ਹੁਣ ਇਕ ਸਿਪਾਹੀ ਵਜੋਂ ਹੀ ਨਿਭਾਅ ਸਕੇਗੀ ਸੇਵਾਵਾਂ
ਚੰਡੀਗੜ੍ਹ/ਬਿਊਰੋ ਨਿਊਜ਼
ਫਰਜ਼ੀ ਡਿਗਰੀ ਲੈਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ ਤੋਂ ਡੀ. ਐਸ. ਪੀ. ਦਾ ਅਹੁਦਾ ਵਾਪਸ ਲਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਹਰਮਨਪ੍ਰੀਤ ਨੂੰ ਇਸ ਸੰਬੰਧੀ ਇੱਕ ਚਿੱਠੀ ਵੀ ਲਿਖੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਵਿਭਾਗ ਵਿਚ ਇੱਕ ਸਿਪਾਹੀ ਵਜੋਂ ਸੇਵਾਵਾਂ ਨਿਭਾਅ ਸਕਦੀ ਹੈ ਕਿਉਂਕਿ ਹਰਮਨਪ੍ਰੀਤ ਕੌਰ ਨੇ ਸਿਰਫ 12ਵੀਂ ਪਾਸ ਕੀਤੀ ਹੋਈ ਹੈ, ਇਸ ਲਈ ਉਹ ਸਿਪਾਹੀ ਲੱਗ ਸਕਦੀ ਹੈ। ਗ੍ਰਹਿ ਵਿਭਾਗ ਨੇ ਪੁਲਿਸ ਮਹਿਕਮੇ ਨੂੰ ਲਿਖ ਦਿੱਤਾ ਹੈ ਕਿ ਹਰਮਨਪ੍ਰੀਤ ਨੂੰ ਸਿਪਾਹੀ ਲਾ ਦਿੱਤਾ ਜਾਵੇ ਅਤੇ ਜਿਵੇਂ ਹੀ ਉਹ 3 ਸਾਲਾਂ ਬਾਅਦ ਆਪਣੀ ਬੀ. ਏ. ਦੀ ਡਿਗਰੀ ਹਾਸਲ ਕਰੇਗੀ ਤਾਂ ਉਸ ਨੂੰ ਡੀ. ਐੱਸ. ਪੀ. ਲਾ ਦਿੱਤਾ ਜਾਵੇਗਾ। ਚੇਤੇ ਰਹੇ ਕਿ ਹਰਮਨਪ੍ਰੀਤ ਨੂੰ ਪੰਜਾਬ ਸਰਕਾਰ ਨੇ ਡੀ. ਐੱਸ. ਪੀ. ਦੇ ਅਹੁਦੇ ‘ਤੇ ਲਾਇਆ ਸੀ ਪਰ ਜਦੋਂ ਉਸ ਦੀ ਡਿਗਰੀ ਦੀ ਜਾਂਚ ਕੀਤੀ ਗਈ ਤਾਂ ਉਹ ਫਰਜ਼ੀ ਪਾਈ ਗਈ।
Check Also
ਫਰੀਦਕੋਟ ਦਾ ਡੀਐਸਪੀ ਰਾਜਨਪਾਲ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਗਿ੍ਰਫਤਾਰ
ਭਿ੍ਰਸ਼ਟਾਚਾਰ ਖਿਲਾਫ ਸਿਫਰ ਟਾਲਰੈਂਸ ਨੀਤੀ ਤਹਿਤ ਹੋਵੇਗੀ ਜਾਂਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ …