ਹਰੀਸ਼ ਚੌਧਰੀ ਨੇ ਕਿਹਾ, ਪਾਰਟੀ ਵਿਚ ਅਨੁਸ਼ਾਸਨ ਤੋਂ ਉਪਰ ਕੋਈ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਬਾਗੀ ਤੇਵਰ ਦਿਖਾਉਣੇ ਫਿਰ ਸ਼ੁਰੂ ਕਰ ਦਿੱਤੇ ਹਨ। ਨਵਜੋਤ ਸਿੱਧੂ ਅੱਜ ਰਾਜਾ ਵੜਿੰਗ ਦੇ ਤਾਜਪੋਸ਼ੀ ਸਮਾਗਮ ਵਿਚ ਪਹੁੰਚੇ ਜ਼ਰੂਰ, ਪਰ ਉਹ ਸਟੇਜ ’ਤੇ ਨਹੀਂ ਚੜ੍ਹੇ। ਸਿੱਧੂ ਨੇ ਇਹ ਕਹਿ ਕੇ ਹਲਚਲ ਜਿਹੀ ਮਚਾ ਦਿੱਤੀ ਕਿ ਕਾਂਗਰਸ ਮਾਫੀਆ ਦੀ ਵਜ੍ਹਾ ਕਰਕੇ ਹਾਰੀ ਹੈ ਅਤੇ ਜਿਸ ਵਿਚ ਸੀਐਮ ਵੀ ਸ਼ਾਮਲ ਹੈ। ਇੱਥੇ ਹੀ ਬੱਸ ਨਹੀਂ, ਸਿੱਧੂ ਦੇ ਮੀਡੀਆ ਐਡਵਾਈਜ਼ਰ ਨੇ ਨਵੇਂ ਪ੍ਰਧਾਨ ਰਾਜਾ ਵੜਿੰਗ ਦੇ ਸੰਬੋਧਨ ਦੇ ਮੁੱਦੇ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਵੜਿੰਗ ਦੇ ਸੰਬੋਧਨ ਵਿਚੋਂ ਅਹਿਮ ਮੁੱਦੇ ਗਾਇਬ ਹਨ। ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨ ਤੋਂ ਉਪਰ ਕੋਈ ਨਹੀਂ ਹੈ। ਸਿੱਧੂ ਸਬੰਧੀ ਗੱਲ ਕਰਦਿਆਂ ਚੌਧਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸਦਾ ਜਵਾਬ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੀਆਂ ਗੱਲਾਂ ਕਰਕੇ ਹੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਦੱਸਣਾ ਬਣਦਾ ਹੈ ਕਿ ਰਾਜਾ ਵੜਿੰਗ ਦੀ ਤਾਜਪੋਸ਼ੀ ਤੋਂ ਪਹਿਲਾਂ ਚੰਡੀਗੜ੍ਹ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਧਾਨ ਆਉਂਦੇ-ਜਾਂਦੇ ਰਹਿਣਗੇ, ਪਰ ਸੰਸਥਾ ਸਰਵਉਚ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਮੈਂ ਕਿਸੇ ਤੋਂ ਨਹੀਂ ਡਰਦਾ। ਕਾਂਗਰਸ ਪਾਰਟੀ ਵਿਚ ਅਜਿਹੇ ਮਾਹੌਲ ਦੇ ਚੱਲਦਿਆਂ ਕਾਂਗਰਸ ਦਾ ਕੀ ਬਣੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Check Also
ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਰੋਕਿਆ
ਹਰਿਆਣਾ ਪੁਲਿਸ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ, ਕਈ ਕਿਸਾਨ ਹੋਏ ਜ਼ਖਮੀ ਸ਼ੰਭੂ/ਬਿਊਰੋ …