Breaking News
Home / ਕੈਨੇਡਾ / ਨਰਿੰਦਰਪਾਲ ਸਿੰਘ ‘ਗੋਪ’ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਂਜਲੀ ਸਮਾਗਮ

ਨਰਿੰਦਰਪਾਲ ਸਿੰਘ ‘ਗੋਪ’ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਂਜਲੀ ਸਮਾਗਮ

logo-2-1-300x105ਬਰੈਂਪਟਨ/ਬਿਊਰੋ ਨਿਊਜ਼
ਖਾਲਸਾ ਕਾਲਜ ਸੁਧਾਰ ਦੇ ਸਾਬਕਾ ਵਿਦਿਆਰਥੀ ਅਤੇ ਹਰਦਿਲ ਅਜ਼ੀਜ਼ ਨਰਿੰਦਰਪਾਲ ਸਿੰਘ ਉਰਫ਼ ‘ਗੋਪ’ ਦੀ ਆਤਮਿਕ ਸ਼ਾਂਤੀ ਲਈ ਬਰੈਂਪਟਨ ਦੇ ਗਲਿੱਡਨ ਗੁਰੂਘਰ ਵਿਖੇ 15 ਮਈ ਨੂੰ ਸਵੇਰੇ ਦਸ ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸੁਧਾਰ ਕਾਲਜ ਦੇ ਵਿਦਿਆਰਥੀ ਅਤੇ ਸਾਬਕਾ ਕਰਮਚਾਰੀ ਆਪਣੇ ਪਰਿਵਾਰਾਂ ਸਮੇਤ ਹਾਜਰ ਸਨ। ਮੈਟਰੋ ਸਪੋਰਟਸ ਕਲੱਬ ਦੇ ਮੈਂਬਰ ਅਤੇ ਗੋਪ ਦੇ ਭਾਣਜੇ ਰੱਬੀ ਅਤੇ ਸ਼ਮੀ ਸਮੇਤ ਹੋਰ ਰਿਸ਼ਤੇਦਾਰ ਵੀ ਆਪਣੇ ਪਰਿਵਾਰਾਂ ਸਮੇਤ ਇਸ ਸੋਗਮਈ ਸ਼ਰਧਾਂਜਲੀ ਸਮਾਗਮ ਵਿਚ ਹਾਜਰ ਸਨ।
ਵੱਡੀ ਗਿਣਤੀ ਵਿਚ ਪ੍ਰਮੁੱਖ ਸਖ਼ਸ਼ੀਅਤਾਂ  ਨੇ ਭਰੇ ਮਨ ਨਾਲ ਜਵਾਨੀ ਰੁੱਤੇ ਤੁੱਰ ਗਏ ਪਿਆਰੇ ਗੋਪ ਨੂੰ ਭਾਵ-ਭਿੰਨੀਆਂ ਸਰਧਾਂਜਲੀਆਂ ਭੇਂਟ ਕੀਤੀਆਂ। ਮੋਹਵੰਤੇ ਗੋਪ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿਚ ਐਮ ਪੀ ਰਾਜ ਗਰੇਵਾਲ, ਸਾਬਕਾ ਐਮਪੀ ਗੁਰਬਖ਼ਸ਼ ਸਿੰਘ ਮੱਲ੍ਹੀ, ਸਾਬਕਾ ਐਮਪੀਪੀ ਡਾ ਕੁਲਦੀਪ ਕੁਲਾਰ, ਪ੍ਰੋ. ਇਕਬਾਲ ਰਾਮੂਵਾਲੀਆ, ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ, ਪ੍ਰਿੰਸੀਪਲ ਰਾਮ ਸਿੰਘ ਕੁਲਾਰ, ਪ੍ਰੋ ਕਰਮਜੀਤ ਬਰਾੜ, ਪ੍ਰੋ ਹਰਦਿਆਲ ਸਿੰਘ, ਪੰਜਾਬੀ ਲਹਿਰਾਂ ਦੇ ਸਤਿੰਦਰਪਾਲ ਸਿੱਧਵਾਂ, ਸੁਰਿੰਦਰ ਕੌਰ ਸਿੱਧੂ, ਕੇਵਲ ਸਿੰਘ ਹੇਰਾਂ, ਮਰਗਿੰਦ ਸਿੰਘ, ਸੁਰਿੰਦਰ ਸਿੰਘ ਮੁਜਾਰਾ, ਜਸਵਿੰਦਰ, ਪਿੰਕੀ ਢਿਲੋਂ ਆਦਿ ਸ਼ਾਮਲ ਸਨ।
ਬੁਲਾਰਿਆਂ ਨੇ ਗੋਪ ਦੀ ਸ਼ਖਸੀਅਤ ਦੇ ਵੱਖ ਵੱਖ ਪਹਿਲੂਆਂ, ਉਸਦੀ ਮਾਨਵਵਾਦੀ ਸੋਚ, ਸਭ ਦੇ ਕੰਮ ਆਉਣ ਦਾ ਚਾਅ, ਹਰ ਇਕ ਨੂੰ ਆਪਣਾ ਬਣਾਉਣ ਦੀ ਬਿਰਤੀ ਅਤੇ ਦਰਿਆ ਦਿਲੀ ਆਦਿ ਦੇ ਵਿਚਾਰ ਸਾਂਝੇ ਕਰਕੇ ਮਾਹੌਲ ਨੂੰ ਬਹੁਤ ਹੀ ਭਾਵਕ ਬਣਾ ਦਿੱਤਾ। ਯਾਦ ਰਹੇ ਕਿ ਕੈਨੇਡਾ ਵਾਸੀ ਜਿੰਦਾਦਿਲ ‘ਗੋਪ’ ਪਿਛਲੇ ਕੁਝ ਸਾਲਾਂ ਤੋਂ ਪਰਿਵਾਰਕ ਕਾਰਨਾਂ ਕਰਕੇ ਲੁਧਿਆਣਾ ਰਹਿੰਦੇ ਸਨ ਪਰ ਉਹਨਾਂ ਦੇ ਬਰੈਂਪਟਨ ਵਿਚ ਰਹਿੰਦੇ ਦੋਸਤਾਂ-ਮਿੱਤਰਾਂ ਨਾਲ ਪੁਰ-ਖਲੂਸ ਸਬੰਧ ਬਰਕਰਾਰ ਸਨ। ਉਹ ਪਿਛਲੇ ਦਿਨੀਂ ਪੀਜੀਆਈ ਵਿਚ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਉਹ ਸੁਧਾਰ ਕਾਲਜ ਦੇ ਸਾਬਕਾ ਅਧਿਆਪਕਾਂ, ਵਿਦਿਆਰਥੀਆਂ ਅਤੇ ਕਰਮਚਾਰੀਆ ਵਿਚ ਬਹੁਤ ਹੀ ਮਕਬੂਲ ਸਨ ਅਤੇ ਉਹਨਾਂ ਦੀ ਅਗਵਾਈ ਹੇਠ ਪਿਛਲੇ ਕਈ ਸਾਲਾਂ ਤੋਂ ਸੁਧਾਰ ਨਾਈਟ ਅਤੇ ਸੁਧਾਰ ਕਾਲਜ ਦੀ ਪਿੱਕਨਿਕ ਦਾ ਬਹੁਤ ਹੀ ਬਿਹਤਰੀਨ ਪ੍ਰਬੰਂਧ ਕੀਤਾ ਜਾਂਦਾ ਸੀ।
ਆਖੀਰ ਵਿਚ ਗੁਰੁ ਕਾ ਲੰਗਰ ਵਰਤਾਇਆ ਗਿਆ ਅਤੇ ਗੋਪ ਦੀ ਯਾਦ ਨੂੰ ਚਿਰਸਦੀਵੀ ਕਾਇਮ ਰੱਖਣ ਦਾ ਅਹਿਦ ਨਾਲ ਇਹ ਸਮਾਗਮ ਸਮਾਪਤ ਹੋਇਆ। ਇਸ ਸਮਾਗਮ ਬਾਰੇ ਹੋਰ ਜਾਣਕਾਰੀ ਲਈ ਕੇਵਲ ਸਿੰਘ ਹੇਰਾਂ ਨੂੰ 647-464-1075 ‘ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …