱਲ ਇਹ ਵੀ ਹੋਵੇਗੀ ਕਿ ਪੰਜਾਬ ’ਚ ਹੋਣ ਵਾਲੇ ਵੱਡੇ ਸਮਾਗਮ ਦੀ ਆਨਲਾਈਨ ਟਿਕਟ ਬੁਕਿੰਗ ਦੀ ਸਹੂਲਤ ਵੀ ਉਪਲਬਧ ਹੋਵੇਗੀ। ਜੇਕਰ ਕੋਈ ਵੀ ਸਹੂਲਤ ਦੇਣ ਵਾਲਾ ਵਿਅਕਤੀ ਆਪਣੇ ਕੰਮ ਵਿਚ ਲਾਹਪਰਵਾਹੀ ਕਰਦਾ ਹੈ ਤਾਂ ਸੈਲਾਨੀ ਮੋਬਾਇਲ ਐਪਲੀਕੇਸ਼ਨ ’ਤੇ ਸ਼ਿਕਾਇਤ ਵੀ ਦਰਜ ਕਰਵਾ ਸਕਦਾ ਹੈ। ਸੈਲਾਨੀਆਂ ਨੂੰ ਸਹੂਲਤਾਂ ਦੇਣ ਤੋਂ ਇਲਾਵਾ ਪੰਜਾਬ ਟੂਰਿਜ਼ਮ ਵਿਭਾਗ ਨੇ ਰਾਸਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਦੇ ਟੂਰਿਜ਼ਮ ਪ੍ਰਮੋਸ਼ਨ ਨੂੰ ਲੈ ਕੇ ਵੀ ਪਹਿਲ ਕੀਤੀ ਤਾਂ ਜੋ ਸੂਬੇ ’ਚ ਜ਼ਿਆਦਾ ਤੋਂ ਜ਼ਿਆਦਾ ਸੈਲਾਨੀਆਂ ਦੀ ਆਮਦ ਹੋ ਸਕੇ।

 

RELATED ARTICLES
POPULAR POSTS