ਬਰੈਂਪਟਨ/ਬਿਊਰੋ ਨਿਊਜ਼ : ਭਾਈਚਾਰੇ ਦੀ ਸੁਰੱਖਿਆ ਦੇ ਮੱਦੇ ਨਜ਼ਰ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਪੁਲਿਸ ਚੀਫ਼ ਨਿਸ਼ ਦੁਰਯੱਪਾਹ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿਚ ਬਰੈਂਪਟਨ ਸਾਊਥ ਤੋਂ ਐੱਮ.ਪੀ ਸੋਨੀਆ ਸਿੱਧੂ, ਬਰੈਂਪਟਨ ਨਾਰਥ ਤੋਂ ਐੱਮ.ਪੀ ਰੂਬੀ ਸਹੋਤਾ, ਬਰੈਂਪਟਨ ਵੈਸਟ ਤੋਂ ਐੱਮ.ਪੀ ਕਮਲ ਖਹਿਰਾ ਅਤੇ ਬਰੈਂਪਟਨ ਈਸਟ ਤੋਂ ਐੱਮ.ਪੀ ਮਨਿੰਦਰ ਸਿੱਧੂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿਚ ਕਮਿਊਨਟੀ ਸੇਫ਼ਟੀ ਨੂੰ ਹੋਰ ਪੁਖ਼ਤਾ ਕਰਨ ਅਤੇ ਨਿੱਤ ਦਿਨ ਵਾਪਰ ਰਹੀਆਂ ਹਿੰਸਕ ਘਟਨਾਵਾਂ ਨੂੰ ਠੱਲ ਪਾਉਣ ਲਈ ਸੁਚਾਰੂ ਅਤੇ ਠੋਸ ਕਦਮ ਚੁੱਕੇ ਜਾਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਸਬੰਧੀ ਪੁਲਿਸ ਚੀਫ਼ ਨੇ ਟਵੀਟ ਕਰਦਿਆਂ ਲਿਖਿਆ, ”ਵਿਚਾਰ ਵਟਾਂਦਰੇ ਅਤੇ ਰਣਨੀਤਕ ਗਤੀਵਿਧੀਆਂ ਨਾਲ ਅੱਗੇ ਵਧਣ ਸਬੰਧੀ ਅੱਜ ਸਾਡੇ ਮੁੱਖ ਦਫ਼ਤਰ ‘ਚ ਗੱਲਬਾਤ ਕਰਨ ਆਉਣ ਲਈ ਮੈਂ ਬਰੈਂਪਟਨ ਦੇ ਐੱਮ.ਪੀਜ਼ ਦੀ ਸ਼ਲਾਘਾ ਕਰਦਾ ਹਾਂ। ਦੱਸਣਯੋਗ ਹੈ ਕਿ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਹ ਪਹਿਲੀ ਅਧਿਕਾਰਤ ਮੀਟਿੰਗ ਕੀਤੀ ਗਈ ਹੈ।
Home / ਕੈਨੇਡਾ / ਕਮਿਊਨਿਟੀ ਸੁਰੱਖਿਆ ਨੂੰ ਹੋਰ ਪੁਖਤਾ ਕਰਨ ਸਬੰਧੀ ਪੁਲਿਸ ਚੀਫ ਨਿਸ਼ ਦੁਰਯੱਪਾਹ ਨਾਲ ਬਰੈਂਪਟਨ ਦੇ ਸੰਸਦ ਮੈਂਬਰਾਂ ਨੇ ਕੀਤੀ ਮੀਟਿੰਗ
Check Also
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੇਂ ਵਰ੍ਹੇ ਨੂੰ ਸਮਰਪਿਤ ਅੰਤਰਰਾਸ਼ਟਰੀ ‘ਗਾਉਂਦੀ ਸ਼ਾਇਰੀ’ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ
ਬਰੈਂਪਟਨ : ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ 12 ਜਨਵਰੀ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰੋਗਰਾਮ …