ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਿਜ਼ਿਨੈੱਸ ਅਦਾਰਿਆ ਦੇ ਮਾਲਕਾਂ ਅਤੇ ਨਾਨ-ਪਰਾਫ਼ਿਟ ਗਰੁੱਪਾਂ ਨੂੰ ਇਨ੍ਹਾਂ ਗਰਮੀਆਂ ਵਿੱਚ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣ ਲਈ ਫੈੱਡਰਲ ਫੰਡਿੰਗ ਪ੍ਰਾਪਤ ਕਰਨ ਲਈ 20 ਜਨਵਰੀ ਤੱਕ ਅਰਜ਼ੀਆਂ ਭੇਜਣ ਲਈ ਸੱਦਾ ਦਿੱਤਾ ਹੈ। ‘ਕੈਨੇਡਾ ਸਟੂਡੈਂਟਸ ਸੱਮਰ ਜੌਬਜ਼’ ਨਾਂ ਦਾ ਇਹ ਫੈੱਡਰਲ ਪ੍ਰੋਗਰਾਮ ਵਿਦਿਆਰਥੀਆਂ ਲਈ 100% ਘੰਟਿਆਂ ਦੇ ਆਧਾਰ ‘ਤੇ ਨੌਕਰੀਆਂ ਪ੍ਰਦਾਨ ਕਰਦਾ ਹੈ ਅਤੇ ਇਸ ਦਾ ਮੰਤਵ ਮਈ 2017 ਤੋਂ ਉਨ੍ਹਾਂ ਨੂੰ ਰੋਜ਼ਗਾਰ ਦੇਣਾ ਹੈ।
ਐੱਮ.ਪੀ. ਸੋਨੀਆ ਸਿੱਧੂ ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਬਿਜ਼ਨੈਸ ਅਦਾਰਿਆਂ ਅਤੇ ਨਾਟ-ਫ਼ਾਰ-ਪ੍ਰਾਫ਼ਿਟ ਗਰੁੱਪਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਫ਼ੈੱਡਰਲ ਫੰਡਿੰਗ ਲਈ ਉਤਸ਼ਾਹਿਤ ਕਰ ਰਹੇ ਹਨ ਅਤੇ ਜਲਦੀ ਤੋਂ ਜਲਦੀ ਇਸ ਦੇ ਲਈ ਅਪਲਾਈ ਕਰਨ ਲਈ ਕਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘ਕੈਨੇਡਾ ਸੱਮਰ ਜਾਬਜ਼’ ਛੋਟੇ ਬਿਜ਼ਨੈੱਸ ਅਦਾਰਿਆਂ ਅਤੇ ਨਾਟ-ਫ਼ਾਰ-ਪਰਾਫਿੱਟ ਗਰੁੱਪਾਂ ਲਈ ਗਰਮੀਆਂ ਵਿੱਚ ਵਿਦਿਆਰਥੀਆਂ ਨੂੰ ਨੌਕਰੀਆਂ ਦੇਣ ਲਈ ਬੜਾ ਵਧੀਆ ਮੌਕਾ ਹੈ। ਉਨ੍ਹਾਂ ਕਿਹਾ ਕਿ ਛੋਟੇ ਬਿਜ਼ਨੈੱਸ ਅਦਾਰੇ ਘੰਟਿਆਂ ਦੇ ਆਧਾਰ ‘ਤੇ 50% ਅਤੇ ਨਾਟ-ਫ਼ਾਰ-ਪਰਾਫਿੱਟ ਗਰੁੱਪ 100% ਨੌਕਰੀਆਂ ਵਿਦਿਆਰਥੀਆਂ ਨੂੰ ਦੇ ਸਕਦੇ ਹਨ। ਇਸ ਨਾਲ ਵਿਦਿਆਰਥੀਆਂ ਨੂੰ ਕੰਮ ਕਰਨ ਦਾ ਤਜਰਬਾ ਹਾਸਲ ਹੁੰਦਾ ਹੈ ਅਤੇ ਬਿਜ਼ਨੈੱਸ ਅਦਾਰਿਆਂ ਨੂੰ ਵੀ ਕਾਫ਼ੀ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਅਰਥਚਾਰੇ ਨੂੰ ਵੀ ਲਾਭ ਪਹੁੰਚਦਾ ਹੈ। ਇਸ ਦੌਰਾਨ ਸੋਨੀਆ ਨੇ ਦੱਸਿਆ ਕਿ ਪਿਛਲੇ ਸਾਲ ਗਰਮੀਆਂ ਵਿੱਚ ਬਰੈਂਪਟਨ ਸਾਊਥ ਦੇ ਬਿਜ਼ਨੈੱਸ ਅਦਾਰਿਆਂ ਨੇ 167 ਵਿਦਿਆਰਥੀਆਂ ਨੂੰ ਨੌਕਰੀਆਂ ਦਿੱਤੀਆਂ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਸਾਲ ਇਹ ਗਿਣਤੀ ਇਸ ਤੋਂ ਵਧੇਰੇ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਬਾਰੇ ਵਧੇਰੇ ਜਾਣਕਾਰੀ ਸਰਵਿਸ ਕੈਨੇਡਾ ਦੀ ਵੈਬਸਾਈਟ: Canada.ca/en/employment-social development/services/funding/youth-summer-job ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …