16.9 C
Toronto
Saturday, September 13, 2025
spot_img
Homeਕੈਨੇਡਾਨੌਵੀਂ ਸੈਣੀ ਸਭਿਆਚਾਰਕ ਰਾਤ ਸਫਲ ਰਹੀ

ਨੌਵੀਂ ਸੈਣੀ ਸਭਿਆਚਾਰਕ ਰਾਤ ਸਫਲ ਰਹੀ

ਬਰੈਂਪਟਨ/ਬਿਊਰੋ ਨਿਊਜ਼
ਹਰ ਸਾਲ ਦੀ ਤਰ੍ਹਾਂ ਜੀਟੀਏ ਵਿਚ ਵਸਦੀ ਸੈਣੀ ਬਰਾਦਰੀ ਦਾ ਰੰਗਾ ਰੰਗ ਪ੍ਰੋਗਰਾਮ 25 ਮਾਰਚ ਸ਼ਨਿਚਰਵਾਰ ਬਰੈਂਪਟਨ ਦੇ ਮਸ਼ਹੂਰ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਚ ਹੋਇਆ। ਬਹੁਤ ਹੀ ਭਰਵੀਂ ਹਾਜ਼ਰੀ ਨਾਲ ਸਾਰੇ ਪ੍ਰੋਗਰਾਮ ਦੌਰਾਨ, ਗਹਿਮਾ ਗਹਿਮੀ ਬਣੀ ਰਹੀ।
ਬੱਚਿਆਂ ਦੇ ਭੰਗੜੇ, ਗਿੱਧਾ ਅਤੇ ਗੀਤਾਂ ਦੀਆਂ ਆਈਟਮਾਂ ਤੋਂ ਇਲਾਵਾ ਗੋਰੀਆਂ ਨੇ ਪੰਜਾਬੀ ਤੇ ਹਿੰਦੀ ਗੀਤਾਂ ‘ਤੇ ਕਮਾਲ ਦਾ ਡਾਂਸ ਕਰਕੇ ਅਜੀਬ ਹੀ ਰੰਗ ਬੰਨ੍ਹਿਆ, ਪੀ ਸੀ ਪਾਰਟੀ ਦੇ ਉਘੇ ਆਗੂ ਸਾਊਥ ਏਸ਼ੀਅਨ ਡਿਵੈਲਪਮੈਟ ਤੇ ਮੈਂਬਰਸ਼ਿਪ ਗਰੋਥ ਡਾਇਰੈਕਟਰ ਗੁਲਾਬ ਸਿੰਘ ਸੈਣੀ ਨੇ ਆਪਣੇ ਵਿਚਾਰ ਰੱਖੇ। ਪ੍ਰੋਗਰਾਮ ਦਾ ਆਗਾਜ਼ ਗੁਰਮੁਖ ਸਿੰਘ ਦੇ ਬਾਲੀਵੁੱਡ ਗਾਣਿਆਂ ਨਾਲ ਬਹੁਤ ਹੀ ਸਰੀਲੀ ਅਵਾਜ਼ ਨਾਲ ਰੰਗ਼ ਵੱਖਰਾ ਹੀ ਪੇਸ਼ ਕੀਤਾ, ਹਰਮੀਤ ਸਿੰਘ ਦੀ ਗਾਇਕੀ ਨੇ ਲੋਕਾਂ ਨੂੰ ਕੀਲ ਲਿਆ, ਢਾਡੀਆਂ ਨੇ ਸੈਣੀਆਂ ਵਾਰੇ ਲਿਖੀਆਂ ਵਾਰਾਂ ਨਾਲ ਲੋਕਾਂ ਨੂੰ ਜਾਣੂ ਕਰਇਆ, ਸਰਦਾਰ ਸਲੱਖਣ ਸਿੰਘ  ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤੇ ਜੀ ਆਇਆ ਕਿਹਾ ਤੇ ਬਾਅਦ ਲੇਖਕ ਅਤੇ ਕਲਾਕਾਰ ਬਲਵਿੰਦਰ ਸੈਣੀ ਜੋ ਬਲੰਦ ਅਵਾਜ਼ ਦਾ ਮਾਲਕ ਸ਼ੇਅਰੋ ਨਾਲ ਬਹੁਤ ਸਟੇਜ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਜੋ ਸਟੇਜ ਦਾ ਧਨੀ ਵੀ ਹੈ, ਉਸ ਦੀ ਹਿੰਮਤ ਅਤੇ ਲੀਡਰਸ਼ਿਪ ਸਕਿਲ ਦੀ ਕਰਾਮਾਤ ਤੇ ਬਹੁਤ ਹੀ ਸੁਲਝੀ ਹੋਈ ਇਕ ਟੀਮ ਦੇ ਸਾਥ ਤੋਂ ਇਲਾਵਾ ਬਰਾਦਰੀ ਦੇ ਕਾਫੀ ਬਿਜ਼ਨਿਸਮੈਨ ਸਪੌਸਰਜ਼  ਦਾ ਸਹਿਯੋਗ ਹਾਸਲ ਹੈ। ਉਹਨਾਂ ਆਪਣੀ ਸਮੂਹ ਬਰਾਦਰੀ ਨੂੰ ਪਿਆਰ ਮੁਹੱਬਤ ਦੇ ਨਾਮ ਇਕ ਮੁੱਠ ਰੱਖਿਆ ਹੈ। ਮਨੋਰੰਜਨ ਭਰਪੂਰ ਪ੍ਰੋਗਰਾਮ ਹੋਣ ਕਰਕੇ ਹਰ ਸਾਲ, ਹਾਜ਼ਰੀ ਉਤਸ਼ਾਹ ਜਨਕ ਹੁੰਦੀ ਹੈ। ਸਭ ਪਰਿਵਾਰ ਬੱਚਿਆਂ ਸਮੇਤ ਚਾਅ ਨਾਲ ਪਹੁੰਚਦੇ ਹਨ। ਇਸ ਪਿਛੇ ਜੋ ਭੇਤ ਹੈ, ਉਹ ਹੈ ਇਮਾਨਦਾਰੀ ਅਤੇ ਚੰਗੀ ਭਾਵਨਾ। ਸਾਰੀ ਟੀਮ ਇਹ ਸਭਿਆਚਾਰਕ ਸ਼ਾਮ ਕਿਸੇ ਕਮਾਈ ਖਾਤਰ ਨਹੀਂ ਕਰਦੀ ਸਗੋਂ ਆਏ ਮਹਿਮਾਨਾਂ ਦੀ ਉਚ ਪਾਏ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੀ ਹੈ। ਹੋਟਲਾਂ ਵਿਚ ਮਿਲਦੇ ਖਾਣੇ ਤੋਂ ਵੀ ਵਧ ਸੁਆਦੀ ਡਿਨਰ ਦਾ ਅਯੋਜਿਨ ਅਕਸਰ ਹੀ ਹੁੰਦਾ ਹੈ। ਹਰ ਮਹਿਮਾਨ ਆਪਣੀ ਟਿਕਟ ਖਰਚੀ, ਵਸੂਲ ਹੋਈ ਮਹਿਸੂਸ ਕਰਦਾ ਹੈ।

RELATED ARTICLES
POPULAR POSTS