-5.8 C
Toronto
Sunday, January 18, 2026
spot_img
Homeਕੈਨੇਡਾਭਾਈ ਮਹਿੰਦਰ ਸਿੰਘ ਜੀ (ਮਿੱਠਾ ਟਿਵਾਣਾ) ਵਾਲਿਆਂ ਦਾ ਰਾਗੀ ਜਥਾ ਕੈਨੇਡਾ ਵਿਚ

ਭਾਈ ਮਹਿੰਦਰ ਸਿੰਘ ਜੀ (ਮਿੱਠਾ ਟਿਵਾਣਾ) ਵਾਲਿਆਂ ਦਾ ਰਾਗੀ ਜਥਾ ਕੈਨੇਡਾ ਵਿਚ

ਟੋਰਾਂਟੋ/ਹੀਰਾ ਰੰਧਾਵਾ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮ੍ਰਿਤਮਈ ਬਾਣੀ ਦੇ ਕੀਰਤਨ ਅੰਦਰ ਇਕ ਅਜਿਹੀ ਗੈਬੀ ਸ਼ਕਤੀ ਹੈ ਜਿਸ ਨੂੰ ਇਕ ਮਨ, ਇਕ ਚਿੱਤ ਹੋ ਕੇ ਜੇਕਰ ਸੁਣਿਆ ਜਾਵੇ ਤਾਂ ”ਸੇਖ, ਪੀਰ, ਪਾਤਿਸ਼ਾਹ, ਸੁਣਿਐ ਸਿਧ ਪੀਰ ਸੁਰਿ ਨਾਥ” ਦੀ ਪਦਵੀ ਪ੍ਰਾਪਤ ਹੋ ਜਾਂਦੀ ਹੇ। ਦਰਅਸਲ ਕੀਰਤਨ ਗਾਇਨ ਦੀ ਕਲਾ ਨੂੰ…..ਅਗੰਮੀ ਦਾਤ ਮੰਨਿਆਂ ਜਾਂਦਾ ਹੈ। ਕਲਾ ਭਾਵੇਂ ਕੋਈ ਵੀ ਹੋਵੇ…..ਉਸ ਨਾਲ ਉਮਰ…..ਜਾਂ ਲਿੰਗ ਦਾ….ਕੋਈ ਸਬੰਧ ਨਹੀਂ ਹੁੰਦਾ। ਪ੍ਰੰਤੂ ਇਹ ਵੀ ਸਚਾਈ ਹੈ ਕਿ ਕੁਦਰਤ ਦੀ ਬਖ਼ਸ਼ੀ ਹੋਈ ”ਕੀਰਤਨ” ਦੀ ઠਦਾਤ ਦੇ ‘ਪਾਤਰ’ ਵਿਰਲੇ ਹੀ ਬਣਦੇ ਹਨ। ਪਰ ਜਿਨ੍ਹਾਂ ਕਰਮਾਂ ਵਾਲਿਆਂ ਨੂੰ…..ਇਹ ਦਾਤ ਪ੍ਰਾਪਤ ਹੋ ਜਾਵੇ, ਉਹ ਜ਼ਿੰਦਗੀ ਭਰ ਲਈ ਇਸ ਦੇ ਅਨੂਠੇ ਰਸ ਵਿਚ ਪ੍ਰਣਾਏ ਜਾਂਦੇ ਹਨ ਅਤੇ ਗੁਰਬਾਣੀ-ਕੀਰਤਨ ਦੁਆਰਾ ਮਨੁੱਖਤਾ ਨੂੰ ਸ਼ਰਸ਼ਾਰ ਕਰਕੇ…..ਖ਼ੁਸ਼ੀਆਂ ਦੇ ਪਾਤਰ ਬਣਦੇ ਹਨ।ઠ   ਇਕ ਐਸੀ ਹੀ ਗੁਰੂ ਕ੍ਰਿਪਾ ਨਾਲ ਵਰਸੋਈ ਹੋਈ ਗੁਰਸਿੱਖ ਸ਼ਖਸੀਅਤ, ਪੰਥ ਪ੍ਰਸਿੱਧ ਰਾਗੀ ਜਥਾ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ (ਮਿੱਠਾ ਟਿਵਾਨਾ) ਵਾਲੇ ਪੰਜਾਬ (ਇੰਡੀਆ) ਤੋਂ ਕੈਨੇਡਾ ਦੀਆਂ ਸਿੱਖ-ਸੰਗਤਾਂ ਨੂੰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਵਾਉਣ ਲਈ ਅੱਜਕਲ ‘ਓਕਵਿੱਲ ਗੁਰਦੁਆਰਾ ਸਾਹਿਬ’ ਉਨਟਾਰੀਓ, ਕੈਨੇਡਾ ਪਹੁੰਚ ਚੁੱਕੇ ਹਨ। ਹਾਲਟਨ ਗੁਦੁਆਰਾ ਸਾਹਿਬ, ਓਕਵਿਲ ਦੇ ਪ੍ਰਬੰਧਕਾਂ ਵਲੋਂ ਕੈਨੇਡਾ ਦੀਆਂ ਸਮੂਹ ਸਾਧ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਹਰ ਰੋਜ਼ ਅੰਮ੍ਰਿਤ ਵੇਲੇ 6:00 ਤੋਂ 7:30, ઠਸ਼ਾਮ ਨੂੰ 7:00 ਤੋਂ 8:30 ਅਤੇ ਐਤਵਾਰ ਦੇ ਹਫਤਾਵਾਰ ਦੀਵਾਨਾਂ ਵਿਚ ਹਾਜ਼ਰੀਆਂ ਭਰ ਕੇ ਗੁਰਬਾਣੀ-ਕੀਰਤਨ ਦੀ ਅਨਮੋਲ ਦਾਤ ਨਾਲ ਸੰਗਤਾ ਨੂੰ ਨਿਹਾਲ ਕਰ ਰਹੇ ਹਨ। ਕੀਰਤਨ ਕਲਾ ਵਿਚ ਪ੍ਰਵੀਨ ਭਾਈ ਮਹਿੰਦਰ ਸਿੰਘ ਜੀ ਨਿਮਰਤਾ ਦੇ ਧਾਰਨੀ ਅਤੇ ਮਿੱਠ-ਬੋਲੜੇ ਸੁਭਾ ਦੇ ਮਾਲਕ ਹਨ। ਆਪ ਬਚਪਨ ਵਿਚ ਹੀ ਛੋਟੀ ਉਮਰੇ ਡੇਰਾ ਮਿੱਠਾ ਟਿਵਾਣਾ (ਹੁਸ਼ਿਆਰਪੁਰ) ਵਿਖੇ ਆਣ ਵਸੇ ਅਤੇ ਖੰਡੇ-ਬਾਟੇ ਦਾ ਅਮ੍ਰਿਤ ਛਕ ਕੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਲੱਗੇ। ਇੱਥੇ ਰਹਿੰਦਿਆਂ ਲਗਾਤਾਰ 20 ਸਾਲ ਉਸਤਾਦ ਚੰਨਣ ਸਿੰਘ ਜੀ ਦੀ ਯੋਗ ਅਗਵਾਈ ਹੇਠ ਆਪ ਜੀ ਨੇ ਗੁਰਬਾਣੀ-ਕੀਰਤਨ ਦੀ ਸਿੱਖਿਆ ਪ੍ਰਾਪਤ ਕੀਤੀ।  ਇਹ ਹਕੀਕਤ ਹੈ ਕਿ ਗੁਰਬਾਣੀ ਕਲਾ ਵਿਚ ਪ੍ਰਵੀਨ ਭਾਈ ਮਹਿੰਦਰ ਸਿੰਘ ਜੀ ਆਪਣੀ ਸੁਰੀਲੀ ਆਵਾਜ਼ ਨਾਲ ਜਦੋਂ ਪ੍ਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ ਤਾਂ ਸੰਗਤਾਂ ਵਜਦ ਵਿਚ ਆ ਕੇ ਮੰਤ੍ਰ-ਮੁਗਧ ਹੋ ਜਾਂਦੀਆਂ ਹਨ। ਭਾਈ ਸਾਹਿਬ ਕੀਰਤਨ ਕਲਾ ਦੇ ਨਾਲ ਨਾਲ ਕਥਾ-ਵਿਆਖਿਆ ਕਰਨ ਵਿਚ ਨਿਪੁੰਨ ਹਨ ਜੋ ਜਗਿਆਸੂਆਂ ਨੂੰ ਬਾਣੀ ਸਮਝਣ ਵਿਚ ਅਤੇ ਸਿੱਖੀ ਦੇ ਮੁੱਢਲੇ ਸਿਧਾਂਤਾਂ ਅਨੁਸਾਰ ਆਪਣੀ ਜੀਵਨ ਸ਼ੈਲੀ ਨੂੰ ਢਾਲਣ ਵਿਚ ਸਹਾਈ ਹੁੰਦੀ ਹੈ। ਆਪ ਜੀ ਦਾ ਕਥਨ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਨਣ ਵਿਚ ਅਜਿਹੀ ਸ਼ਬਦ-ਮਾਲਾ ਤਿਆਰ ਕੀਤੀ ਜਾ ਸਕਦੀ ਹੈ, ਜਿਸ ਦੁਆਰਾ ਸਮੁੱਚੀ ਮਾਨਵਤਾ ਨੂੰ ”ਨਾ ਕੋਈ ਵੈਰੀ ਨਾ ਹੀ ਬੇਗਾਨਾ” ਦੇ ਸਿਧਾਂਤ ਅਨੁਸਾਰ ਪ੍ਰੇਮ ਦੇ ਇਕ ਸੂਤਰ ਵਿਚ ਪਰੋਇਆ ਜਾ ਸਕਦਾ ਹੈ। ਆਪ ਜੀ ਦੇ ਜਥੇ ਵਿਚ ਸ਼ਾਮਲ ਭਾਈ ਸਤਨਾਮ ਸਿੰਘ ਜੀ ਹਰਮੋਨੀਅਮ ਅਤੇ ਭਾਈ ਜਗਜੀਤ ਸਿੰਘ ਜੀ ਗੁਰਬਾਣੀ ਦੇ ਰਾਗਾਂ ਦੀ ਬੰਦਿਸ਼ ਨੂੰ ਤਬਲੇ ਦੀ ਥਾਪ ਵਿਚ ਢਾਲਣ ਦੀ ਪੂਰੀ ਮੁਹਾਰਤ ਰੱਖਦੇ ਹਨ।
ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਉੱਪਰ ਦਰਸਾਏ ਸਮੇਂ ਅਨੁਸਾਰ ਹਾਲਟਨ ਗੁਰੁਘਰ (ਓੁਕਵਿਲ) ਵਿਖੇ ਪਹੁੰਚ ਕੇ, ਭਾਈ ਸਾਹਿਬ ਜੀ ਪਾਸੋਂ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ, ਆਪਣਾ ਜੀਵਨ ਸਫਲ ਬਨਾਓ ਜੀ।  ਹੋਰ ਜਾਣਕਾਰੀ ਲਈ ਗੁਰਦੁਆਰਾ ਸਾਹਿਬ ઠਵਿਖੇ ਫੋਨ ਨੰ: (905) 469-1313) ਤੇ ਸੰਪਰਕ ਕੀਤਾ ਜਾ ਸਕਦਾ ਹੈ। ઠ

RELATED ARTICLES
POPULAR POSTS