Breaking News
Home / ਜੀ.ਟੀ.ਏ. ਨਿਊਜ਼ / ਮਿਸੀਸਾਗਾ ਕੌਂਸਲ ਪ੍ਰਾਈਵੇਟ ਮੈਰੀਜੁਆਨਾ

ਮਿਸੀਸਾਗਾ ਕੌਂਸਲ ਪ੍ਰਾਈਵੇਟ ਮੈਰੀਜੁਆਨਾ

ਸਟੋਰਾਂ ਲਈ ਨਹੀਂ ਦੇਵੇਗੀ ਆਗਿਆ
ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਸਾਡੀ ਕੌਂਸਲ ਨੇ ਅਜਿਹੇ ਸਟੋਰ ਮਿਸੀਸਾਗਾ ਵਿੱਚ ਨਾ ਖੋਲ੍ਹੇ ਜਾਣ ਦਾ ਫੈਸਲਾ ਕੀਤਾ ਹੈ
ਮਿਸੀਸਾਗਾ/ਬਿਊਰੋ ਨਿਊਜ਼ : ਸਿਟੀ ਆਫ ਮਿਸੀਸਾਗਾ ਨੇ ਕਾਊਂਸਲ ਮੀਟਿੰਗ ਵਿੱਚ ਮਿਸੀਸਾਗਾ ਵਿੱਚ ਪ੍ਰਾਈਵੇਟ ਤੌਰ ਉੱਤੇ ਆਪਰੇਟ ਕੀਤੇ ਜਾਣ ਵਾਲੇ ਮੈਰੀਜੁਆਨਾ ਦੇ ਰਿਟੇਲ ਸਟੋਰ ਖੋਲ੍ਹੇ ਜਾਣ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਕੀਤਾ ਹੈ।ઠਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਸਾਡੀ ਕਾਊਂਸਲ ਨੇ ਅਜਿਹੇ ਸਟੋਰ ਮਿਸੀਸਾਗਾ ਵਿੱਚ ਨਾ ਖੋਲ੍ਹੇ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਰਿਟੇਲ ਕੈਨਾਬਿਸ ਮਾਡਲ ਏਨੀ ਜਲਦੀ ਸਾਹਮਣੇ ਆਏ ਹਨ ਤੇ ਕਈ ਸਵਾਲਾਂ ਦੇ ਜਵਾਬ ਅਜੇ ਵੀ ਮਿਲਣੇ ਬਾਕੀ ਹਨ। ਉਨ੍ਹਾਂ ਆਖਿਆ ਕਿ ਪ੍ਰੋਵਿੰਸ ਨੇ ਮਿਉਂਸਪੈਲਿਟੀਜ਼ ਨੂੰ ਇਹ ਫੈਸਲਾ ਕਰਨ ਦੀ ਗੁੰਜਾਇਸ਼ ਤੱਕ ਨਹੀਂ ਦਿੱਤੀ ਕਿ ਸ਼ਹਿਰ ਵਿੱਚ ਮੈਰੀਜੁਆਨਾ ਦੇ ਸਟੋਰ ਕਿੱਥੇ ਹੋ ਸਕਦੇ ਹਨ।ઠਇਹ ਚਿੰਤਾ ਦਾ ਵੱਡਾ ਵਿਸ਼ਾ ਹੈ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਸਿਟੀ ਆਫ ਮਿਸੀਸਾਗਾ ਇਸ ਦੌਰਾਨ ਇਸ ਸਬੰਧ ਵਿੱਚ ਕੋਈ ਹੋਰ ਫੈਸਲਾ ਕਰੇ ਪਰ ਅਸੀਂ ਆਪਣੀ ਕਮਿਊਨਿਟੀ ਨਾਲ ਸਲਾਹ ਮਸ਼ਵਰਾ ਕਰਨਾ ਜਾਰੀ ਰੱਖਾਂਗੇ। ਇਸ ਲਈ ਅਸੀਂ ਸਹੀ ਸਮੇਂ ਉੱਤੇ ਸਹੀ ਫੈਸਲਾ ਕਰਨਾ ਚਾਹਾਂਗੇ। ਉਨ੍ਹਾਂ ਆਖਿਆ ਕਿ ਮਿਊਂਸਪੈਲਿਟੀਜ਼ ਨੂੰ ਹੋਰ ਸ਼ਕਤੀਆਂ ਦੇਣ ਲਈ ਉਨ੍ਹਾਂ ਵੱਲੋਂ ਪ੍ਰੋਵਿੰਸ ਨੂੰ ਚਿੱਠੀ ਲਿਖੀ ਜਾਵੇਗੀ।ઠ ਜ਼ਿਕਰਯੋਗ ਹੈ ਕਿ ਓਨਟਾਰੀਓ ਸਰਕਾਰ ਵੱਲੋਂ ਮਿਉਂਸਪੈਲਿਟੀਜ਼ ਨੂੰ 22 ਜਨਵਰੀ, 2019 ਤੱਕ ਦਾ ਸਮਾਂ ਇਹ ਫੈਸਲਾ ਕਰਨ ਲਈ ਦਿੱਤਾ ਗਿਆ ਹੈ ਕਿ ਉਹ ਰਿਟੇਲ ਮੈਰੀਜੁਆਨਾ ਸਟੋਰਜ਼ ਖੋਲ੍ਹਣੇ ਚਾਹੁੰਦੀਆਂ ਹਨ ਜਾਂ ਨਹੀਂ।

ਮੈਰੀਜੁਆਨਾ ਸਟੋਰਾਂ ਨੂੰ ਇਜਾਜ਼ਤ ਸਬੰਧੀ ਟੋਰਾਂਟੋ ਦੇ ਕੌਂਸਲਰ ਬਹਿਸ ਕਰਨ ਲਈ ਤਿਆਰ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਸੱਭ ਤੋਂ ਵੱਡੇ ਸ਼ਹਿਰ ਵਿੱਚ ਰਿਟੇਲ ਮੈਰੀਜੁਆਨਾ ਸਟੋਰਾਂ ਨੂੰ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ ਇਸ ਬਾਰੇ ਟੋਰਾਂਟੋ ਦੇ ਕਾਊਂਸਲਰ ਬਹਿਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।ઠਟੋਰਾਂਟੋ ਦੇ ਸਿਟੀ ਸਟਾਫ ਦਾ ਕਹਿਣਾ ਹੈ ਕਿ ਕਾਊਂਸਲਰਾਂ ਨੂੰ ਪ੍ਰਾਈਵੇਟ ਤੌਰ ਉੱਤੇ ਚਲਾਏ ਜਾਣ ਵਾਲੇ ਮੈਰੀਜੁਆਨਾ ਸਟੋਰਾਂ ਨੂੰ ਟੋਰਾਂਟੋ ਵਿੱਚ ਆਪਰੇਟ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ ਕਿਉਂਕਿ ਗੈਰਕਾਨੂੰਨੀ ਮਾਰਕਿਟ ਨੂੰ ਸ਼ਹਿ ਦੇਣ ਦੇ ਮਾੜੇ ਨਤੀਜੇ ਹੋ ਸਕਦੇ ਹਨ। ਇਹ ਮੁੱਦਾ ਕਾਊਂਸਲ ਮੀਟਿੰਗ ਦੇ ਏਜੰਡੇ ਉੱਤੇ ਹੈ। ਜ਼ਿਕਰਯੋਗ ਹੈ ਕਿ ਗੁਆਂਢੀ ਮਿਉਂਸਪੈਲਿਟੀਜ਼ ਵੱਲੋਂ ਮੈਰੀਜੁਆਨਾ ਸਟੋਰ ਆਪਣੀ ਹੱਦ ਵਿੱਚ ਖੋਲ੍ਹਣ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਹੀ ਇਹ ਮੀਟਿੰਗ ਰੱਖੀ ਗਈ ਹੈ।ઠਮਿਸੀਸਾਗਾ ਤੇ ਮਾਰਖਮ ਵਿੱਚ ਕਾਊਂਸਲਰਾਂ ਨੇ ਪ੍ਰਾਈਵੇਟ ਤੌਰ ਉੱਤੇ ਆਪਰੇਟ ਕੀਤੇ ਜਾਣ ਵਾਲੇ ਰਿਟੇਲ ਮੈਰੀਜੁਆਨਾ ਸਟੋਰ ਖੋਲ੍ਹੇ ਜਾਣ ਤੋਂ ਇਨਕਾਰ ਕਰ ਦਿੱਤਾ। ਅਗਲੇ ਸਾਲ ਬਹਾਰ ਤੱਕ ਅਜਿਹੇ ਸਟੋਰ ਓਨਟਾਰੀਓ ਭਰ ਵਿੱਚ ਖੁੱਲ੍ਹਣ ਦੀ ਸੰਭਾਵਨਾ ਹੈ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਦਾ ਕਹਿਣਾ ਹੈ ਕਿ ਉਹ ਮੈਰੀਜੁਆਨਾ ਸਟੋਰਾਂ ਦੀ ਇਜਾਜ਼ਤ ਸਬੰਧੀ ਮਤਾ ਲਿਆਉਣ ਬਾਰੇ ਸੋਚ ਰਹੇ ਹਨ। ਉਨ੍ਹਾਂ ਸਵੀਕਾਰ ਕੀਤਾ ਕਿ ਜਿਹੋ ਜਿਹੇ ਹਾਲਾਤ ਇਸ ਸਮੇਂ ਹਨ ਉਸ ਤੋਂ ਉਹ ਸੰਤੁਸ਼ਟ ਨਹੀਂ ਹਨ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …