ਪੀੜਤ ਔਰਤ ਨੇ ਪੁਲਿਸ ਮੁਖੀ ਤੋਂ ਕਾਰਵਾਈ ਕਰਨ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਵਾਇਰਲ ਹੋਈ ਵੀਡੀਓ ਨਾਲ ਸਬੰਧਿਤ ਔਰਤ ਨੇ ਪੰਜਾਬ ਦੇ ਪੁਲਿਸ ਮੁਖੀ ਨੂੰ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਇਸ ਮਾਮਲੇ ਬਾਰੇ ਬਣਦੀ ਕਾਰਵਾਈ ਕੀਤੀ ਜਾਵੇ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਔਰਤ ਨੇ ਕਿਹਾ ਕਿ ਇਹ ਘਟਨਾ ਇਸ ਸਾਲ ਜੂਨ ਮਹੀਨੇ ਦੀ ਹੈ। ਲੰਮਾ ਸਮਾਂ ਉਹ ਇਸ ਕਾਰਨ ਚੁੱਪ ਰਹੀ ਤਾਂ ਕਿ ਸਿੱਖਿਆ ਸੰਸਥਾ ਨੂੰ ਢਾਅ ਨਾ ਲੱਗੇ। ਉਨ੍ਹਾਂ ਕਿਹਾ ਕਿ ਹੁਣ ਵੀ ਜੋ ਊਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਚਲ ਰਹੀ ਹੈ, ਉਸ ਦੇ ਨਾਲ ਵੀ ਉਸਦੀ ਪੀੜਾ ਵਧ ਰਹੀ ਹੈ ਅਤੇ ਇਹ ਵੀ ਇੱਕ ਸਾਜਿਸ਼ ਦਾ ਹਿੱਸਾ ਹੈ।
Check Also
ਭਾਖੜਾ ਡੈਮ ‘ਤੇ ਕੇਂਦਰ ਸਰਕਾਰ ਦਾ ਕੰਟਰੋਲ, ਕੇਂਦਰੀ ਬਲਾਂ ਦੀ ਹੋਵੇਗੀ ਤਾਇਨਾਤੀ
ਬੀਬੀਐੱਮਬੀ ਚੁੱਕੇਗਾ ਸਾਰਾ ਖਰਚ; ਹਰਿਆਣਾ ਨੇ ਕੇਂਦਰ ‘ਤੇ ਬਣਾਇਆ ਸੀ ਦਬਾਅ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ …