ਟੋਰਾਂਟੋਂ/ਹਰਜੀਤ ਸਿੰਘ ਬਾਜਵਾ
ਈਦ ਦਾ ਤਿਉਹਾਰ ਨੇੜੇ ਹੋਣ ਕਾਰਨ ਮੁਸਲਮਾਨ ਭਾਈਚਾਰੇ ਦੇ ਲੋਕਾਂ ਵਿੱਚ ਅੱਜਕੱਲ੍ਹ ਰੋਜ਼ੇ ਚਲ ਰਹੇ ਹਨ ਅਤੇ ਉਹਨਾਂ ਦੇ ਇਹਨਾਂ ਪਵਿੱਤਰ ਰੋਜ਼ਿਆਂ ਵਿੱਚ ਇਹਨਾਂ ਖੁਸ਼ੀ ਦੇ ਮੌਕਿਆਂ ਤੇ਼ ਗੁਰੂ ਨਾਨਕ ਫੂਡ ਸੇਵਾ ਦੇ ਸੇਵਾਦਾਰਾਂ ਵੱਲੋਂ ਸ਼ਰੀਕ ਹੁੰਦਿਆਂ ਭਾਈਚਾਰੇ ਦੇ ਜ਼ਰੂਰਤਮੰਦ ਲੋਕਾਂ ਨੂੰ ਜਿੱਥੇ ਮੁਫਤ ਵਿੱਚ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਬੀਤੇ ਕੱਲ੍ਹ ਅਹਿਮਦੀਆ ਮੁਸਲਿਮ ਜਮਾਤ ਕੈਨੇਡਾ ਦੇ ਜਨਾਬ ਮਕਸੂਦ ਚੌਧਰੀ ਦੇ ਘਰ ਜਾ ਕੇ ਜਿੱਥੇ ਸੰਸਥਾ ਦੇ ਸੇਵਾਦਾਰਾਂ ਵੱਲੋਂ ਰੋਜ਼ਾ ਖੋਲਣ ਸਮੇਂ ਰੋਜ਼ਿਆਂ ਦੀ ਨਮਾਜ਼ ਵਿੱਚ ਸ਼ਿਰਕਤ ਕੀਤੀ ਉੱਥੇ ਹੀ ਫਲ ਅਤੇ ਮਠਿਆਈ ਦੇ ਕੇ ਇਹਨਾਂ ਮੁਬਾਰਕ ਦਿਨਾਂ ਦੀ ਵਧਾਈ ਵੀ ਦਿੱਤੀ, ਜਿੱਥੇ ਜਨਾਬ ਮਕਸੂਦ ਚੌਧਰੀ ਨੇ ਗੁਰੂ ਨਾਨਕ ਫੂਡ ਸੇਵਾ ਦੇ ਸੇਵਾਦਾਰਾਂ ਦਾ ਸ਼ਕਰੀਆ ਕਰਦਿਆਂ ਆਖਿਆ ਕਿ ਕਰੋਨਾ ਜਹੀ ਮਹਾਂਮਾਰੀ ਵਿੱਚ ਜੋ ਖੁਸ਼ੀਆਂ ਤੁਸੀਂ ਵੰਡ ਰਹੇ ਹੋ ਇਹਨਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਓਨੀ ਥੋੜੀ ਹੈ। ਇਸ ਮੌਕੇ ਸੰਸਥਾ ਦੇ ਮਿੰਟੂ ਤੱਖਰ, ਰਾਜਦੀਪ ਕੌਰ ਮਾਨ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਕੰਗ, ਇਸ਼ਾਨ ਵਧਵਾ, ਮੁਸਲਮਾਨ ਭਾਈਚਾਰੇ ਤੋਂ ਜਨਾਬ ਜ਼ਫਰ ਇਕਬਾਲ, ਸ਼ੋਏਬ ਨਾਸ਼ਿਰ, ਅਤਾ ਰਾਸ਼ੀਦ, ਅਲੀ ਅਹਿਮਦ, ਬਸ਼ਾਰਤ ਅਹਿਮਦ ਅਤੇ ਮਿਰਜ਼ਾ ਜਾਵੇਦ ਆਦਿ ਵੀ ਮੌਜੂਦ ਸਨ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …