ਬਠਿੰਡਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਆਪਣੇ ਹੀ ਹਲਕੇ ਦੀ ਮਹਿਲਾ ਪੀਸੀਐੱਸ ਅਧਿਕਾਰੀ ਨਾਲ ਉਨ੍ਹਾਂ ਦੀ ਸੁਣਵਾਈ ਨਾ ਹੋਣ ਤੋਂ ਨਾਰਾਜ਼ ਹਨ। ਵਿਧਾਇਕ ਅਨੁਸਾਰ ਫ਼ੋਨ ਕਰਨ ‘ਤੇ ਅਧਿਕਾਰੀ ਉਨ੍ਹਾਂ ਦਾ ਫ਼ੋਨ ਨਹੀਂ ਸੁਣਦੇ। ਉਨ੍ਹਾਂ ਕਿਹਾ ਕਿ ਜਦੋਂ ਉਹ ਅਧਿਕਾਰੀ ਦੇ ਦਫ਼ਤਰ ਗਏ ਤਾਂ ਅੱਗੋਂ ਮਿਲਣ ਤੋਂ ‘ਇਨਕਾਰ’ ਕਰ ਦਿੱਤਾ ਗਿਆ। ਵਿਧਾਇਕ ਨੇ ਆਖਿਆ ਕਿ ਹੁਣ ਤਾਂ ਅਧਿਕਾਰੀ ਨੇ ਉਨ੍ਹਾਂ ਦਾ ਫ਼ੋਨ ਹੀ ‘ਬਲੈਕ’ ਲਿਸਟ ਵਿੱਚ ਪਾ ਦਿੱਤਾ ਹੈ। ਵਿਧਾਇਕ ਨੇ ਆਖਿਆ ਕਿ ਉਹ ਚੁਣੇ ਹੋਏ ਲੋਕ ਨੁਮਾਇੰਦੇ ਹਨ ਅਤੇ ਹਲਕੇ ਦੇ ਲੋਕਾਂ ਦੇ ਕੰਮ-ਧੰਦਿਆਂ ਬਾਬਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫ਼ੋਨ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਡੀਸੀ ਦੇ ਧਿਆਨ ‘ਚ ਲਿਆਂਦੇ ਜਾਣ ਪਿੱਛੋਂ ਵੀ ਕੋਈ ਹੱਲ ਨਹੀਂ ਹੋਇਆ। ਵਿਧਾਇਕ ਨੇ ਮਸਲਾ ਮੁੱਖ ਮੰਤਰੀ, ਵਿਧਾਨ ਸਭਾ ਦੇ ਸਪੀਕਰ ਅਤੇ ਰਾਜ ਦੇ ਮੁੱਖ ਸਕੱਤਰ ਤੱਕ ਪਹੁੰਚਾਏ ਜਾਣ ਦਾ ਖੁਲਾਸਾ ਕਰਦਿਆਂ ਇਨਸਾਫ਼ ਦੀ ਆਸ ਜਤਾਈ।
Check Also
ਪੰਜਾਬ ’ਚ ਪਾਕਿਸਤਾਨ ਦੀ ਸਾਈਬਰ ਅਟੈਕ ਦੀ ਕੋਸ਼ਿਸ਼-ਪੁਲਿਸ ਨੇ ਲੋਕਾਂ ਨੂੰ ਕੀਤਾ ਸੁਚੇਤ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਵਲੋਂ ਪਾਕਿਸਤਾਨ ਦੀ ਇਕ ਹੋਰ ਕਾਇਰਾਨਾ ਹਰਕਤ ਦੇ ਬਾਰੇ ਸੂਬੇ …