ਮਿਸੀਸਾਗਾ : ਮਿਸੀਸਾਗਾ ਦੇ ਈਰੋਸ ਕਨਵੈਨਸ਼ਨ ਸੈਂਟਰ ਵਿਖੇ ਲੰਘੇ ਸ਼ਨੀਵਾਰ 20 ਅਪ੍ਰੈਲ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ 128ਵੀਂ ਜਨਮ ਸ਼ਤਾਬਦੀઠਬੜੀ ਧੂਮ-ਧਾਮ ਨਾਲ ਮਨਾਈ ਗਈ। ਜਿਸ ਵਿੱਚ ਬਰੈਂਮਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਅਤੇ ਪ੍ਰੋਫੈਸਰ ਮਿਸ ਤਾਨੀਆ ਦਾਸ ਗੁਪਤਾ (ਯੌਰਕ ਯੂਨੀਵਰਸਿਟੀ) ਨੇ ਮੁੱਖ ਸਪੀਕਰ ਵਜੋਂ ਇਸ ਖੁਸ਼ੀ ਦੇ ਦਿਹਾੜੇ ਉੱਪਰ ਸ਼ਮੂਲੀਅਤ ਕਰਕੇ ਖੁਸ਼ੀਆਂ ਮਨਾਈਆਂ। ਇਸ ਪ੍ਰੋਗਰਾਮ ਦਾ ਆਯੋਜਨ ਡਾਕਟਰ ਅੰਬੇਡਕਰ ਜੀ ਦੀ 128ਵੀਂ ਜਨਮ ਸ਼ਤਾਬਦੀ ਸੈਲੀਬਰੇਸ਼ਨ ਕਮੇਟੀ ਵਲੋਂ ਕੀਤਾ ਗਿਆ, ਜਿਹਨਾਂ ਵਿੱਚ ਪ੍ਰੌਫੈਸਰ ਅਰੂਨ ਗੌਤਮ, ਬ੍ਰਹਮ ਦੱਤ, ਦਿਨੇਸ਼ ਲੱਧੜ, ਜਸਵਿੰਦਰ ਸਿੰਘ, ਮਨਜੀਤ ਸਿੰਘ, ਹਰਮੇਸ਼ ਸਿੰਘ, ਅਜੀਤ ਲੀਅਰ, ਪਿਆਰਾ ਰਾਹੁਲ ਅਤੇ ਮਲਕੀਤ ਹੀਰ ਦੇ ਨਾਂ ਵਰਨਣਯੋਗ ਹਨ। (ਫੋਟੋ ਤੇ ਵੇਰਵਾ :ਦੇਵ ਝੱਮਟ)
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …