Breaking News
Home / ਪੰਜਾਬ / ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ‘ਚ ਦਿਸੀ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਦੀ ਝਲਕ

ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ‘ਚ ਦਿਸੀ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਦੀ ਝਲਕ

ਜੰਗ-ਏ-ਆਜ਼ਾਦੀ ਯਾਦਗਾਰ ਦੀ ਝਾਕੀ ਵੀ ਬਣੀ ਖਿੱਚ ਦਾ ਕੇਂਦਰ
ਨਵੀਂ ਦਿੱਲੀ : ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਦੌਰਾਨ ਪੰਜਾਬ ਦੀ ਝਾਕੀ ਦਾ ਥੀਮ ‘ਸੁਤੰਤਰਤਾ ਸੰਗਰਾਮ ਵਿਚ ਪੰਜਾਬ ਦਾ ਯੋਗਦਾਨ’ ਸੀ। ਜਿਸ ਵਿਚ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਭਗਤ ਸਿੰਘ ਅਤੇ ਊਧਮ ਸਿੰਘ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ। ਇਹ ਦੋਵੇਂ ਆਜ਼ਾਦੀ ਘੁਲਾਟੀਏ ਪੰਜਾਬ ਤੋਂ ਸਨ। ਝਾਕੀ ਦੇ ਬਿਲਕੁਲ ਸਾਹਮਣੇ ਬ੍ਰਿਟਿਸ਼ ਸ਼ਾਸ਼ਨ ਦੇ ਵਿਰੋਧ ਵਿਚ ਸ਼ਹੀਦ ਭਗਤ ਸਿੰਘ ਦੀ ਮੂਰਤੀ ਨੂੰ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਦਰਸਾਇਆ ਗਿਆ। ਧਿਆਨ ਰਹੇ ਕਿ ਬ੍ਰਿਟਿਸ਼ ਸ਼ਾਸਨ ਦੌਰਾਨ ਇਨ੍ਹਾਂ ਤਿੰਨਾਂ ਨੂੰ ਇਕੱਠਿਆਂ ਫਾਂਸੀ ਦੇ ਦਿੱਤੀ ਗਈ ਸੀ। ਝਾਕੀ ਦੇ ਮੱਧ ਹਿੱਸੇ ਵਿਚ ਪੰਜਾਬ ਦੇ ਇਕ ਹੋਰ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਅਤੇ ਜ਼ਖ਼ਮੀ ਹੋਣ ਦੇ ਦ੍ਰਿਸ਼ ਨੂੰ ਦਿਖਾਇਆ ਗਿਆ।
ਪੇਸ਼ ਕੀਤੀ ਗਈ ਝਾਕੀ ਵਿਚ ਸ਼ਹੀਦ ਊਧਮ ਸਿੰਘ ਦਾ ਵੱਡੇ ਅਕਾਰ ਦਾ ਚਿੱਤਰ ਵੀ ਦਿਖਾਇਆ ਗਿਆ। ਪੰਜਾਬ ਦੇ ਕਰਤਾਰਪੁਰ ਦੇ ‘ਜੰਗ ਏ ਆਜ਼ਾਦੀ ਸਮਾਰਕ’ ਨੂੰ ਵੀ ਦਿਖਾਇਆ ਗਿਆ, ਜੋ ਖਿੱਚ ਦਾ ਕੇਂਦਰ ਵੀ ਬਣੀ। ਧਿਆਨ ਰਹੇ ਕਿ ਗਣਤੰਤਰ ਦਿਵਸ ਮੌਕੇ ਦੇਸ਼ ਦੇ ਸੂਬੇ ਆਪਣੀ ਸੰਸਕ੍ਰਿਤੀ, ਦੇਸ਼ ਲਈ ਯੋਗਦਾਨ ਅਤੇ ਹੋਰ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਝਾਕੀ ਦੇ ਮਾਧਿਅਮ ਨਾਲ ਪ੍ਰਦਰਸ਼ਤ ਕਰਦੇ ਹਨ।

Check Also

ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ ਪੁਣਛ

  ਪੀੜਤ ਸਿੱਖ ਪਰਿਵਾਰਾਂ ਨੂੰ ਦਿੱਤੀ ਗਈ ਮਾਲੀ ਮਦਦ ਅੰਮਿ੍ਰਤਸਰ/ਬਿਊਰੋ ਨਿਊਜ਼ ਭਾਰਤ-ਪਾਕਿਸਤਾਨ ਵਿਚ ਬਣੇ ਤਣਾਅ …