Breaking News
Home / ਪੰਜਾਬ / ਪੰਜਾਬੀਓ ਘਬਰਾਓ ਨਾ ਤੁਹਾਨੂੰ ਘਰ ਬੈਠੇ ਹੀ ਮਿਲੇਗੀ ਸ਼ਰਾਬ

ਪੰਜਾਬੀਓ ਘਬਰਾਓ ਨਾ ਤੁਹਾਨੂੰ ਘਰ ਬੈਠੇ ਹੀ ਮਿਲੇਗੀ ਸ਼ਰਾਬ

ਚੰਡੀਗੜ੍ਹ : ਪੰਜਾਬੀ ਪਹਿਲਾਂ ਹੀ ਸ਼ਰਾਬ ਪੀਣ ਦੇ ਲਗਦੇ ਆਏ ਦੋਸ਼ਾਂ ਕਾਰਨ ਬਦਨਾਮ ਹਨ ਪ੍ਰੰਤੂ ਹੁਣ ਪੰਜਾਬ ਸਰਕਾਰ ਨੇ ਸ਼ਰਾਬ ਪੀਣ ਦੇ ਆਦਿ ਪੰਜਾਬੀਆਂ ਨੂੰ ਮੌਜਾਂ ਹੀ ਲਾ ਦਿੱਤੀਆਂ ਹਨ ਹਨ। ਪੰਜਾਬ ਸਰਕਾਰ ਨੇ ਕਿਹਾ ਕਿ ਪੰਜਾਬੀਓ ਤੁਸੀਂ ਘਬਰਾਓ ਨਾ ਤੁਹਾਨੂੰ ਘਰ ਬੈਠੇ ਹੀ ਪੀਣ ਲਈ ਸ਼ਰਾਬ ਮਿਲੇਗੀ। ਪੰਜਾਬ ਸਰਕਾਰ ਨੇ ਮਾਲੀਆ ਵਧਾਉਣ ਲਈ ਸੂਬੇ ‘ਚ ਸ਼ਰਾਬ ਦੀ ਆਨਲਾਈਨ ਵਿਕਰੀ ਤੇ ਹੋਮ ਡਿਲੀਵਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਨਲਾਈਨ ਵਿਕਰੀ 7 ਮਈ ਤੋਂ ਸ਼ੁਰੂ ਹੋ ਸਕਦੀ ਹੈ। ਜਦਕਿ ਹੋਮ ਡਿਲੀਵਰੀ ਕਿਵੇਂ ਹੋਵੇਗੀ, ਇਸ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਸ਼ਰਾਬ ‘ਤੇ ਕੋਰੋਨਾ ਸੈੱਸ ਲਾਉਣ ‘ਤੇ ਵੀ ਵਿਚਾਰ ਕਰ ਰਹੀ ਹੈ। ਇਹ 50 ਤੋਂ 100 ਰੁਪਏ ਪ੍ਰਤੀ ਬੋਤਲ ਹੋ ਸਕਦੀ ਹੈ। ਪੰਜਾਬ ਵਿੱਚ ਸ਼ਰਾਬ ਦੇ ਠੇਕੇ 7 ਮਈ ਤੋਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੇ। ਇਸ ਸਮੇਂ ਦੌਰਾਨ ਸ਼ਰਾਬ ਦੀ ਹੋਮ ਡਿਲੀਵਰੀ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾਏਗੀ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …