Breaking News
Home / ਪੰਜਾਬ / ਲੁਧਿਆਣਾ ’ਚ 10 ਲੁਟੇਰਿਆਂ ਨੇ ਲੁੱਟੇ 7 ਕਰੋੜ ਰੁਪਏ

ਲੁਧਿਆਣਾ ’ਚ 10 ਲੁਟੇਰਿਆਂ ਨੇ ਲੁੱਟੇ 7 ਕਰੋੜ ਰੁਪਏ

ਏਟੀਐਮ ’ਚ ਪੈਸੇ ਪਾਉਣ ਵਾਲੀ ਕੰਪਨੀ ਦੇ ਦਫ਼ਤਰ ’ਚ ਦਾਖਲ ਹੋ ਕੇ ਘਟਨਾ ਨੂੰ ਦਿੱਤਾ ਅੰਜ਼ਾਮ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ’ਚ ਲੰਘੀ ਦੇਰ ਰਾਤ 10 ਲੁਟੇਰਿਆਂ ਵੱਲੋਂ 7 ਕਰੋੜ ਰੁਪਏ ਦੀ ਲੁੱਟ ਨੂੰ ਅੰਜ਼ਾਮ ਦਿੱਤਾ ਗਿਆ। ਰਾਤੀਂ 2 ਵਜੇ ਦੇ ਕਰੀਬ 10 ਲੁਟੇਰੇ ਹਥਿਆਰ ਲੈ ਕੇ ਰਾਜਗੁਰੂ ਨਗਰ ’ਚ ਸਥਿਤ ਏਟੀਐਮ ’ਚ ਕੈਸ਼ ਪਾਉਣ ਵਾਲੀ ਕੰਪਨੀ ਸੀਐਮਸੀ ਸਕਿਓਰਿਟੀ ਦੇ ਦਫ਼ਤਰ ’ਚ ਦਾਖਲ ਹੋਏ। ਲੁਟੇਰਿਆਂ ਨੇ ਇਥੇ ਮੌਜੂਦ 5 ਕਰਮਚਾਰੀਆਂ ਨੂੰ ਬੰਦੀ ਬਣਾ ਲਿਆ ਅਤੇ ਤਿਜ਼ੋਰੀ ਦੇ ਬਾਹਰ ਰੱਖਿਆ 4 ਕਰੋੜ ਰੁਪਏ ਕੈਸ਼ ਅਤੇ ਦਫ਼ਤਰ ਦੇ ਬਾਹਰ ਖੜ੍ਹੀ ਗੱਡੀ ਲੈ ਕੇ ਫਰਾਰ ਹੋ ਗਏ। ਇਸ ਗੱਡੀ ਵਿਚ ਵੀ 3 ਕਰੋੜ ਰੁਪਏ ਤੋਂ ਜ਼ਿਆਦਾ ਕੈਸ਼ ਸੀ ਅਤੇ ਲੁਟੇਰੇ ਜਾਂਦੇ ਸਮੇਂ ਸੀਸੀਟੀਵੀ ਦੀ ਡੀਵੀਆਰ ਵੀ ਆਪਣੇ ਨਾਲ ਹੀ ਲੈ ਗਏ। ਲੁਟੇਰਿਆਂ ਦੇ ਜਾਣ ਮਗਰੋਂ ਬੰਦੀ ਬਣਾਏ ਗਏ ਕਰਮਚਾਰੀਆ ਨੇ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਦੇ ਅਲਰਟ ਹੋਣ ਮਗਰੋਂ ਲੁਟੇਰੇ ਗੱਡੀ ਨੂੰ ਮੁੱਲਾਂਪੁਰ ਦੇ ਕੋਲ ਛੱਡ ਕੇ ਭੱਜ ਗਏ। ਇਸ ਗੱਡੀ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਅਤੇ ਇਸ ਵਿਚੋਂ 2 ਪਿਸਤੌਲ ਮਿਲੇ ਹਨ ਜਦਕਿ ਕੈਸ਼ ਗੱਡੀ ਵਿਚੋਂ ਗਾਇਬ ਸੀ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 2 ਬਦਮਾਸ਼ ਦਫ਼ਤਰ ਦੇ ਪਿਛਲੇ ਗੇਟ ਰਾਹੀਂ ਅੰਦਰ ਦਾਖਲ ਹੋਏ ਜਦਕਿ 8 ਬਦਮਾਸ਼ ਮੇਨ ਗੇਟ ਰਾਹੀਂ ਅੰਦਰ ਦਾਖਲ ਹੋਏ। ਇਨ੍ਹਾਂ ਲੁਟੇਰਿਆਂ ਕੋਲ ਪਿਸਤੌਲ ਦੇ ਨਾਲ-ਨਾਲ ਤੇਜਧਾਰ ਹਥਿਆਰ ਵੀ ਸਨ। ਘਟਨਾ ਤੋਂ ਬਾਅਦ ਲੁਧਿਆਣਾ ਦੇ ਚੱਪੇ-ਚੱਪੇ ’ਤੇ ਪੁਲਿਸ ਤਾਇਨਾਤ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Check Also

ਚਰਨਜੀਤ ਸਿੰਘ ਚੰਨੀ ਦੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ  

ਸੰਤ ਸੀਚੇਵਾਲ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਚੰਨੀ ਹਨ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ …