11.3 C
Toronto
Friday, October 17, 2025
spot_img
Homeਪੰਜਾਬਪ੍ਰੋ: ਕਿਰਪਾਲ ਸਿੰਘ ਬਡੂੰਗਰ ਦਾ ਪ੍ਰਧਾਨ ਬਣਨਾ ਤੈਅ

ਪ੍ਰੋ: ਕਿਰਪਾਲ ਸਿੰਘ ਬਡੂੰਗਰ ਦਾ ਪ੍ਰਧਾਨ ਬਣਨਾ ਤੈਅ

ਬੀਬੀ ਲਾਂਡਰਾ ਦਾ ਨਾਮ ਵੀ ਪ੍ਰਧਾਨਗੀ ਲਈ ਹੋ ਸਕਦਾ ਹੈ ਪੇਸ਼
ਚੰਡੀਗੜ੍ਹ/ਬਿਊਰੋ ਨਿਊਜ਼
ਐਸਜੀਪੀਸੀ ਦੀ ਪ੍ਰਧਾਨਗੀ ਦਾ ਤਾਜ਼ ਇੱਕ ਵਾਰ ਮੁੜ ਤੋਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਸਿਰ ਸਜਣ ਜਾ ਰਿਹਾ ਹੈ। ਲੰਘੇ ਦਿਨਾਂ ਦੋਰਾਨ ਪ੍ਰੋ: ਬਡੂੰਗਰ ਦੀ ਪ੍ਰਧਾਨਗੀ ਨੂੰ ਸੇਵਾ ਸਿੰਘ ਸੇਖਵਾਂ, ਬੀਬੀ ਜਗੀਰ ਕੌਰ ਜਿੱਥੇ ਚੁਣੌਤੀ ਦਿੰਦੇ ਨਜ਼ਰ ਆ ਰਹੇ ਸਨ, ਉੱਥੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਵੀ ਪ੍ਰਧਾਨ ਬਣਨ ਦੇ ਸੁਪਨੇ ਲੈ ਰਹੇ ਸਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਜੇਕਰ ਵਿਰੋਧੀਆਂ ਦੇ ਨਾਲ-ਨਾਲ ਬੀਬੀ ਜਗੀਰ ਕੌਰ ਜਾਂ ਸੇਖਵਾਂ ਜਾਂ ਫਿਰ ਕੋਈ ਹੋਰ ਆਗੂ ਆਪਣੇ-ਆਪਣੇ ਧੜ੍ਹਿਆਂ ਨਾਲ ਦਾਅਵੇਦਾਰੀ ਪੇਸ਼ ਕਰਦੇ ਹਨ, ਪਰ ਇਸਦੀ ਸੰਭਾਵਨਾ ਬਹੁਤ ਘੱਟ ਹੈ। ਫਿਰ ਸੁਖਬੀਰ ਬਾਦਲ ਇੱਕ ਸਰਵਪ੍ਰਮਾਣਿਤ ਤੇ ਸਾਊ ਹਸਤੀ ਬੀਬੀ ਪਰਮਜੀਤ ਕੌਰ ਲਾਂਡਰਾ ਦਾ ਨਾਂ ਪ੍ਰਧਾਨਗੀ ਲਈ ਪੇਸ਼ ਕਰ ਸਕਦੇ ਹਨ। ਜੇਕਰ ਬੀਬੀ ਲਾਂਡਰਾ ਦਾ ਨਾਂ ਪ੍ਰਧਾਨਗੀ ਲਈ ਨਹੀਂ ਆਉਂਦਾ ਤੇ ਬਡੂੰਗਰ ਹੀ ਪ੍ਰਧਾਨ ਬਣਦੇ ਹਨ, ਤਦ ਬੀਬੀ ਪਰਮਜੀਤ ਕੌਰ ਲਾਂਡਰਾ ਕਾਰਜਕਾਰਨੀ ਦਾ ਪ੍ਰਮੁੱਖ ਹਿੱਸਾ ਜਰੂਰ ਹੋਣਗੇ।

 

RELATED ARTICLES
POPULAR POSTS