ਬਰੈਂਪਟਨ : ਡੈਡਲਾਈਨ। ਜਦੋਂ ਅਸੀਂ ਬੱਚੇ ਸੀ ਤਾਂ ਸਾਨੂੰ ਖੁਸ਼ੀ-ਖੁਸ਼ੀ ਇਹਨਾਂ ਦੇ ਬੀਜ਼ਾਂ ਨੂੰ ਹਵਾ ਵਿਚ ਉਡਾਉਣ ਤੋਂ ਪਹਿਲਾਂ ਉਹਨਾਂ ਦੇ ਫੁਲਵੇਂ ਸਫੇਦ ਸਿਰਿਆਂ ਤੋਂ ਕੁਝ ਮੰਗਣਾ ਚੰਗਾ ਲੱਗਦਾ ਸੀ, ਪਰ ਵੱਡੇ ਹੋਣ ‘ਤੇ ਬਹੁਤ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਅਤੇ ਉਹਨਾਂ ਨੂੰ ਦੂਰ ਰੱਖਣ ਲਈ ਉਹ ਸਭ ਕਰਦੇ ਹਨ ਜੋ ਉਹ ਕਰ ਸਕਦੇ ਹਨ।
ਤੁਹਾਡੇ ਵਾਂਗ, ਸਿਟੀ ਆਫ ਬਰੈਂਪਟਨ ਆਪਣੇ ਘਾਹ ਦੇ ਮੈਦਾਨਾਂ ਅਤੇ ਜ਼ਮੀਨ ਦੀ ਸੁੰਦਰਤਾ ਦੀ ਸਾਂਭ ਸੰਭਾਲ ਕਰਨ ਲਈ ਪ੍ਰਵਾਹ ਕਰਦੀ ਹੈ। ਬੱਸ ਇਹ ਇਸ ਨੂੰ ਵੱਡੇ ਪੈਮਾਨੇ ‘ਤੇ ਕਰਦੀ ਹੈ। ਪਾਰਕ ਦਾ ਸਟਾਫ ਲਗਭਗ 10,000 ਏਕੜ, ਘਾਹ ਅਤੇ ਪਾਰਕਾਂ ਵਾਲੀ ਜ਼ਮੀਨ ਦੀ ਸਾਂਭ ਸੰਭਾਲ ਕਰਦਾ ਹੈ। ਡੈਡਲਾਈਨ ਹਰ ਮੌਸਮ ਵਿਚ ਹੋਣ ਵਾਲਾ ਜੰਗਲੀ ਘਾਹ ਹੈ, ਇਹ ਬਸੰਤ ਰੁੱਤ ਵਿਚ ਦੋ ਤੋਂ ਤਿੰਨ ਹਫਤਿਆਂ ਦੌਰਾਨ ਤੇਜ਼ੀ ਨਾਲ ਵਧਦਾ ਹੈ ਅਤੇ ਤੇਜ਼ੀ ਨਾਲ ਵਧਣ ਦੀ ਦੂਜੀ ਮਿਆਦ ਗਰਮੀਆਂ ਦੇ ਆਖਰ ਵਿਚ ਹੁੰਦੀ ਹੈ। ਬਦਕਿਸਮਤੀ ਨਾਲ ਇਸ ਦਾ ਅਰਥ ਹੁੰਦਾ ਹੈ ਕਿ ਤਾਜ਼ਾ ਕੱਟਿਆ ਘਾਹ ਕਈ ਵਾਰ ਇਕ ਜਾਂ ਦੋ ਦਿਨਾਂ ਅੰਦਰ ਨਜ਼ਰ ਅੰਦਾਜ਼ ਹੋਇਆ ਜਾਪ ਸਕਦਾ ਹੈ। 2009 ਵਿਚ ਸੂਬਾਈ ਸਰਕਾਰ ਨੇ ਓਨਟਾਰੀਓ ਕੌਸਮੈਟਿਕ ਪੈਸਟੀਸਾਈਡ ਬੈਨ ਐਕਟ (ਸੁੰਦਰਤਾ ਲਈ ਕੀਟਨਾਸ਼ਕਾਂ ਦੀ ਵਰਤੋਂ ‘ਤੇ ਪਾਬੰਦੀ ਦਾ ਕਾਨੂੰਨ) ਪਾਸ ਕੀਤਾ, ਜਿਸ ਨੇ 250 ਤੋਂ ਵੀ ਜ਼ਿਆਦਾ ਉਤਪਾਦਾਂ ਅਤੇ 80 ਕੀਟਨਾਸ਼ਕ ਸਮੱਗਰੀਆਂ ਦੀ ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ। ਉਦੋਂ ਤੋਂ ਸਿਟੀ ਨੇ ਘਾਹ ਦੀ ਮਾਤਰਾ ਨੂੰ ਵਧਾਉਣ ਅਤੇ ਜਿੱਥੇ ਸੰਭਵ ਹੋਵੇ ਜੰਗਲੀ ਘਾਹ ਦੇ ਵਾਧੇ ਨੂੰ ਰੋਕਣ ਲਈ ਇਨਟੈਗਰੇਟਿਡ ਪਲਾਂਟ ਹੈਲਥ ਕੇਅਰ ਰਣਨੀਤੀ ਅਪਣਾਈ ਹੈ। ਜੇ ਤੁਹਾਨੂੰ ਸ਼ਹਿਰ ਦੀ ਮਲਕੀਅਤ ਵਾਲੇ ਪਾਰਕਾਂ ਜਾਂ ਖਾਲੀ ਥਾਵਾਂ ਦੀ ਸਾਂਭ ਸੰਭਾਲ ਬਾਰੇ ਚਿੰਤਾਵਾਂ ਹਨ ਤਾਂ 311 ‘ਤੇ ਕਾਲ ਕਰੋ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …