Breaking News
Home / ਕੈਨੇਡਾ / ਸੀਨੀਅਰਜ਼ ਐਸੋਸੀਏਸ਼ਨ ਵਲੋਂ ਫਿਊਨਰਲ ਸੇਵਾਵਾਂ ਦੀ ਰਜਿਸਟ੍ਰੇਸ਼ਨ ਦੇ ਪੈਸਿਆਂ ਦੇ ਹੱਲ ਲਈ ਮਤਾ ਪਾਸ

ਸੀਨੀਅਰਜ਼ ਐਸੋਸੀਏਸ਼ਨ ਵਲੋਂ ਫਿਊਨਰਲ ਸੇਵਾਵਾਂ ਦੀ ਰਜਿਸਟ੍ਰੇਸ਼ਨ ਦੇ ਪੈਸਿਆਂ ਦੇ ਹੱਲ ਲਈ ਮਤਾ ਪਾਸ

ਸਬੰਧਤ ਵਿਅਕਤੀ 31 ਮਈ ਤੋਂ ਪਹਿਲਾਂ ਸੰਪਰਕ ਕਰਨ
ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਕਾਰਜਕਾਰਣੀ ਵਲੋਂ ਦਿੱਤੀ ਗਈ ਸੂਚਨਾ ਮੁਤਾਬਕ ਕੁੱਝ ਸਾਲ ਪਹਿਲਾਂ ਸਸਤੀਆਂ ਫਿਊਨਰਲ ਸੇਵਾਵਾਂ ਲਈ ਬਹੁਤ ਸਾਰੇ ਵਿਅਕਤੀਆਂ ਨੇ ਰਜਿਸਟ੍ਰੇਸ਼ਨ ਸਮੇਂ 100 ਡਾਲਰ ਪ੍ਰਤੀ ਵਿਅਕਤੀ ਜਮ੍ਹਾਂ ਕਰਵਾਏ ਸਨ। ਪਰੰਤੂ ਐਸੋਸੀਏਸ਼ਨ ਵਲੋਂ ਹੁਣ ਇਹ ਰਜਿਟਰੇਸ਼ਨ ਬਿੱਲਕੁਲ ਮੁਫਤ ਕੀਤੀ ਜਾਂਦੀ ਹੈ। ਇਕੱਠੀ ਕੀਤੀ ਰਕਮ ਵਿੱਚੋਂ ਕੁੱਝ ਰਕਮ ਬੈਂਕ ਵਿੱਚ ਜਮ੍ਹਾਂ ਸੀ। ਐਸੋਸੀਏਸ਼ਨ ਦਾ ਮੱਤ ਸੀ ਕਿ ਇਹ ਰਾਸ਼ੀ ਸਬੰਧਤ ਵਿਅਕਤੀਆਂ ਨੂੰ ਵਾਪਸ ਕੀਤੀ ਜਾਵੇ ਪਰ ਇਸ ਮਸਲੇ ਦਾ ਕੋਈ ਹੱਲ ਨਾ ਹੋਣ ਕਾਰਣ ਇਹ ਅਕਾਊਂਟ ਸੀਜ਼ ਹੋ ਗਿਆ ਸੀ। ਜਥੇਬੰਦੀ ਦੇ ਲਗਾਤਾਰ ਅਤੇ ਅਣਥੱਕ ਯਤਨਾਂ ਦੇ ਸਿੱਟੇ ਵਜੋਂ ਹੁਣ ਇਹ ਰਾਸ਼ੀ ਐਸੋਸੀਏਸ਼ਨ ਨੂੰ ਪ੍ਰਾਪਤ ਹੋ ਚੁੱਕੀ ਹੈ।
ਐਸੋਸੀਏਸ਼ਨ ਵਲੋਂ ਇਸ ਮਸਲੇ ਨੂੰ ਹੱਲ ਕਰਨ ਲਈ ਮਤਾ ਪਾਸ ਕਰ ਦਿੱਤਾ ਗਿਆ ਹੈ ਜਿਸ ਅਨੁਸਾਰ ਐਸੋਸੀਏਸ਼ਨ ਇਹ ਸਾਰੀ ਰਕਮ ਸਬੰਧਤ ਵਿਅਕਤੀਆਂ ਵਿੱਚ ਵੰਡੇਗੀ। ਇਸ ਸਬੰਧ ਵਿੱਚ ਸਭ ਤੋਂ ਵੱਡੀ ਸਮੱਸਿਆ ਇਸ ਦੇ ਦਾਅਵੇਦਾਰਾਂ ਦੀ ਪਛਾਣ ਕਰਨ ਦੀ ਹੈ। ਕੁੱਝ ਸਮਾਂ ਪਹਿਲਾਂ 175 ਵਿਅਕਤੀਆਂ ਦੀ ਲਿਸਟ ਹੋਗਲ ਫਿਊਨਰਲ ਹੋਮ ਤੋਂ ਪ੍ਰਾਪਤ ਹੋਈ ਸੀ। ਇਸ ਲਿਸਟ ਤੋਂ ਬਿਨਾਂ ਹੋਰ ਵੀ ਕਈ ਵਿਅਕਤੀਆਂ ਦੇ ਫੋਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਕੋਲ ਅਕਸਰ ਆਉਂਦੇ ਰਹਿੰਦੇ ਹਨ। ਇਸ ਬਾਰੇ ਇਹ ਫੈਸਲਾ ਕੀਤਾ ਗਿਆ ਹੈ ਕਿ ਦਾਅਵੇਦਾਰ ਵਿਅਕਤੀ ਆਪਣੀ ਅਸਲ ਰਸੀਦ, ਹੋਗਲ ਫਿਊਨਰਲ ਹੋਮ ਦਾ ਰਜਿਸਟਰੇਸ਼ਨ ਪੱਤਰ ਅਤੇ ਆਪਣੀ ਫੋਟੋ ਆਈ ਡੀ ਰਾਹੀਂ ਆਪਣੀ ਪਛਾਣ ਨੂੰ ਯਕੀਨੀ ਬਨਾਉਣ। ਇਸ ਕੰਮ ਨੂੰ ਪੂਰਾ ਕਰਨ ਲਈ ਆਖਰੀ ਮਿਤੀ 31 ਮਈ 2019 ਰੱਖੀ ਗਈ ਹੈ। ਇਸ ਤੋਂ ਬਾਅਦ ਕਿਸੇ ਵੀ ਦਾਅਵੇਦਾਰੀ ਨੂੰ ਪਰਵਾਨ ਕਰਨਾ ਸੰਭਵ ਨਹੀਂ ਹੋਵੇਗਾ। ਸਬੰਧਤ ਵਿਅਕਤੀਆਂ ਦੀ ਰਜਿਸਟਰੇਸ਼ਨ 10 ਸਤੰਬਰ 2015 ਤੋਂ ਪਹਿਲਾਂ ਦੀ ਹੋਈ ਹੋਵੇ। ਇਸ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ 2-2 ਮੈਂਬਰੀ ਦੋ ਟੀਮਾਂ ਬਣਾਈਆਂ ਗਈਆਂ ਹਨ। ਪਹਿਲੀ ਟੀਮ ਵਿੱਚ ਪਰੀਤਮ ਸਿੰਘ ਸਰਾਂ 419-833-0567 ਅਤੇ ਹਰਦਿਆਲ ਸਿੰਘ ਸੰਧੂ 676-686-4201 ਹਨ ਜਿਹਨਾਂ ਨੂੰ ਹਫਤੇ ਦੇ ਪੰਜੇ ਦਿਨ 11 ਤੋਂ 2 ਵਜੇ ਤੱਕ ਕੈਸੀਕੈਂਬਲ ਕਮਿਊਨਿਟੀ ਸੈਂਟਰ ਵਿੱਚ ਆਪਣੀਆਂ ਰਸੀਦਾਂ ਜਮ੍ਹਾਂ ਕਰਵਾ ਸਕਦੇ ਹੋ।
ਦੂਜੀ ਟੀਮ ਵਿੱਚ ਪਰਮਜੀਤ ਬੜਿੰਗ 647-963-0331 ਅਤੇ ਜੰਗੀਰ ਸਿੰਘ ਸੈਂਭੀ 416-1409-0126 ਹਨ ਜਿਨ੍ਹਾਂ ਨੂੰ ਸੋਮਵਾਰ, ਮੰਗਲਵਾਰ, ਵੀਰ ਅਤੇ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਕਾਲਡਰਸਟੋਨ ਮਿੱਡਲ ਸਕੂਲ ਵਿੱਚ ਮਿਲਿਆ ਜਾ ਸਕਦਾ ਹੈ। ਪਰੇਸ਼ਾਨੀ ਤੋਂ ਬਚਣ ਲਈ ਪਹਿਲਾਂ ਫੋਨ ਕਰਕੇ ਆਇਆ ਜਾਵੇ। ਐਸੋਸੀਏਸ਼ਨ ਦੀ ਇਸ ਸ਼ੈਸ਼ਨ ਦੀ ਜਨਰਲ ਬਾਡੀ ਦੀ ਪਹਿਲੀ ਮਿਿਟੰਗ 9 ਮਈ ਦਿਨ ਵੀਰਵਾਰ 10:00 ਵਜੇ ਪਹਿਲਾਂ ਵਾਲੀ ਥਾਂ ਤੇ ਹੀ 50, ਸੰਨੀਮੀਡੋ ਤੇ ਕਮਰਾ ਨੰਬਰ 108 ਵਿੱਚ ਹੋਵੇਗੀ। ਸਮੂਹ ਜਨਰਲ ਬਾਡੀ ਮੈਂਬਰਾਂ ਨੂੰ ਇਸ ਮੀਟਿੰਗ ਵਿੱਚ ਹਾਜਰ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।

Check Also

ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …