ਟੋਰਾਂਟੋ : ਫ਼ਿਲਮ ‘ਅਰਦਾਸ ਕਰਾਂ’ ਦੇ ਪ੍ਰੋਮੋਸ਼ਨ ਦੇ ਸਿਲਸਲੇ ‘ਚ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਟੋਰਾਂਟੋ ਪਹੁੰਚ ਗਏ ਹਨ। ઠਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਨੇ ਫਿਲਮ ਦੇ ਹਰ ਪਹਿਲੂਆਂ ਬਾਰੇ ਜਾਣੂ ਕਰਵਾਇਆ ਅਤੇ ਇਸ ਫਿਲਮ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ। ਗਿੱਪੀ ਨੇ ਦੱਸਿਆ ਕਿ ਫਿਲਮ ਅਰਦਾਸ ਨੂੰ ਮਿਲੇ ਹੁੰਗਾਰੇ ਤੋਂ ਬਾਅਦ ‘ਅਰਦਾਸ ਕਰਾਂ’ ਦਾ ਖ਼ਿਆਲ ਉਹਨਾਂ ਦੇ ਦਿਮਾਗ ਵਿਚ ਆਇਆ ਪਰ ਫਿਲਮ ਦਾ ਵਿਸ਼ਾ ਗੰਭੀਰ ਅਤੇ ਸੰਵੇਦਨਸ਼ੀਲ ਹੋਣ ਕਰਕੇ ਇਸ ਫਿਲਮ ਦੇ ਉੱਪਰ ਸਾਨੂੰ ਬਹੁਤ ਮਿਹਨਤ ਕਰਨੀ ਪਈ ਅਤੇ 30 ਲੋਕਾਂ ਦੇ ਗਰੁੱਪ ਨੂੰ ਕੈਨੇਡਾ ਲੈ ਕੇ ਆਉਣਾ ਅਤੇ ਸ਼ੂਟਿੰਗ ਕਰਨਾ ਕਾਫੀ ਮੁਸ਼ਕਿਲ ਸੀ ਪਰ ਨਾਲ ਹੀ ਬਹੁਤ ਰੌਚਕ ਵੀ ਸੀ। ਖਾਸ ਗੱਲ ਇਹ ਇਸ ਫਿਲਮ ‘ਚ ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਵੀ ਫਿਲਮ ਵਿਚ ਅਦਾਕਾਰੀ ਕਰ ਰਿਹਾ ਹੈ।
Check Also
ਸ਼ਬਦ ਨਾਦ ਬਿਆਸ ਮੰਚ ਨੇ ‘ਰਾਬਤਾ ਮੁਕਾਲਮਾ ਕਾਵਿ-ਮੰਚ’ ਅਤੇ ‘ਏਕਮ ਸਾਹਿਤ ਮੰਚ’ ਨਾਲ ਮਿਲ ਕੇ ਮਲਵਿੰਦਰ ਨਾਲ ਰਚਾਇਆ ਸੰਜੀਦਾ ਰੂ-ਬ-ਰੂ
ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 22 ਮਾਰਚ ਨੂੰ ‘ਸ਼ਬਦ ਨਾਦ ਬਿਆਸ ਮੰਚ’ ਵੱਲੋਂ ‘ਰਾਬਤਾ ਮੁਕਾਲਮਾ …