ਕੈਲਗਰੀ/ਬਿਊਰੋ ਨਿਊਜ਼ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 22 ਮਈ ਨੂੰ ਹੋ ਰਹੇ 17ਵੇਂ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਾਲ ਪੰਜਾਬੀ ਸਾਹਿਤ ਜਗਤ ਦੀ ਉੱਘੀ ਹਸਤੀ ਮੇਜਰ ਮਾਂਗਟ ਜੀ ਨੂੰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ'” ਨਾਲ ਸਨਮਾਨਿਤ ਕੀਤਾ ਜਾਵੇਗਾ। ਮੇਜਰ ਮਾਂਗਟ ਇਕ ਦਰਜਨ ਤੋਂ ਵੱਧ ਕਹਾਣੀ, ਕਵਿਤਾ, ਨਾਟਕ, ਨਾਵਲ ਆਦਿ ਦੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕੇ ਹਨ ਅਤੇ ਉਹ ਇਕ ਜਾਣੀ ਪਛਾਣੀ ਰੇਡੀਓ ਅਤੇ ਟੈਲੀਵਿਜ਼ਨ ਸ਼ਖ਼ਸੀਅਤ ਵੀ ਹਨ । ਇਸੇ ਹੀ ਸਮਾਗਮ ਵਿਚ ਲੇਖਕ ਮਹਿੰਦਰਪਾਲ ਸਿੰਘ ਪਾਲ, ਜੋ ਹੁਣ ਤੀਕ ਚਾਰ ਪੁਸਤਕਾਂ ਨਾਲ ਪੰਜਾਬੀ ਸਾਹਿਤ ਵਿਚ ਆਪਣਾ ਯੋਗਦਾਨ ਪਾ ਚੁਕੇ ਹਨ, ਨੂੰ ਉਨ੍ਹਾਂ ਦੇ ਗ਼ਜ਼ਲ ਸੰਗ੍ਰਿਹ “‘ਖ਼ਾਮੋਸ਼ੀਆਂ'” ਲਈ ਡਾ: ਦਰਸ਼ਨ ਗਿੱਲ ਪੁਰਸਕਾਰ ਦਿੱਤਾ ਜਾਵੇਗਾ।
ਯਾਦ ਰਹੇ ਇਹ ਸਮਾਗਮ ਐਤਵਾਰ 22 ਮਈ ਨੂੰ ਕੈਲਗਰੀ ਵਾਈਟਹਾਰਨ ਕਮਉਨਿਟੀ ਹਾਲ (BBH Whitehorn RD NE) ਵਿਖੇ ਦੁਪਹਿਰ 1 ਵਜੇ ਤੋਂ 4 ਵਜੇ ਤਕ ਹੋਵੇਗਾ। ਸਮੂਹ ਪੰਜਾਬੀ ਭਾਈਚਾਰੇ, ਸਾਹਿਤਕ ਅਤੇ ਸਮਾਜਕ ਸੰਸਥਾਵਾਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਹੈ। ਦਾਖ਼ਲਾ ਬਿਲਕੁਲ ਮੁਫ਼ਤ ਅਤੇ ਚਾਹ ਪਾਣੀ ਅਤੇ ਸਨੈਕਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਜਨਰਲ ਸਕੱਤਰ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 2016 ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ
RELATED ARTICLES

