ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ 29 ਅਕਤੂਬਰ 2016 ਨੂੰ ਹਿੰਦੂ ਸਭਾ ਵਲੋਂ ਬਰੈਂਪਟਨ ਦੇ ਮਸ਼ਹੂਰ ਬੰਬੇ ਪੈਲੇਸ ਬੈਂਕਟ ਹਾਲ ਵਿਚ ਦਿਵਾਲੀ ਦਿਵਸ ਉਪਰ ਬਹੁਤ ਪ੍ਰਭਾਵਸ਼ਾਲੀ ਸਮਾਗਮ ਰਚਾਇਆ ਗਿਆ। ਜਿਸ ਵਿਚ ਸ਼ਹਿਰ ਦੇ ਬਹੁਤ ਸਾਰੇ ਮੁਅਜਜ਼ ਸੱਜਣ ਅਤੇ ਰਾਜਨੀਤਕ ਸ਼ਾਮਲ ਹੋਏ। ਸਿਟੀ ਮੇਅਰ ਲਿੰਡਾ ਜ਼ਾਫਰੀ ਨੇ ਕੈਂਡਲ ਜਗਾਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਗੋਰ ਮੰਦਰ ਕਮੇਟੀ ਦੇ ਪ੍ਰਧਾਨ ਪਰਵੀਨ ਸ਼ਰਮਾ ਜੀ ਅਤੇ ਚੇਅਰਮੈਨ ਕੁਲਦੀਪ ਗੁਪਤਾ ਜੀ ਨੇ ਮੇਅਰ ਦੀ ਇਸ ਸੈਰੇਮਨੀ ਵਿਚ ਮੱਦਦ ਕੀਤੀ। ਮੈਡਮ ਜ਼ਾਫਰੀ ਤੋਂ ਇਲਾਵਾ ਸਿਟੀ ਕਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਕੂਲ ਟਰੱਸਟੀ ਹਰਕੀਰਤ ਸਿੰਘ, ਐਮਪੀਪੀ ਜਗਮੀਤ ਸਿੰਘ ਅਤੇ ਹੋਰ ਬਹੁਤ ਸਾਰੇ ਨਾਮਵਰ ਮਹਿਮਾਨ ਹਾਜ਼ਰ ਹੋਏ। ਰੰਗਾ ਰੰਗ ਪ੍ਰੋਗਰਾਮ ਵਿਚ ਭੰਗੜਾ, ਗਿੱਧਾ ਅਤੇ ਬਾਲੀਵੁੱਡ ਗਾਣਿਆਂ ਉਪਰ ਡਾਂਸ ਹੋਏ। ਪ੍ਰਧਾਨ ਪਰਵੀਨ ਸ਼ਰਮਾ ਜੀ ਨੇ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਸਭ ਮਹਿਮਾਨਾਂ ਨੂੰ ਭੇਟ ਕੀਤੀਆਂ। ਇਸ ਵੈਲਅਟੈਂਡਡ ਡਿਨਰ ਦੌਰਾਨ ਇਕ ਬਹੁਤ ਹੀ ਸ਼ਲਾਘਾ ਯੋਗ ਈਵੈਂਟ ਨੂੰ ਸਮਾ ਦਿਤਾ ਗਿਆ। ‘ਸੀਨੀਅਰ ਸੋਸ਼ਿਲ ਸਰਵਿਸਜ਼ ਗਰੁਪ’ ਵਲੋਂ ਇਕ ਇੰਡੋ ਕੈਨੇਡੀਅਨ ‘ਇੰਟੈਲੀਜੈਂਟ ਕੈਲੰਡਰ’ ਰੀਲੀਜ਼ ਕੀਤਾ ਗਿਆ ਜਿਸ ਦੇ ਕੇਵਲ ਇਕ ਪੇਜ਼ ਉਪਰ ਪੂਰੇ ਸਾਲ ਦਾ ਕਲੰਡਰ, ਮੱਸਿਆ ਪੁੰਨਿਆ ਅਤੇ ਸੰਗਰਾਂਦ ਦੇ ਵੇਰਵੇ, ਹਿੰਦੂ/ਸਿੱਖ ਮਸ਼ਹੂਰ ਦਿਵਸਾਂ ਦੀ ਜਾਣਕਾਰੀ ਅਤੇ ਭਾਰਤ ਅਤੇ ਕੈਨੇਡਾ ਦੀਆਂ ਛੁੱਟੀਆਂ ਦੇ ਦਿਨਾ ਤੋਂ ਇਲਾਵਾ ਬਰੈਂਪਟਨ ਵਿਚ ਵੇਸਟ ਕੁਲੈਕਸ਼ਨ ਦੀ ਕੀਮਤੀ ਜਾਣਕਾਰੀ ਦਰਜ ਕੀਤੀ ਗਈ ਹੈ। ਕੈਲੰਡਰ ਦੇ ਦੂਸਰੇ ਪਾਸੇ ਸੇਵਾਦਲ ਬਾਰੇ ਸੰਪੂਰਨ ਜਾਣਕਾਰੀ ਫੋਟੋਆਂ ਸਮੇਤ ਸਜਾਈ ਗਈ ਹੈ। ਕੈਲੰਡਰ ਰਲੀਜ਼, ਐਮਪੀਪੀ ਜਗਮੀਤ ਸਿੰਘ, ਅੰਕਲ ਦੁਗਲ ਅਤੇ ਕੈਲਗਰੀ ਤੋਂ ਪਹੁੰਚੀ ਰਾਇਲਵੋਮੈਨ ਸੁਸਾਇਟੀ ਦੀ ਪ੍ਰਧਾਨ ਗੁਰਮੀਤ ਕੌਰ ਸਰਪਾਲ ਰਾਹੀ ਕੀਤੀ ਗਈ। ਇਸ ਮੌਕੇ ਅਜੀਤ ਸਿੰਘ ਰੱਖੜਾ ਨੇ ਭਾਈਚਾਰੇ ਨੂੰ ਇਕ ਸੁਨੇਹਾ ਦਿੱਤਾ ਕਿ ਸਾਨੂੰ ਕੈਨੇਡਾ ਵਿਚ ਰਹਿੰਦਿਆਂ ਆਪਣੀ ਪਹਿਚਾਣ ਹਿੰਦੂ ਸਿੱਖ ਵਜੋਂ ਨਹੀਂ ਸਗੋਂ ‘ਭਾਰਤ ਵਾਸੀ ਹੋਣ’ ਵਜੋਂ ਕਰਵਾਉਣੀ ਚਾਹੀਦੀ ਹੈ। ਉਸ ਇਹ ਵੀ ਕਿਹਾ ਕਿ ਕੁਝ ਲੋਕ ਪਾਰਟੀਸ਼ਨ ਤੋਂ ਪਹਿਲਾਂ ਦੇ ਸਮੇ ਨੂੰ ਯਾਦ ਕਰਕੇ ਹਉਕੇ ਲੈਂਦੇ ਹਨ, ਕਿ ਉੇਹ ਸਮਾਂ ਕਿੰਨਾ ਚੰਗਾ ਸੀ ਜਦ ਹਿੰਦੂ ਮੁਸਲਿਮ ਅਤੇ ਸਿੱਖ ਰਲਕੇ ਰਹਿੰਦੇ ਸਨ। ਉਸ ਦੱਸਿਆ ਕਿ ਕੈਨੇਡਾ ਵਿਚ ਤਾਂ ਉਹ ਸਮਾਂ ਦੁਬਾਰਾ ਮਿਲ ਚੁੱਕਾ ਹੈ, ਫਿਰ ਉਸ ਚੰਗੇ ਮੌਕੇ ਨੂੰ ਕਿਓਂ ਨਾ ਦੁਹਰਾਇਆ ਜਾਵੇ। ਇਸ ਚੰਗੇ ਕੰਮ ਦੀ ਸ਼ੁਰੂਆਤ ‘ਸੇਵਾਦਲ ਵਲੋਂ’ ‘ਹਿੰਦੂ ਸਭਾ’ ਨੂੰ ਦਿਵਾਲੀ ਦਿਵਸ ਉਪਰ ਮੁਬਾਰਿਕ ਕਹਿਕੇ ਅਤੇ ਮਾਇਕ ਸ਼ਗਨ ਭੇਂਟ ਕਰਕੇ ਕੀਤੀ ਗਈ।
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …