Breaking News
Home / ਕੈਨੇਡਾ / ਟੈਕਸੀ ਮਾਲਕਾਂ ਵੱਲੋਂ ਏਅਰਪੋਰਟ ਅਥਾਰਟੀ ਨੂੰ ਉਨ੍ਹਾਂ ਦਾ ਮਹੀਨਾਵਾਰ ਕਿਰਾਇਆ ਮੁਆਫ ਕਰਨ ਦੀ ਮੰਗ

ਟੈਕਸੀ ਮਾਲਕਾਂ ਵੱਲੋਂ ਏਅਰਪੋਰਟ ਅਥਾਰਟੀ ਨੂੰ ਉਨ੍ਹਾਂ ਦਾ ਮਹੀਨਾਵਾਰ ਕਿਰਾਇਆ ਮੁਆਫ ਕਰਨ ਦੀ ਮੰਗ

ਟੋਰਾਂਟੋਂ/ਹਰਜੀਤ ਸਿੰਘ ਬਾਜਵਾ
ਕਰੋਨਾ ਕਾਰਨ ਕੈਨੇਡਾ ਸਰਕਾਰ ਵੱਲੋਂ ਕੋਵਿਡ-19 ਤਹਿਤ ਜਿਹੜੀਆਂ ਸਹੂਲਤਾਂ ਕੈਨੇਡਾ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਉਹਨਾਂ ਤੋਂ ਟੋਰਾਂਟੋਂ ਪੀਅਰਸਨ ਏਅਰਪੋਰਟ ਤੇ਼ ਟੈਕਸੀ ਡਰਾਇਵਰਾਂ ਦੀ ਯੂਨੀਅਨ ઑਏਅਰਪੋਰਟ ਟੈਕਸੀ ਕੈਬ ਯੂਨੀਅਨ਼ ਵੱਲੋਂ ਜਿੱਥੇ ਟੋਰਾਂਟੋਂ ਏਅਰਪੋਰਟ ਅਥਾਰਟੀ ਨੂੰ ਲਿਖਤੀ ਮੰਗ ਪੱਤਰ ਦੇ ਕੇ ਅਤੇ ਕੈਨੇਡਾ ਸਰਕਾਰ ਨੂੰ ਅਪੀਲ ਕਰਦਿਆਂ ਆਖਿਆ ਹੈ ਕਿ ਇਹ ਸਾਰੀਆਂ ਸਹੂਲਤਾਂ ਸਾਨੂੰ ਵੀ ਮਿਲਣੀਆਂ ਚਾਹੀਦੀਆਂ ਹਨ ਕਿਉਂਕਿ ਇੱਕ ਤਾਂ ਅਸੀਂ ਅਜਿਹੇ ਵਿੱਚ ਆਪਣੀ ਜਾਨ ਜੌਖਮ ਵਿੱਚ ਪਾ ਕੇ ਦਿਨ-ਰਾਤ ਕੰਮ ਕਰ ਰਹੇ ਹਾਂ ਅਤੇ ਦੂਜਾ ਇਹ ਕਿ ਕੰਮ ਬਹੁਤ ਘੱਟ ਗਿਆ ਹੈ ਪਰ ਏਅਰਪੋਰਟ ਅਥਾਰਟੀ ਨੂੰ ਹਰ ਟੈਕਸੀ ਵੱਲੋਂ ਦਿੱਤਾ ਜਾਂਦਾ ਮਹੀਨਾ ਵਾਰ ਕਿਰਾਇਆ (ਰੈਂਟ) ਜ਼ਿਆਦਾ ਹੋਣ ਕਾਰਨ ਟੈਕਸੀ ਮਾਲਕਾਂ ‘ਤੇ਼ ਇਹ ਵਾਧੂ ਦਾ ਬੋਝ ਹੈ ਜਿਸ ਨੂੰ ਇਸ ਮਹਾਂਮਾਰੀ ਦੌਰਾਨ ਮੁਆਫ ਕਰ ਦੇਣਾ ਚਾਹੀਦਾ ਹੈ।
ਏਅਰਪੋਰਟ ਟੈਕਸੀ ਕੈਬ ਦੇ ਰਾਜਿੰਦਰ ਸਿੰਘ ਔਜਲਾ ਅਤੇ ਕਨਵਰ ਗਿੱਲ ਨੇ ਦੱਸਿਆ ਕਿ ਏਅਰਪੋਰਟ ਉੱਤੇ ਲਗਭਗ 267 ਦੇ ਕਰੀਬ ਲਿੰਮੋ ਅਤੇ 360 ਦੇ ਕਰੀਬ ਟੈਕਸੀਆਂ ਹਨ ਜਿਹਨਾਂ ਵਿੱਚੋਂ ਹਰ ਇੱਕ ਲਿੰਮੋ ਦਾ ਕਿਰਾਇਆ 831 ਡਾਲਰ ਪ੍ਰਤੀ ਮਹੀਨਾ ਅਤੇ ਹਰ ਟੈਕਸੀ ਦਾ ਕਿਰਾਇਆ 731 ਡਾਲਰ ਪ੍ਰਤੀ ਮਹੀਨਾ ਹਰ ਇੱਕ ਲਿੰਮੋ ਅਤੇ ਟੈਕਸੀ ਮਾਲਕ ਵੱਲੋਂ ਏਅਰ ਪੋਰਟ ਅਥਾਰਟੀ ਨੂੰ ਅਦਾ ਕੀਤਾ ਜਾਂਦਾ ਹੈ ਪਰ ਇਹਨਾਂ ਟੈਕਸੀ ਵਾਲਿਆਂ ਤੋਂ ਲੱਖਾਂ ਹੀ ਡਾਲਰ ਪ੍ਰਤੀ ਮਹੀਨਾ ਕਮਾਈ ਹੋਣ ਦੇ ਬਾਵਜੂਦ ਏਅਰਪੋਰਟ ਅਥਾਰਟੀ ਵੱਲੋਂ ਇਸ ਔਖੇ ਸਮੇਂ ਆਰਥਿਕ ਪੱਖੋਂ ਭਾਰੀ ਵਿੱਤੀ ਘਾਟੇ ਦੀ ਮਾਰ ਝੱਲ ਰਹੇ ਇਹਨਾਂ ਟੈਕਸੀ ਅਤੇ ਲਿੰਮੋ ਮਾਲਕਾਂ ਨੂੰ ਕੋਈ ਰਾਹਤ ਨਹੀ ਂਦਿੱਤੀ ਜਾ ਰਹੀ।
ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰ ਰਹੇ ਇਹਨਾਂ ਟੈਕਸੀ ਮਾਲਕਾਂ ਦਾ ਕਹਿਣਾ ਹੈ ਕਿ ਕਰੋਨਾ ਮਹਾਂਮਾਰੀ ਕਾਰਨ ਰਾਹਤ ਦਿੰਦਿਆਂ ਏਅਰਪੋਰਟ ਅਥਾਰਟੀ ਵੱਲੋਂ ਹਰ ਇੱਕ ਟੈਕਸੀ ਅਤੇ ਲਿੰਮੋ ਦਾ ਇਸ ਸਾਲ ਦਸੰਬਰ ਤੱਕ ਦਾ ਕਿਰਾਇਆ ਮੁਆਫ ਕਰ ਦੇਣਾ ਚਾਹੀਦਾ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਵੀ ਰਾਹਤ ਮਿਲ ਸਕੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …