ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ 152ਵਾਂ ਕੈਨੇਡਾ ਡੇਅ ਮਿਤੀ 14 ਜੁਲਾਈ ਦਿਨ ਐਤਵਾਰ ਨੂੰ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਹਿੰਦਰਪਾਲ ਵਰਮਾ ਜਨਰਲ ਸੈਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ। ਸਭ ਤੋਂ ਪਹਿਲਾਂ ਸਾਰਿਆਂ ਨੇ ਖੜ੍ਹੇ ਹੋ ਕੇ ‘ਓ ਕੈਨੇਡਾ’ ਦਾ ਗਾਇਨ ਕਰਦੇ ਹੋਏ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਬਲਬੀਰ ਸਿੰਘ ਚੀਮਾ, ਜਗਰੂਪ ਸਿੰਘ, ਗੁਰਦੇਵ ਸਿੰਘ ਰੱਖੜਾ, ਮੋਹਨ ਲਾਲ ਵਰਮਾ ਅਤੇ ਸੁਰਜੀਤ ਸਿੰਘ ਚਾਹਲ ਵਲੋਂ ਸ਼ਾਨਦਾਰ ਗੀਤ ਅਤੇ ਕਵਿਤਾਵਾਂ ਪੜ੍ਹ ਕੇ ਸਭ ਦਾ ਮਨ ਮੋਹ ਲਿਆ। ਚੀਫ ਗੈਸਟ ਵਲੋਂ ਪਧਾਰੇ ਗੁਰਪ੍ਰੀਤ ਸਿੰਘ ਢਿੱਲੋਂ ਰਜਿ. ਕੌਂਸਲਰ ਅਤੇ ਹਰਕੀਰਤ ਸਿੰਘ ਕੌਂਸਲਰ ਨੇ ਸਾਰਿਆਂ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ ਅਤੇ ਸਿਟੀ ਦੇ ਪ੍ਰੋਗਰਾਮਾਂ ਬਾਰੇ ਚਾਨਣਾ ਪਾਇਆ। ਸੋਹਣ ਸਿੰਘ ਤੂਰ ਚੇਅਰਮੈਨ ਦੇ ਬੇਟਿਆਂ ਵਲੋਂ ਟੋਪ ਲਿੰਕ ਦੇ ਨਾਂ ‘ਤੇ ਦਫਤਰ ਖੋਲ੍ਹਣ ਦੀ ਖੁਸ਼ੀ ‘ਤੇ ਅੱਜ ਵੀ ਪਾਰਟੀ ਦਾ ਸਾਰਾ ਖਰਚਾ ਸੋਹਣ ਸਿੰਘ ਵਲੋਂ ਕੀਤਾ ਗਿਆ। ਕਲੱਬ ਵਲੋਂ ਤੂਰ ਫੈਮਲੀ ਨੂੰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਹਰਕੀਰਤ ਸਿੰਘ ਰਾਹੀਂ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।
ਅਖੀਰ ਵਿਚ ਸੋਹਣ ਸਿੰਘ ਤੂਰ ਚੇਅਰਮੈਨ ਅਤੇ ਹਰਭਗਵਾਨ ਸਿੰਘ ਪ੍ਰਧਾਨ ਵਲੋਂ ਸਾਰੇ ਆਏ ਵੀਰਾਂ ਦਾ ਧੰਨਵਾਦ ਕੀਤਾ ਅਤੇ ਕੈਨੇਡਾ ਡੇਅ ਦੀ ਵਧਾਈ ਦਿੱਤੀ। ਸਾਰੇ ਆਏ ਵੀਰਾਂ ਨੇ ਮਿਠਾਈ, ਪਕੌੜੇ ਅਤੇ ਚਾਹ ਦਾ ਆਨੰਦ ਮਾਣਆ। ਕੁਰਸੀਆਂ ਦੀ ਸੇਵਾ ਲਾਭ ਸਿੰਘ ਡਾਇਰੈਕਟਰ ਅਤੇ ਮੋਹਨ ਲਾਲ ਵਰਮਾ ਖਜ਼ਾਨਚੀ ਵਲੋਂ ਨਿਭਾਈ ਗਈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …